ਸਵੇਰੇ-ਸਵੇਰ ਸਟੇਸ਼ਨ ‘ਤੇ ਖੜ੍ਹੀ ਦਿਖੀ ਕਿਰਨ ਖੇਰ

ਚੰਡੀਗੜ੍ਹ-ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਪਟਨਾ ਸਾਹਿਬ ਲਈ ਚੱਲਣ ਵਾਲੀ ਸਪੈਸ਼ਲ ਟਰੇਨ ਨੂੰ ਰਵਾਨਾ ਕਰਨ ਸੰਸਦੀ ਮੈਂਬਰ ਕਿਰਨ ਖੇਰ ਅਚਾਨਕ ਹੀ ਰਾਤ ਨੂੰ ਚੰਡੀਗੜ੍ਹ Kiran Kherਆਈ ਅਤੇ ਸਵੇਰੇ-ਸਵੇਰੇ ਸਟੇਸ਼ਨ ਪਹੁੰਚ ਗਈ। ਇਹ ਸਪੈਸ਼ਲ ਟਰੇਨ ਮਾਤਾ ਤ੍ਰਿਪਤਾ ਜੀ ਚੈਰੀਟੇਬਲ ਟਰੱਸਟ ਵਲੋਂ ਭੇਜੀ ਗਈ ਹੈ, ਜਿਸ ਨੂੰ ਸੰਸਦੀ ਮੈਂਬਰ ਖੇਰ ਨੇ ਝੰਡੀ ਦੇ ਕੇ ਰਵਾਨਾ ਕੀਤਾ। ਟਰੱਸਟ ਦੇ ਟਰੱਸਟੀ ਸਤਬੀਰ ਸਿੰਘ ਨੇ ਦੱਸਿਆ ਕਿ ਗੱਡੀ ਦੀ ਬੁਕਿੰਗ ‘ਤੇ 46 ਲੱਖ ਰੁਪਏ ਦੇ ਕਰੀਬ ਖਰਚਾ ਆਇਆ ਹੈ, ਜਿਸ ‘ਚ 6 ਲੱਖ ਰੁਪਏ ਰਿਫੰਡੇਬਲ ਸਕਿਓਰਿਟੀ ਹੈ। ਇਹ ਗੱਡੀ 50 ਘੰਟੇ ਤੱਕ ਪਟਨਾ ਸਾਹਿਬ ‘ਚ ਖੜ੍ਹੀ ਰਹੇਗੀ ਅਤੇ ਇਸੇ ਗੱਡੀ ‘ਚ ਯਾਤਰੀ ਵਾਪਸ ਆਉਣਗੇ।

468 ad