‘ਸਲੈਮ-2014’ ਦੀਆਂ ਤਿਆਰੀਆਂ ਜੋਰਾਂ ‘ਤੇ

ਵੈਨਕੁਵਰ- ਵੈਨਕੁਵਰ ਸ਼ਹਿਰ ਵਿਖੇ ਪੀ. ਐਨ.ਈ. ਕੋਲੀਜ਼ੀਅਮ ‘ਚ ਭਾਰਤੀ ਸਿਨੇਮਾ ਦੇ ਸਭ ਤੋਂ ਵੱਡਾ ਸੰਸਾਰਕ ਸੰਗੀਤ ਸਮਾਗਮ ਵੇਂਗਾਂਜ਼ਾ ਨੂੰ 27 ਸਤੰਬਰ 2014 ਨੂੰ ਹੋਵੇਗਾ, ਜੋ ਕਿ ਦਰਸ਼ਕਾਂ ਨੂੰ ਹਿਲਾ ਕੇ ਰੱਖ ਦੇਵੇਗਾ। ਡੀ.ਬੀ.ਆਰ. ਮਨੋਰੰਜਨ ਵਲੋਂ ਕਰਵਾਏ ਜਾ ਰਹੇ ਇਸ ਸ਼ੋਅ ਦੇ ਉਚ ਅਭਿਨੇਤਾਵਾਂ, ਅਭਿਨੇਤਰੀ ਅਤੇ ਗਾਇਕਾਂ ਵਲੋਂ ਸ਼ਮੂਲੀਅਤ ਕੀਤੀ Vancooverਜਾਵੇਗੀ। ਟੋਇਫਾ ਦੀ ਸਫਲਤਾ ਤੋਂ ਬਾਅਦ ਇਹ ਸ਼ੋਅ ਵੈਂਕੂਵਰ ‘ਚ ਬਾਲੀਵੁੱਡ ਮਨੋਰੰਜਨ ਦੇ ਇਤਿਹਾਸ ‘ਚ ਇਕ ਮੀਲ ਪੱਥਰ ਸਾਬਤ ਹੋਵੇਗਾ। ਸਿਨੇਮਾ ਦੇ ਸੁਪਰਸਟਾਰ ਦਰਸ਼ਕਾਂ ਦਾ ਮਨੋਰੰਜਨ ਕਰਣਗੇ ਅਤੇ ਬਾਲੀਵੁੱਡ ਦੇ ਪ੍ਰੇਮੀ ਆਪਣੇ ਪਸੰਦੀਦਾ ਸਟਾਰਾਂ ਨੂੰ ਮੰਚ ‘ਤੇ ਪ੍ਰਦਰਸ਼ਨ ਕਰਦੇ ਦੇਖ ਕੇ ਖੁਸ਼ ਹੋਣਗੇ। ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ, ਅਭਿਨੇਤਰੀ ਦੀਪਿਕਾ ਪਾਦੁਕੋਣ ਅਤੇ ਅਭਿਸ਼ੇਕ ਬੱਚਨ ਤੋਂ ਇਲਾਵਾ ਜੈਕਲੀਨ ਫਰਨਾਂਡੀਜ਼, ਬੋਮਨ ਇਰਾਨੀ, ਸ਼ੁਸ਼ਮਿਤਾ ਸੇਨ, ਸੋਨੂੰ ਸੂਦ ਅਤੇ ਕਈ ਹੋਰ ਪ੍ਰਸਿੱਧ ਬਾਲੀਵੁੱਡ ਹਸਤੀਆਂ ਆਪਣਾ ਪ੍ਰਦਰਸ਼ਨ ਕਰਨਗੀਆਂ। ਕੋਰੀਓਗ੍ਰਾਫਰ ਫਰਾਹ ਖਾਨ ਇਸ ਸ਼ੋਅ ਦਾ ਨਿਰਦੇਸ਼ਨ ਕਰੇਗੀ। ਇਸ ਤੋਂ ਇਲਾਵਾ ਪ੍ਰਸਿੱਧ ਰੈਪਰ ਅਤੇ ਗਾਇਕ ਹਨੀ ਸਿੰਘ ਅਤੇ ਬੇਬੀ ਡਾਲ ਗਾਣੇ ਨਾਲ ਨਾਮਣਾ ਖੱਟ ਚੁੱਕੀ ਕਨਿਕਾ ਕੂਪਰ ਆਪਣੇ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਣਗੇ।
ਇਸ ਪ੍ਰੋਗਰਾਮ ‘ਚ ਤਕਰੀਬਨ 130 ਕਰੂ ਮੈਂਬਰ ਵਲੋਂ ਦਿਲਖਿੱਚਵੀਂ ਪੇਸ਼ਕਾਰੀ ਦਿੱਤੀ ਜਾਵੇਗੀ। ਇਹ ਬਾਲੀਵੁੱਡ ਪ੍ਰੋਡਕਸ਼ਨ ਦਾ ਕੈਨੇਡਾ ‘ਚ ਹੋਣ ਵਾਲਾ ਸਭ ਤੋਂ ਵੱਡਾ ਅਤੇ ਵਧੀਆ ਪ੍ਰੋਗਰਾਮ ਹੋਵੇਗਾ। ਬਾਲੀਵੁੱਡ ਦੀ ਇਸ ਚਮਕ ਅਤੇ ਗਲੈਮਰ ਨੂੰ ਦੇਖਣ ਲਈ ਕੈਨੇਡਾ ਵਾਸੀ ਤਿਆਰ ਹੋ ਜਾਣ। ‘ਸਲੈਮ 2014’ ਵਿਚ ਹੈਰਾਨੀਜਨਕ ਦ੍ਰਿਸ਼, ਹੋਸ਼ ਉਡਾਉਣ ਵਾਲੀ ਆਤਿਸ਼ਬਾਜ਼ੀ, ਵਧੀਆ ਪਹਿਰਾਵੇ ਨਾਲ ਪੂਰੇ ਕੈਨੇਡਾ ਲਈ ਬਾਲੀਵੁੱਡ ਦਾ ਸਭ ਤੋਂ ਵੱਡਾ ਪ੍ਰੋਡਕਸ਼ਨ ਹੋਵੇਗਾ।
ਇਸ ਪਰਿਵਾਰਕ ਪ੍ਰੋਗਰਾਮ ‘ਚ ਤੁਹਾਨੂੰ ਪੇਸ਼ਕਾਰਾਂ ਵਲੋਂ ਕੀਤੇ ਗਏ ਸਮਰਪਣ ਅਤੇ ਸਖਤ ਮਿਹਨਤ ਦਿਖਾਈ ਜਾਵੇਗੀ, ਜੋ ਕਿ ਇਸ ਪ੍ਰੋਗਰਾਮ ਦਾ ਇਕ ਅਹਿਮ ਹਿੱਸਾ ਹੈ। ਡੀ.ਬੀ.ਆਰ. ਮਨੋਰੰਜਨ ਪਿਛਲੇ ਦੋ ਦਹਾਕਿਆਂ ਤੋਂ ਇਸ ਸ਼ੋਅ ‘ਚ ਕੰਮ ਕਰ ਰਹੇ ਹਨ, ਜੋ ਕਿ ਉਸ ਲਈ ਬਹੁਤ ਸਨਮਾਨ ਵਾਲੀ ਗੱਲ ਹੈ। ਇਸ ਕੰਪਨੀ ਵਲੋਂ ਸੈਨ ਜੋਸ ਕੈਲੀਫੋਰਨੀਆ ‘ਚ ਆਪਣਾ ਦੂਜਾ ਸ਼ੋਅ 28 ਸਤੰਬਰ 2014 ਨੂੰ ਕਰਵਾਇਆ ਜਾਵੇਗਾ।

468 ad