ਸਰੱਬਤ ਖਾਲਸਾ ਦੀ ਕਾਮਯਾਬੀ ਲਈ ਵਿਦੇਸ਼ੀ ਸੰਗਤਾ ਨੂੰ ਵਧਾਈ, ਸਿੱਖ ਸਿਆਸੀ ਪਨਾਹਗਿਰਾ ਨੂੰ ਪਕੇ ਕਰਨ ਦੀ ਅਮਰੀਕਾ ਸਰਕਾਰ ਨੂੰ ਅਪੀਲ – ਸੁਰਜੀਤ ਸਿੰਘ ਕੁਲਾਰ

sukjit singh kularਨਿਊਯਾਰਕ, 30 ਨਵੰਬਰ (ਰਾਜ ਗੋਗਨਾ) ਸ਼੍ਰੋਮਣੀ ਅਕਾਲੀ ਦੱਲ ਅੰਮ੍ਰਿਤਸਰ ਅਮਰੀਕਾ ਦੇ ਪ੍ਰਧਾਨ ਸ੍ਰ ਸੁਰਜੀਤ ਸਿੰਘ ਕੁਲਾਰ ਵਲੋ ਪ੍ਰੈਸ ਨੂੰ ਜਾਰੀ ਬਿਆਨ ਅਨੁਸਾਰ ਦਸਿਆ ਗਿਆ ਕਿ ਉਹ ਅਕਾਲ ਪੁਰਖ ਦੀ ਮਿਹਰ ਸਦਕਾ ਨਿਉਯਾਰਕ ਵਾਪਿਸ ਪਹੁੰਚ ਗਏ ਹਨ।ਉਨਾ ਨੇ ਸਰੱਬਤ ਖਾਲਸਾ ਵਿੱਚ ਦੁਨਿਆ ਭੱਰ ਤੋ ਪਹੁੰਚੀਆ ਸੰਗਤਾ ਦਾ ਤਹਿ ਦਿਲੋ ਧੰਨਵਾਦ ਕੀਤਾ ਤੇ ਸਰੱਬਤ ਖਾਲਸਾ ਵਲੋ ਪਾਸ ਕੀਤੇ ਸਾਰੇ ਮੱਤਿਆ ਦੀ ਡੱਟ ਕੇ ਹਮਾਇਤ ਕਰਨ ਤੇ ਸਿੱਖ ਸੰਗਤਾ ਨੂੰ ਉਨਾ ਮੱਤਿਆ ਤੇ ਪਹਿਰਾ ਦੇਣ ਦੀ ਬੇਨਤੀ ਕੀਤੀ।ਤੇ ਨਾਲ ਹੀ ਪੰਜਾਬ ਤੇ ਭਾਰਤ ਸਰਕਾਰ ਵਲੋ ਉਨਾ ਉਪਰ ਤੇ ਮੀਤ ਪ੍ਰਧਾਨ ਸ੍ਰ.ਰੇਸ਼ਮ ਸਿੰਘ ਤੇ ਅਗਜੇਕਟੀਵ ਮੈਬਰ ਸ੍ਰ.ਪਰਮਜੀਤ ਸਿੰਘ ਸਮੇਤ ਸਰੱਬਤ ਖਾਲਸਾ ਵਿੱਚ ਸ਼ਾਮਿਲ ਹੋਏ ਵਿਦੇਸ਼ੀ ਸਿੱਖਾ ਤੇ ਦੇਸ਼ ਧਰੋਹ ਦੇ ਪਰਚਿਆ ਦੀ ਸਖਤ ਸ਼ਬਦਾ ਵਿੱਚ ਨਿਖੇਧੀ ਕੀਤੀ ਹੈ।ਤੇ ਨਾਲ ਹੀ ਉਨਾ ਕਿਹਾ ਕਿ ਵਿਦੇਸ਼ੀ ਸਿੱਖਾ ਵਲੋ ਸ਼ਾਤਮਈ ਢੰਗ ਨਾਲ ਆਪਣੇ ਦੇਸ਼ ਖਾਲਿਸਤਾਨ ਦੀ ਮੰਗ ਕਰਨਾ ਤੇ ਆਪਣੇ ਪੰਥਕ ਮਸਲਿਆ ਨੂੰ ਵਿਚਾਰਨ ਤੇ ਭਾਰਤ ਦੀ ਜਾਲਮ ਸਰਕਾਰ ਵਲੋ ਪਾਬੰਧੀਆ ਲਾ ਦਿੱਤੀਆ ਗਈਆ ਹਨ।ਜਿਸ ਦੀ ਇਹ ਦੇਸ਼ ਧਰੋਹ ਦੇ ਪਰਚੇ ਦਰਜ ਕਰਨਾ ਇਕ ਮਿਸਾਲ ਹੈ।ਪੰਜਾਬ ਵਿੱਚ ਬੇਦੋਸ਼ੇ ਸਿੱਖਾ ਨੂੰ ਕਤੱਲ ਕਰ ਦਿੱਤਾ ਜਾਂਦਾ ਹੈ ਤੇ ਇਨਸਾਫ ਪਸੰਦ ਲੋਕਾ ਨੂੰ ਜੇਲਾ ਵਿੱਚ ਬੰਦ ਕੀਤਾ ਜਾਂਦਾ ਹੈ।ਤੇ ਨਾਲ ਹੀ ਉਨਾ ਅਮਰੀਕਾ ਸਰਕਾਰ ਨੂੰ ਬੇਨਤੀ ਕੀਤੀ ਕਿ ਭਾਰਤ ਵਿੱਚ ਹਲਾਤ ਹੁਣ ਖਤਰਨਾਕ ਦੋਰ ਵਿੱਚ ਸ਼ਾਮਿਲ ਹੋ ਗਏ ਹਨ।ਸਿੱਖ,ਇਸਾਈ,ਮੁਸਲਮਾਨ ਤੇ ਘੱਟਗਿਣਤੀਆ ਕੋਮਾ ਦੀ ਜਾਨ ਮਾਲ ਨੂੰ ਖਤੱਰਾ ਬੱਣ ਗਿਆ ਹੈ।ਆਰ.ਐਸ.ਐਸ ਤੇ ਬੀ.ਜੈ.ਪੀ ਦੀ ਹਕੂਮਤ ਨੇ ਭਾਰਤ ਨੂੰ ੨੦੨੦ ਤੱਕ ਹਿੰਦੂ ਮੁਲੱਖ ਬਨਾਉਣ ਦਾ ਐਲਾਨ ਕਰ ਦਿੱਤਾ ਹੈ।ਇਸ ਲਈ ਅਮਰੀਕਾ ਸਰਕਾਰ ਉਨਾ ਸਿੱਖਾ ਤੇ ਰਹਿਮ ਕਰੇ ਜਿਨਾ ਨੇ ਸਿਆਸੀ ਪਨਾਹ ਲੈਣ ਲਈ ਕੇਸ ਕੀਤੇ ਹਨ।ਅਗਰ ਅਮਰੀਕਾ ਸਰਕਾਰ ਨੂੰ ਸਿਆਸੀ ਪਨਾਹ ਨਾਲ ਸੰਬੰਧਿਤ ਕੇਸ ਨੂੰ ਹੱਲ ਕਰਨ ਜਾ ਕੇਸ ਦੀ ਸਚਾਈ ਦਾ ਪੱਤਾ ਕਰਨਾ ਹੋਵੇ ਤਾ ਡਿਪਾਰਟਮੈਟ ਆਫ ਹੋਮਲੈਡ ਸਕਿਉਰਟੀ ਜਾ ਇਮੀਗਰੇਸ਼ਨ ਐਡ ਕਸਟਮ ਏਨਫੋਰਸਮੈਟ ਸ਼੍ਰੋਮਣੀ ਅਕਾਲੀ ਦੱਲ ਅੰਮ੍ਰਿਤਸਰ ਦੇ ਅਮਰੀਕਾ ਯੁਨੀਟ ਦੇ ਆਫਿਸ ਨਾਲ ਸਿੱਧਾ ਸੰਪਰਕ ਕਰ ਸਕਦੇ ਹਨ।

ਸ਼੍ਰੋਮਣੀ ਅਕਾਲੀ ਦੱਲ ਅੰਮ੍ਰਿਤਸਰ ਅਮਰੀਕਾ ਤੇ ਯੂਥ ਅਕਾਲੀ ਦੱਲ ਅੰਮ੍ਰਿਤਸਰ ਅਮਰੀਕਾ
boota singh kharaudhਸ਼੍ਰੋਮਣੀ ਅਕਾਲੀ ਦੱਲ ਅੰਮ੍ਰਿਤਸਰ (ਫਤਿਹਗੜ ਸਾਹਿਬ,ਪੰਜਾਬ) ਦੀ ਹੀ ਇਕ ਇਕਾਈ ਹੈ।ਸ਼੍ਰੋਮਣੀ ਅਕਾਲੀ ਦੱਲ ਅੰਮ੍ਰਿਤਸਰ (ਫਤਿਹਗੜ ਸਾਹਿਬ,ਪੰਜਾਬ) ਵਲੋ ਇਮੀਗਰੇਸ਼ਨ ਨੂੰ ਭੇਜੀ ਗਈ ਹਰ ਇਕ ਪ੍ਰਮਾਨਿਤ ਪੱਤਰ ਦੀ ਕਾਪੀ ਨਿਉਯਾਰਕ ਦੇ ਪਾਰਟੀ ਆਫਿਸ ਵਿੱਚ ਮਜੂਦ ਹੁੰਦੀ ਹੈ ।ਅਗਰ ਕੋਈ ਝੂਠ ਦਾ ਸਹਾਰਾ ਲੈਦਾ ਹੈ ਜਿਸ ਦੀ ਜਾਨ ਨੂੰ ਕੋਈ ਖਤਰਾ ਨਹੀ ਤੇ ਸ਼੍ਰੋਮਣੀ ਅਕਾਲੀ ਦੱਲ ਅੰਮ੍ਰਿਤਸਰ ਦਾ ਮੈਬਰ ਨਹੀ ਹੇ ਉਸ ਦੀ ਤਸਦੀਕ ਸ਼੍ਰੋਮਣੀ ਅਕਾਲੀ ਦੱਲ ਅੰਮ੍ਰਿਤਸਰ ਦੇ ਅਮਰੀਕਾ ਯੁਨੀਟ ਦੇ ਆਫਿਸ ਤੋ ਕੀਤੀ ਜਾ ਸਕਦੀ ਹੈ।ਕੁਝ ਉਹ ਲੋਕ ਜੋ ਬਾਦਲ ਦੱਲ, ਪੰਜਾਬ ਸਰਕਾਰ ਜਾ ਭਾਰਤ ਸਰਕਾਰ ਦੇ ਹਤੇਸ਼ੀ ਹੁੰਦੇ ਹਨ ਤੇ ਸ਼੍ਰੋਮਣੀ ਅਕਾਲੀ ਦੱਲ ਅੰਮ੍ਰਿਤਸਰ ਦੇ ਮੈਬਰ ਹੋਣ ਦਾ ਝੂਠਾ ਦਾਵਾ ਕਰਦੇ ਹਨ ਪਰ ਅਸਲ ਸਚਾਈ ਵਿੱਚ ਉਨਾ ਦੀ ਜਾਨ ਨੂੰ ਭਾਰਤ ਵਿੱਚ ਕੋਈ ਖਤੱਰਾ ਨਹੀ ਹੁੰਦਾ ਉਨਾ ਨੂੰ ਕੋਈ ਸਿਆਸੀ ਪਨਾਹ ਨਹੀ ਦੇਣੀ ਚਾਹੀਦੀ। ਸਿਆਸੀ ਪਨਾਹ ਲੈਣ ਲਈ ਪਾਰਟੀ ਵਲੋ ਪ੍ਰਮਾਣਿਤ ਪਤੱਰ ਜਾਰੀ ਕਰਨ ਦਾ ਅਧਿਕਾਰ ਇਕਲਾ ਸ੍ਰ.ਸਿਮਰਨਜੀਤ ਸਿੰਘ ਪਾਰਟੀ ਪ੍ਰਧਾਨ ਸ਼੍ਰੋਮਣੀ ਅਕਾਲੀ ਦੱਲ ਅੰਮ੍ਰਿਤਸਰ ਦੇ ਕੋਲ ਹੈ ਤੇ ਸ੍ਰ.ਸਿਮਰਨਜੀਤ ਸਿੰਘ ਨੇ ਡਿਪਾਰਟਮੈਟ ਆਫ ਹੋਮਲੈਡ ਸਕਿਉਰਟੀ ਤੇ ਇਮੀਗਰੇਸ਼ਨ ਐਡ ਕਸਟਮ ਏਨਫੋਰਸਮੈਟ ਨੂੰ ਇਹ ਲਿਖਤੀ ਬੇਨਤੀ ਕੀਤੀ ਹੇ ਕਿ ਮੇਰੇ ਵਲੋ ਜਾਰੀ ਹਰ ਇੱਕ ਪ੍ਰਮਾਣਿਤ ਪਤੱਰ ਦੀ ਅਗਰ ਸਚਾਈ ਨਾਲ ਪੁਸ਼ਟੀ ਕਰਨੀ ਹੋਵੇ ਤਾ ਸਿੱਧਾ ਮੇਰੇ ਨਾਲ ਜਾ ਪਾਰਟੀ ਦੇ ਨਿਉਯਾਰਕ ਸਥਿਤ ਆਫਿਸ ਨਾਲ ਸੰਪਰਕ ਕੀਤਾ ਜਾ ਸਕਦਾ ਹੇ ਸ਼੍ਰੋਮਣੀ ਅਕਾਲੀ ਦੱਲ ਅੰਮ੍ਰਿਤਸਰ ਦੇ ਸਿਆਸੀ ਪਨਾਹ ਅਪਲਾਈ ਕਰਨ ਵਾਲੇ ਸਾਰੇ ਮੈਬਰਾ ਦੀ ਲਿਸਟ,ਪਿਛਲਾ ਪਿਛੋਕੜ ਤੇ ਮੋਜੂਦਾ ਰਿਕਾਰਡ ਪਾਰਟੀ ਦੇ ਨਿਉਯਾਰਕ ਸਥਿਤ ਆਫਿਸ ਵਿੱਚ ਮਜੂਦ ਹੁੰਦਾ ਹੈ ਤੇ ਹੇਠ ਲਿਖੇ ਪੱਤੇ ਤੇ ਸੰਪਰਕ ਕੀਤਾ ਜਾ ਸਕਦਾ ਹੈ

468 ad

Submit a Comment

Your email address will not be published. Required fields are marked *