ਸਰਵੇਖਣ ਮੁਤਾਬਕ ਲਿਬਰਲ-ਟੋਰੀਜ਼ ਵਿਚ ਸਖਤ ਮੁਕਾਬਲਾ, ਪਰ ਲਿਬਰਲਾਂ ਦਾ ਹੱਥ ਉਪਰ!

ਟਰਾਂਟੋ- ਉਨਟਰੀਓ ਵਿਚ 14 ਜੂਨ ਦੀਆਂ ਚੋਣਾਂ ਦੇ ਲਈ ਵੱਖ ਵੱਖ ਸੰਸਥਾਵਾਂ ਦੇ ਆ ਰਹੇ ਸਰਵੇਖਣਾਂ ਦੇ ਕਾਰਨ ਜਿੱਥੇ ਕੁਝ ਦੁਚਿੱਤੀ ਵਾਲਾ ਮਾਹੌਲ ਹੈ, ਉਥੇ ਹੀ ਅੱਜ ਫੋਰਮ Tim Hudak2ਰਿਸਰਚ ਇੰਕ ਦੇ ਆਏ ਸਰਵੇਖਣ ਮੁਤਾਬਕ ਉਨਟਾਰੀਓ ਵਿਚ ਇਕ ਵਾਰ ਫਿਰ ਲਿਬਰਲ ਪਾਰਟੀ ਦੀ ਸਰਕਾਰ ਬਣ ਸਕਦੀ ਹੈ ਅਤੇ ਪੂਰਨ ਬਹੁਮਤ ਪ੍ਰਾਪਤ ਕਰ ਸਕਦੀ ਹੈ। ਇਸ ਸੰਸਥਾ ਦੇ ਸਰਵੇਖਣ ਮੁਤਾਬਕ ਸੂਬੇ ਦੇ 38 ਫੀਸਦੀ ਦੇ ਕਰੀਬ ਲੋਕੀ ਲਿਬਰਲ ਸਰਕਾਰ ਨੂੰ ਚਾਹੁੰਦੇ ਹਨ, ਜਦਕਿ ਵਿਰੋਧੀ ਧਿਰ ਪੀ ਸੀ ਦੀ ਸਰਕਾਰ ਬਣੀ ਦੇਖਣ ਵਾਲਿਆਂ ਦਾ ਅੰਕੜਾ ਵੀ 35 ਫੀਸਦੀ ਦੇ ਕਰੀਬ ਹੈ। ਇਸ ਸੰਸਥਾ ਦੇ ਸਰਵੇਖਣ ਮੁਤਾਬਕ ਜੋ ਅੰਕੜੇ ਸਾਹਮਣੇ ਆ ਰਹੇ ਹਨ, ਉਹਨਾਂ ਨੂੰ ਦੇਖਦਿਆਂ ਇਹ ਕਹਿਣਾ ਗਲਤ ਨਹੀਂ ਕਿ ਲਿਬਰਲ ਦੁਬਾਰਾ ਫਿਰ ਜਿੱਤ ਪ੍ਰਾਪਤ ਕਰਨ ਅਤੇ ਬਹੁਮਤ ਦੇ ਕਰੀਬ ਪਹੁੰਚ ਸਕਦੇ ਹਨ। ਇਸ ਸਰਵੇਖਣ ਵਿਚ ਇਕ ਹਜ਼ਾਰ ਦੇ ਕਰੀਬ ਵੋਟਰਾਂ ਦੀ ਰਾਏ ਲਈ ਗਈ ਹੈ। ਸਰਵੇਖਣ ਮੁਤਾਬਕ ਸੂਬੇ ਵਿਚ 62 ਫੀਸਦੀ ਦੇ ਕਰੀਬ ਲੋਕੀ ਪੀæ ਸੀæ ਲੀਡਰ ਟਿਮ ਹੂਡਾਕ ਦੇ ਖਿਲਾਫ ਹਨ ਅਤੇ ਉਹਨਾਂ ਦੁਆਰਾ ਪਬਲਿਕ ਸਰਵਿਸ ਸੈਕਟਰ ਵਿਚ ਰੁਜ਼ਗਾਰ ਕਟੌਤੀ ਦੇ ਕਾਰਨ ਲੋਕੀ ਉਹਨਾਂ ਨੂੰ ਪ੍ਰੀਮੀਅਰ ਵਜੋਂ ਨਹੀਂ ਦੇਖਣਾ ਚਾਹੁੰਦੇ। ਫੋਰਮ ਰਿਸਰਚ ਦੇ ਮੁਖੀ ਲੋਰਨ ਬੋਜ਼ਿਨੋਫ ਦਾ ਕਹਿਣਾ ਹੈ ਕਿ ਪਬਲਿਕ ਸੈਕਟਰ ਵਿਚ ਜੇਕਰ 1 ਲੱਖ ਰੁਜ਼ਗਾਰ ਘਟਦੇ ਹਨ ਤਾਂ ਇਸ ਦਾ ਅਸਰ ਸਾਰੇ ਪਾਸੇ ਦੇਖਿਆ ਜਾ ਸਕਦਾ ਹੈ। ਸ੍ਰੀ ਹੂਡਾਕ ਇਹ ਭੁੱਲ ਗਏ ਹਨ ਕਿ ਇੰਨੀ ਵੱਡੀ ਗਿਣਤੀ ਵਿਚ ਕਟੌਤੀਆਂ ਦਾ ਅਸਰ ਹਰ ਥਾਂ ਤੇ ਪੈਣਾ ਹੈ ਅਤੇ ਇਸ ਨਾਲ ਸਿੱਧਾ ਸਮਾਜ ਵੀ ਪ੍ਰਭਾਵਿਤ ਹੁੰਦਾ ਹੈ।
ਇਸ ਮਸਲੇ ਪੱਖੋਂ ਐਨæ ਡੀæ ਪੀæ ਟੋਰੀਜ਼ ਦੇ ਮੁਕਾਬਲੇ ਲੋਕਪ੍ਰਿਅਤਾ ਵਿਚ ਅੱਗੇ ਹੈ। ਅਗਲੇ ਪ੍ਰੀਮੀਅਰ ਵਜੋਂ 32 ਫੀਸਦੀ ਦੇ ਕਰੀਬ ਲੋਕਾਂ ਦੀ ਰਾਏ ਪ੍ਰੀਮੀਅਰ ਕੈਥਲੀਨ ਵਿਨ ਦੇ ਪੱਖ ਵਿਚ ਹੈ, ਜਦਕਿ ਇਸ ਤੋਂ ਪਹਿਲਾਂ ਦੇ ਸਰਵੇਖਣ ਵਿਚ ਉਹਨਾਂ ਨੂੰ 28 ਫੀਸਦੀ ਲੋਕਾਂ ਦੀ ਪਸੰਦ ਕਿਹਾ ਜਾ ਰਿਹਾ ਸੀ।

468 ad