ਸਵਾਲ ‘ਤੇ ਭੜਕੀ ਸਾਂਸਦ ਹੇਮਾ ਮਾਲਿਨੀ

ਮਥੁਰਾ : ਬਾਲੀਵੁੱਡ ਦੀ ਡਰੀਮ ਗਰਲ ਅਤੇ ਭਾਜਪਾ ਦੀ ਮਥੁਰਾ ਤੋਂ ਸੰਸਦ ਮੈਂਬਰ ਹੇਮਾ ਮਾਲਿਨੀ ਇਕ ਮਹੀਨੇ ਤੋਂ ਵੱਧ ਸਮਾਂ ਬੀਤਣ ਤੋਂ ਬਾਅਦ ਜਦੋਂ ਆਪਣੇ ਚੋਣ ਹਲਕੇ ਮਥੁਰਾ Hemaਪਹੁੰਚੀ ਤਾਂ ਉਨ੍ਹਾਂ ਨੂੰ ਪੱਤਰਕਾਰਾਂ ਦੇ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ। ਮਥੁਰਾ ਦੀਆਂ ਸਮੱਸਿਆਵਾਂ ‘ਤੇ ਗੱਲ ਕਰਦੇ ਹੋਏ ਜਦੋਂ ਇਕ ਪੱਤਰਕਾਰ ਨੇ ਸਵਾਲ ਪੁੱਛਣੇ ਚਾਹੇ ਤਾਂ ਹੇਮਾ ਨੇ ਉਸ ਨੂੰ ਝਿੱੜਕ ਦਿੱਤਾ। 
ਇਸ ਤੋਂ ਕੁੱਝ ਦੇਰ ਪਿੱਛੋਂ ਜਦੋਂ ਮੁੜ ਇਕ ਪੱਤਰਕਾਰ ਨੇ ਉਨ੍ਹਾਂ ਦੇ ਲੰਮੇ ਸਮੇਂ ਪਿੱਛੋਂ ਮਥੁਰਾ ਆਉਣ ‘ਤੇ ਸਵਾਲ ਅਤੇ ਕਾਰਨ ਪੁੱਛਿਆ ਤਾਂ ਉਹ ਭੜਕ ਗਈ ਅਤੇ ਪੱਤਰਕਾਰ ਨੂੰ ਚੁੱਪ ਰਹਿਣ ਦੀ ਨਸੀਹਤ ਦੇਣ ਲੱਗ ਗਈ। ਵੀਡੀਓ ਵਿਚ ਤੁਸੀਂ ਖੁਦ ਦੇਖੋ ਕਿਵੇਂ ਪੱਤਰਕਾਰਾਂ ਵਲੋਂ ਪੁੱਛੇ ਗਏ ਸਵਾਲਾਂ ‘ਤੇ ਡਰੀਮ ਗਰਲ ਦੇ ਗੁੱਸਾ ਭੜਕ ਉੱਠਿਆ।

468 ad