ਸਹਾਰਨਪੁਰ ‘ਚ ਸਿੱਖਾਂ ਵਲੋਂ ਸ਼ਾਂਤੀ ਮਾਰਚ ਦਾ ਬਾਈਕਾਟ

ਸਹਾਰਨਪੁਰ 'ਚ ਸਿੱਖਾਂ ਵਲੋਂ ਸ਼ਾਂਤੀ ਮਾਰਚ ਦਾ ਬਾਈਕਾਟ

ਦੰਗਿਆਂ ਤੋਂ ਮਿਲੇ ਜ਼ਖਮਾਂ ‘ਤੇ ਮੱਲ੍ਹਮ ਲਾਉਣ ਲਈ ਸ਼ਾਂਤੀ ਕਮੇਟੀ ਅਤੇ ਨਗਰ ਨਿਗਮ ਵਲੋਂ ਆਯੋਜਿਤ ਸ਼ਾਂਤੀ ਮਾਰਚ ਦੇ ਭਾਰਤੀ ਜਨਤਾ ਪਾਰਟੀ ਅਤੇ ਸਿੱਖ ਭਾਈਚਾਰੇ ਵਲੋਂ ਕੀਤੇ ਗਏ ਵਿਰੋਧ ਨੂੰ ਲੈ ਕੇ ਸਥਾਨਕ ਪ੍ਰਸ਼ਾਸਨ ਦੇ ਹੱਥ-ਪੈਰ ਫੁੱਲ ਰਹੇ ਹਨ। ਇਸ ਸੰਬੰਧੀ ਨਗਰ ਨਿਗਮ ਵਿਚ ਬਕਾਇਦਾ ਸਟੇਜ ਵੀ ਲੱਗੀ ਸੀ ਤੇ ਲੋਕ ਆਪਣੀ ਅਪੀਲ ਵੀ ਕਰ ਰਹੇ ਸਨ। ਇਸ ਦੌਰਾਨ  ਡੀ. ਐੱਮ. ਨੇ ਅਪੀਲ ਨੂੰ ਇਹ ਕਹਿੰਦੇ ਹੋਏ ਰੁਕਵਾ ਦਿੱਤਾ ਕਿ ਇਹ ਭਾਸ਼ਣ ਦਾ ਸਮਾਂ ਨਹੀਂ ਹੈ। ਬੀਤੇ ਸ਼ਨੀਵਾਰ ਨੂੰ ਵਿਗੜੇ ਹਾਲਾਤ ਤੋਂ ਬਾਅਦ ਪੂਰੇ ਸ਼ਹਿਰ ਵਿਚ ਕਰਫਿਊ ਲਗਾ ਦਿੱਤਾ ਗਿਆ ਸੀ। ਕਈਆਂ ਦੀਆਂ ਜਾਨਾਂ ਗਈਆਂ ਅਤੇ ਬਹੁਤੇ ਲੋਕ ਜ਼ਖਮੀ ਹੋ ਕੇ ਹਸਪਤਾਲਾਂ ਵਿਚ ਪਏ ਹਨ। ਅੱਗਜ਼ਨੀ ਅਤੇ ਲੁੱਟਮਾਰ ਨਾਲ ਅਰਬਾਂ ਦਾ ਨੁਕਸਾਨ ਹੋਇਆ ਜਿਸ ਸੰਬੰਧੀ ਜ਼ਿਲਾ ਅਧਿਕਾਰੀ ਅਤੇ ਐੱਸ. ਐੱਸ. ਪੀ. ਪਰੇਸ਼ਾਨ ਹਨ ਕਿ ਉਨ੍ਹਾਂ ਦੀ ਤਾਇਨਾਤੀ ਦੇ ਸਮੇਂ ਦੌਰਾਨ ਸਹਾਰਨਪੁਰ  ਵਿਚ ਕਰਫਿਊ ਦਾ ਕਲੰਕ ਲੱਗਿਆ। ਇਸ ਮਾਰਚ ਵਿਚ ਕਾਂਗਰਸ, ਸਪਾ, ਬਸਪਾ ਅਤੇ ਸ਼ਹਿਰ ਦੇ ਹੋਰ ਮੰਨੇ-ਪ੍ਰਮੰਨੇ ਲੋਕ ਸ਼ਾਮਲ ਸਨ ਅਤੇ ਭਾਜਪਾ ਤੇ ਦੰਗਿਆਂ ਤੋਂ ਪੀੜਤ ਸਿੱਖ ਭਾਈਚਾਰਾ ਨਹੀਂ ਸਨ ਜਿਸ ਕਾਰਨ ਕਈ ਤਰ੍ਹਾਂ ਦੀਆਂ ਚਰਚਾਵਾਂ ਜਨਮ ਲੈ ਰਹੀਆਂ ਹਨ।

468 ad