ਸਹਾਰਨਪੁਰ ਦੰਗੇ– ਸੋਦੇਬਾਜ਼ੀ ਨਾਂ ਕਰਨ ਤੇ ਕਰਾਏ ਦੰਗੇ

saharanpur

ਗੁਰਦੁਆਰਾ ਸਿੰਘ ਸਭਾ ਦੇ ਕਬਜ਼ੇ ਵਿੱਚ ਚੱਲੀ ਆ ਰਹੀ ਜ਼ਮੀਨ ਦੇ ਮਾਮਲੇ ਨੂੰ ਨਿਪਟਾਉਣ ਦੇ ਲਈ ਇਲਾਕੇ ਦੇ ਹੀ ਇੱਕ ਨੇਤਾ ਸਮੇਤ ਤਿੰਨ ਲੋਕਾਂ ਨੇ ਕੁੱਝ ਮੰਗਾਂ ਰੱਖਦਿਆਂ ਸੌਦੇਬਾਜ਼ੀ ਕਰਨ ਦੀ ਪੇਸ਼ਕਸ਼ ਕੀਤੀ ਸੀ, ਪਰ ਜਦੋਂ ਉਹ ਪੂਰੀ ਨਹੀਂ ਹੋਈ ਤਾਂ ਗਿਣੇ-ਮਿੱਥੇ ਢੰਗ ਨਾਲ ਸਾਜਿਸ਼ ਰਚ ਕੇ ਫਸਾਦ ਕਰਵਾ ਦਿੱਤਾ । ਇਸ ਦੌਰਾਨ ਤਿੰਨ ਵਿਅਕਤੀ ਮਾਰੇ ਗਏ, ਅਨੇਕਾਂ ਜ਼ਖਮੀਂ ਹੋਏ ਅਤੇ ਕਰੋੜਾਂ ਰੁਪਏ ਦਾ ਮਾਲੀ ਨੁਕਸਾਨ ਹੋਇਆ। ਇਸ ਵਿਵਾਦਤ ਜ਼ਮੀਨ ਦਾ ਮਾਮਲਾ ਇੱਕ ਪ੍ਰਸ਼ਾਸਨਿਕ ਅਫਸਰ ਦੇ ਕੋਲ ਵਿਚਾਰ-ਅਧੀਨ ਚੱਲ ਰਿਹਾ ਸੀ। ਉੱਚ-ਅਧਿਕਾਰੀ ਇਸ ਮਾਮਲੇ ਦੀ ਅਤੇ ਸਬੰਧਿਤ ਅਧਿਕਾਰੀ ਵੱਲੋਂ ਨਿਭਾਈ ਭੂਮਿਕਾ ਦੀ ਜਾਂਚ ਕਰ ਰਹੇ ਹਨ। ਪ੍ਰਸਾਸ਼ਨ ਨੂੰ ਇਸ ਸਬੰਧੀ ਵਿਸਥਾਰ-ਪੂਰਵਕ ਰਿਪੋਰਟ ਭੇਜੀ ਜਾ ਚੁੱਕੀ ਹੈ। ਸ਼ਹਿਰ ਵਿੱਚ ਠੰਢੀ ਹੁੰਦੀ ਅੱਗ ਦੀ ਸਵਾਹ ਦੇ ਦੌਰਾਨ ਫਸਾਦ ਦੇ ਕਾਰਨਾਂ ਦੀ ਪੜਤਾਲ ਸ਼ੁਰੂ ਹੋਈ ਤਾਂ ਪੁਲਿਸ ਪ੍ਰਸ਼ਾਸਨਿਕ ਟੀਮ ਦੇ ਹੱਥ ਕਈ ਮਹਤੱਵਪੂਰਨ ਸੁਰਾਗ ਲੱਗੇ ਹਨ। ਪ੍ਰਸ਼ਾਸਨ ਨੂੰ ਪਤਾ ਲੱਗਾ ਹੈ ਕਿ ਜ਼ਮੀਨ ਵਿਵਾਦ ਵਿੱਚ ਇਲਾਕੇ ਦੇ ਹੀ ਤਿੰਨ ਲੋਕ ਸ੍ਰੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਤੋਂ ਮੋਟਾ ਧਨ ਹੜਪਣ ਦੀ ਫਿਰਾਕ ਵਿੱਚ ਲੱਗੇ ਹੋਏ ਸਨ। ਦੰਗਿਆਂ ਵਿੱਚ ਨਾਮਜ਼ਦ ਹੋ ਚੁੱਕੇ ਇੱਕ ਨੇਤਾ ਨੇ ਯੋਜਨਾ ਦੇ ਨਾਲ ਆਪਣੇ ਭਤੀਜੇ ਅਤੇ ਇੱਕ ਹੋਰ ਨੂੰ ਦਬਾਅ ਬਣਾਉਣ ਦੇ ਲਈ ਲੱਗਾ ਰੱਖਿਆ ਸੀ। ਤਿੰਨਾਂ ਲੋਕਾਂ ਦੀ ਮੰਗ ਸ੍ਰੀ ਗੁਰੂ ਸਿੰਘ ਸਭਾ ਪੂਰੀ ਨਹੀਂ ਕਰ ਰਹੀ ਸੀ, ਕਿਉਂਕਿ ਉਸ ਦੇ ਪੱਖ ਵਿੱਚ ਆਏ ਹੋਏ ਜ਼ਿਲ੍ਹਾ ਕੋਰਟ ਦੇ ਫੈਸਲੇ ਨੂੰ ਸਹੀ ਦੱਸਦੇ ਹੋਏ ਹਾਈਕੋਰਟ ਨੇ ਵੀ ਉਨ੍ਹਾਂ ਦੇ ਹੱਕ ਵਿੱਚ ਫੈਸਲਾ ਦਿੱਤਾ ਸੀ। ਇਸ ਦੇ ਬਾਵਜੂਦ ਇਸ ਸੌਦੇਬਾਜ਼ ਨੇਤਾ ਨੇ ਗੁੱਪਚੁੱਪ ਢੰਗ ਨਾਲ ਇੱਕ ਪ੍ਰਸ਼ਾਸਨਿਕ ਅਫਸਰ ਦੀ ਕੋਰਟ ਵਿੱਚ ਇਹ ਮਾਮਲਾ ਫਿਰ ਪਹੁੰਚਾ ਦਿੱਤਾ। ਪ੍ਰਸ਼ਾਸਨਿਕ ਅਫਸਰ ਅੱਠ ਮਹੀਨੇ ਤੋਂ ਇਸ ਬਾਰੇ ਕੋਈ ਫੈਸਲਾ ਨਹੀਂ ਪਾ ਰਹੇ ਸਨ। ਹਾਲਾਂਕਿ ਸ੍ਰੀ ਗੁਰੂ ਸਿੰਘ ਸਭਾ ਨੇ ਆਪਣਾ ਪੱਖ ਸਬੰਧਿਤ ਅਧਿਕਾਰੀ ਦੇ ਸਾਹਮਣੇ ਰੱਖ ਦਿੱਤਾ ਸੀ, ਪਰ ਤਦ ਵੀ ਉਹ ਸ਼ਸ਼ੋਪੰਜ ਵਿੱਚ ਸਨ। ਇਹ ਗੱਲ ਉੱਚ-ਅਧਿਕਾਰੀਆਂ ਨੂੰ ਪਚ ਨਹੀਂ ਰਹੀ ਹੈ ਕਿ ਆਖਿਰ ਫੈਸਲਾ ਦੇਣ ਵਿੱਚ ਸ਼ਸ਼ੋਪੰਜ ਕਿਉਂ ਸੀ? ਇਸੇ ਕਾਰਨ ਇਸ ਅਫਸਰ ਦੇ ਬਾਰੇ ਵਿੱਚ ਵੀ ਜਾਂਚ ਕੀਤੀ ਜਾ ਰਹੀ ਹੈ। ਉੱਧਰ ਜਾਂਚ ਵਿੱਚ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਨਾਮਜਦ ਸੌਦੇਬਾਜ਼ ਨੇਤਾ ਅਤੇ ਉਸ ਦੇ ਦੋ ਸਾਥੀਆਂ ਨੇ ਮਾਮਲਾ ਲਟਕਾ ਕੇ ਲੱਖਾਂ ਦੀ ਧੋਖੇਬਾਜ਼ੀ ਦਾ ਦਬਾਅ ਬਨਾਉਣਾ ਸ਼ੁਰੂ ਕਰ ਦਿੱਤਾ, ਪਰ ਸ੍ਰੀ ਗੁਰੂ ਸਿੰਘ ਸਭਾ ਨੇ ਮੰਗ ਪੂਰੀ ਕਰਨ ਤੋਂ ਇਨਕਾਰ ਕਰ ਦਿੱਤਾ। ਬਾਅਦ ਵਿੱਚ ਜਦੋਂ ਗੁਰਦੁਆਰੇ ’ਤੇ ਲੈਂਟਰ ਪਾਇਆ ਗਿਆ ਤਾਂ ਰਾਤੋ-ਰਾਤ ਤਿੰਨ ਕਲੋਨੀਆਂ ਦੇ ਨੌਜਵਾਨਾਂ ਨੂੰ ਇਸ ਨੇਤਾ ਨੇ ਭੜਕਾ ਕੇ ਸਿੱਖਾਂ ਉੱਪਰ ਹਮਲੇ ਕਰਨ ਅਤੇ ਦੁਕਾਨਾਂ, ਜਾਇਦਾਦਾਂ ਦੀ ਲੁੱਟਮਾਰ ਅਤੇ ਸਾੜ ਫੂਕ ਕਰਨ ਦੀ ਸਾਜਿਸ਼ ਰਚ ਲਈ। ਸ਼ੁੱਕਰਵਾਰ ਰਾਤ ਢਾਈ ਵਜੇ ਯੋਜਨਾ ਦੇ ਤਹਿਤ ਹਜ਼ਾਰਾਂ ਲੋਕਾਂ ਨੂੰ ਕੁਤੁਬਸ਼ੇਰ ਤਿਰਾਹੇ ’ਤੇ ਇੱਕਠਾ ਕਰ ਲਿਆ। ਭੀੜ ਨੂੰ ਪੂਰੀ ਗੱਲ ਪਤਾ ਵੀ ਨਹੀਂ ਸੀ ਪਰ ਇਸ ਵਿੱਚ ਮੁੱਠੀ ਭਰ ਨੌਜਵਾਨ ਅਜਿਹੇ ਸਨ, ਜੋ ਪੂਰੀ ਤਿਆਰੀ ਦੇ ਨਾਲ ਪਹੁੰਚੇ ਸਨ। ਮੌਕਾ ਦੇਖਦੇ ਹੀ ਇਨ੍ਹਾਂ ਨੇ ਪੱਥਰਬਾਜ਼ੀ ਦੇ ਨਾਲ ਫਾਇਰਿੰਗ ਕੀਤੀ ਅਤੇ ਜਾਇਦਾਦਾਂ ਨੂੰ ਅੱਗ ਲੱਗਾ ਦਿੱਤੀ। ਇੱਕ ਸੀਨੀਅਰ ਪੁਲਿਸ ਅਫਸਰ ਨੇ ਦੱਸਿਆ ਕਿ ਫਸਾਦ ਲਈ ਜ਼ਿੰਮੇਦਾਰ ਇਹ ਤਿੰਨੋਂ ਲੋਕ ਨਾਮਜ਼ਦ ਹੋ ਚੁੱਕੇ ਹਨ। ਇਨ੍ਹਾਂ ਦੇ ਖਿਲਾਫ ਥਾਣਾ ਕੁਤਬਸ਼ੇਰ ਵਿੱਚ ਰਿਪੋਰਟ ਵੀ ਦਰਜ ਕੀਤੀ ਜਾ ਚੁੱਕੀ ਹੈ। ਇਸ ਸਬੰਧੀ ਇੱਕ ਵਿਸਥਾਰ ਪੂਰਵਕ ਰਿਪੋਰਟ ਸਾਸ਼ਨ ਨੂੰ ਭੇਜੀ ਜਾ ਚੁੱਕੀ ਹੈ। ਹੁਣ ਉੱਪਰ ਦੇ ਹੁਕਮਾਂ ਦਾ ਇੰਤਜਾਰ ਹੈ। ਦੰਗਾਕਾਰੀਆਂ ਦੀ ਯੋਜਨਾ ਅਤੇ ਤਿਆਰੀ ਅਜਿਹੀ ਸੀ ਕਿ ਅਫਸਰ ਦੇਖਦੇ ਰਹਿ ਗਏ ਅਤੇ ਸ਼ਹਿਰ ਸੜ ਗਿਆ। ਫਟਾਫਟ ਦੁਕਾਨਾਂ ਦੇ ਸ਼ਟਰ ਤੋੜ ਕੇ ਲੁੱਟ-ਖੋਹ ਅਤੇ ਫਿਰ ਅੱਗ ਲੱਗ ਦਿੱਤੀ ਗਈ। ਪੰਜ-ਪੰਜ ਲੀਟਰ ਦੀਆਂ ਕੈਨੀਆਂ ਵਿੱਚ ਅੱਗ ਲਗਾਊ ਪਦਾਰਥ ਲਿਆ ਕੇ ਵਰਤੋਂ ਕੀਤੀ ਗਈ। 165 ਤੋਂ ਜ਼ਿਆਦਾ ਦੁਕਾਨਾਂ ਵਿੱਚ ਅੱਗ ਲਗਾਈ ਗਈ। ਸਵਾਲ ਉੱਠਦਾ ਹੈ ਕਿ ਇਹ ਅੱਗ ਲਗਾਊ ਪਦਾਰਥ ਇਨ੍ਹਾਂ ਲੋਕਾਂ ਨੇ ਕਿੱਥੇ ਸਟੋਰ ਕਰਕੇ ਰੱਖੇ ਹੋਏ ਸਨ? ਅਫਸਰਾਂ ਦਾ ਅੰਦਾਜ਼ਾ ਹੈ ਕਿ ਜਿੰਨੀਆਂ ਦੁਕਾਨਾਂ ਸਾੜੀਆਂ ਗਈਆਂ, ਉਸ ਵਿੱਚ ਘੱਟ ਤੋਂ ਘੱਟ 100 ਤੋਂ 200 ਲੀਟਰ ਤੇਲ ਲੱਗਿਆ ਹੋਵੇਗਾ। ਇਸ ਤੋਂ ਇਲਾਵਾ ਜਿਸ ਤੇਜ਼ੀ ਨਾਲ ਦੁਕਾਨਾਂ ਦੇ ਸ਼ਟਰ ਤੋੜੇ ਗਏ, ਉਹ ਵੀ ਦੱਸਦਾ ਹੈ ਤਿਆਰੀ ਕਿੰਨੇ ਵੱਡੇ ਪੱਧਰ ’ਤੇ ਸੀ। ਸਪੈਸ਼ਲ ਬਣੀਆਂ ਲੋਹੇ ਦੀਆਂ ਰਾਡਾਂ ਦੀ ਵਰਤੋਂ ਕੀਤੀ ਗਈ। ਇਹ ਹੀ ਕਾਰਨ ਸੀ ਕਿ ਦੰਗਾਕਾਰੀਆਂ ਦੀ ਤਿਆਰੀ ਦੇ ਸਾਹਮਣੇ ਅਫਸਰ ਬੇਬੱਸ ਜਿਹੇ ਨਜ਼ਰ ਆਏ। ਐੱਸ.ਐੱਸ.ਪੀ. ਰਾਜੇਸ਼ ਪਾਂਡੇ ਨੇ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਥਾਣਾ ਕੁਤੁਬਸ਼ੇਰ ਵਿੱਚ ਤਿੰਨਾਂ ਦੇ ਖਿਲਾਫ ਸੰਗੀਨ ਧਾਰਾਵਾਂ ਵਿੱਚ ਰਿਪੋਰਟ ਦਰਜ ਹੈ। ਕਿਸੇ ਵੀ ਸੂਰਤ ਵਿੱਚ ਇਨ੍ਹਾਂ ਦੇ ਵਿਰੁੱਧ ਲਾਪ੍ਰਵਾਹੀ ਨਹੀਂ ਹੋਵੇਗੀ। ਰਾਜਨੀਤਕ ਪਾਰਟੀ ਨਾਲ ਜੁੜੇ ਇਨ੍ਹਾਂ ਤਿੰਨਾਂ ਦੇ ਸਬੰਧੀ ਅਧਿਕਾਰੀਆਂ ਦੇ ਨਾਲ-ਨਾਲ ਸਾਸ਼ਨ ਪ੍ਰਸ਼ਾਸਨ ਅਤੇ ਸਰਕਾਰ ਨੂੰ ਵੀ ਜਾਣੂੰ ਕਰਵਾਇਆ ਜਾ ਚੁੱਕਾ ਹੈ। 

468 ad