ਸਹਾਰਨਪੁਰ ਫਿਰਕੂ ਹਿੰਸਾ ਦੀ ਆਈ ਜਾਂਚ ਰਿਪੋਰਟ – ਭਾਜਪਾ ਐਮ.ਪੀ. ‘ਤੇ ਲੱਗਿਆ ਦੋਸ਼

RaghavLakhanpal saharanpur

ਸਹਾਰਨਪੁਰ ‘ਚ ਹੋਈ ਫਿਰਕੂ ਹਿੰਸਾ ਨੂੰ ਲੈ ਕੇ ਗਠਿਤ ਕੀਤੀ ਸ਼ਿਵਪਾਲ ਸਿੰਘ ਯਾਦਵ ਦੀ ਅਗਵਾਈ ਵਾਲੀ ਜਾਂਚ ਕਮੇਟੀ ਨੇ ਐਤਵਾਰ ਨੂੰ ਹਿੰਸਾ ‘ਤੇ ਆਪਣੀ ਰਿਪੋਰਟ ਮੁਖ ਮੰਤਰੀ ਨੂੰ ਸੌਂਪ ਦਿੱਤੀ ਹੈ । ਿÂਸ ਕਮੇਟੀ ‘ਚ ਸਿਖਿਆ ਮੰਤਰੀ ਸ਼ਿਵਾ ਕਾਂਤ ਓਝਾ , ਪੇਂਡੂ ਵਿਕਾਸ ਰਾਜ ਮੰਤਰੀਅਰਵਿੰਦ ਸਿੰਘ ਗੋਪ , ਆਸ਼ੂ ਮਲਿਕ ਅਤੇ ਮੁਰਾਦਾਬਾਦ ਦੇ ਜ਼ਿਲਾ ਪ੍ਰਧਾਨ ਹਾਜ਼ੀ ਇਕਰਾਮ ਕੁਰੈਸ਼ੀ ਸ਼ਾਮਲ ਸਨ। ਰਿਪੋਰਟ ‘ਚ ਕਾਂਗਰਸੀ ਆਗੂ ਇਮਰਾਨ ਮਸੂਦ ਨੂੰ ਜਿਥੇ ਕਲੀਨ ਚਿੱਟ ਦਿੱਤੀ ਗਈ ਹੈ ਉਥੇ ਹੀ ਭਾਜਪਾ ਐਮ ਪੀ ‘ਤੇ ਲੋਕਾਂ ਨੂੰ ਭੜਕਾਉਣ ਦੇ ਦੋਸ਼ ਲੱਗੇ ਹਨ। ਸਥਾਨਕ ਪੁਲਿਸ ਪ੍ਰਸ਼ਾਸਨ ‘ਤੇ ਵੀ ਲਾਪ੍ਰਵਾਹੀ ਵਰਤਣ ਦੇ ਦੋਸ਼ ਲੱਗੇ ਹਨ ਦੂਜੇ ਪਾਸੇ ਭਾਜਪਾ ਨੇ ਇਸ ਰਿਪੋਰਟ ਨੂੰ ਖਰਾਜ ਕਰ ਦਿੱਤਾ ਹੈ । ਰਿਪੋਰਟ ‘ਚ ਕਿਹਾ ਗਿਆ ਹੈ ਕਿ ਐਮ ਪੀ ਰਾਘਵ ਲੱਖਣਪਾਲ ਦੀ ਭੂਮਿਕਾ ਲੋਕਾਂ ਨੂੰ ਭੜਕਾਉਣ ਵਾਲੀ ਸੀ । ਉਹਨਾਂ ਸ਼ਹਿਰ ਵਿੱਚ ਜਾ ਕੇ ਫਸਾਦੀਆਂ ਨੂੰ ਭੜਕਾਇਆ ਜਿਸ ਤੋਂ ਬਾਅਦ ਦੁਕਾਨਾਂ ਸਾੜਨ ਦੀਆਂ ਕੋਸ਼ਿਸ਼ਾਂ ਹੋਈਆਂ । ਜਾਂਚ ਕਮੇਟੀ ਨੇ ਪ੍ਰਸ਼ਾਸਨ ‘ਤੇ ਦੋਸ਼ ਲਾਇਆ ਹੈ ਕਿ ਪ੍ਰਸ਼ਾਸਨ ਨੂੰ ਹਾਲਾਤ ਦੀਪਹਿਲਾਂ ਹੀ ਜਾਣਕਾਰੀ ਸੀ ਜੇਕਰ ਅਧਿਕਾਰੀ ਸੂਝ ਬੂਝ ਤੋਂ ਕੰਮ ਲੈਂਦੇ ਤਾ ਹਿੰਸਾ ਨੂੰ ਟਾਲਿਆ ਜਾ ਸਕਦਾ ਸੀ । ਹਿੰਸਾ ਤੋਂ ਪਹਿਲੀ ਰਾਤ ਭੀੜ ਨੂੰ ਇੱਕਜੁਟ ਹੋਣ ਤੋਂ ਰੋਕਣ ਦਾ ਪ੍ਰਬੰਧ ਨਹੀ ਕੀਤਾ ਗਿਆ ਅਤੇ ਵਿਵਾਦ ਵਾਲੀ ਥਾਂ ‘ਤੇ ਰਾਤ ਨੂੰ ਲੈਂਟਰ ਪਾਉਣ ਦੀ ਆਗਿਆ ਵੀ ਨਹੀ ਦਿੱਤੀ ਜਾਣੀ ਚਾਹੀਦੀ ਸੀ । ਇਸ ਜਾਂਚ ਰਿਪੋਰਟ ਦੇ ਆਂਉਣ ਨਾਲ ਹਿੰਸਾ ‘ਤੇ ਇੱਕ ਵਾਰ ਫਿਰ ਸਿਆਸਤ ਗਰਮਾ ਗਈ ਹੈ । ਭਾਜਪਾ ਦੇ ਬੁਲਾਰੇ ਵਿਜੇ ਬਹਾਦੁਰ ਪਾਠਕ ਦਾ ਕਹਿਣਾ ਹੈ ਕਿ ਫਿਰਕੂ ਹਿੰਸਾ ਨੂੰ ਲੈ ਕੇ ਕਾਂਗਰਟਸੀ ਆਗੂ ਇਮਰਾਨ ਮਸੂਦ ਅਤੇ ਸਪਾ ਐਮ ਐਲ ਸੀ ਉਮਰ ਅਲ਼ੀ ਖਾਂ ‘ਤੇ ਕੇਸ ਦਰਜ ਹਗੋਏ ਪਰ ਉਹਨਾਂ ਦੀ ਗ੍ਰਿਫਤਾਰੀ ਨਹੀਂ ਹੋਈ ਉਥੇ ਹੀ ਸਪਾ ਆਗੁਆਂ ਦਾ ਕਹਿਣਾ ਹੈ ਕਿ ਫਿਰਕੂ ਹਿੰਸਾ ਦੀ ਜਾਂਚ ਰਿਪੋਰਟ ਆਂਉਣ ਤੋਂ ਬਾਅਦ ਸਾਫ ਹੋ ਗਿਆ ਹੈ ਕਿ ਭਾਜਪਾ ਦੁੱਧ ਧੋਤੀ ਨਹੀਂ ਹੈ । ਇਸ ਜਾਂਚ ਰਿਪੋਰਟ ਬਾਰੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਇਹ ਜਾਂਚ ਰਿਪੋਰਟ ਪੂਰੀ ਤਰਾਂ੍ਹ ਰਾਜਨੀਤੀ ਤੋਂ ਪ੍ਰੇਰਿਤ ਹੈ । ਇਸ ਰਿਪੋਰਟ ਬਾਰ ਟਿੱਪਣੀ ਕਰਧਿਆਂ ਸਪਾ ਆਗੂ ਨਰੇਸ਼ ਅੱਗਰਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੰਗੇ ਰੋਕਣ ਦੀ ਗੱਲ ਤਾਂ ਕਰਦੇ ਹਨ ਪਰ ਆਪਣੀ ਪਾਰਟੀ ਦੇ ਫਿਰਕੂ ਤੱਤਾਂ ਨੂੰ ਰੋਕਣ ‘ਚ ਅਸਮਰੱਥ ਹਨ।

468 ad