ਸਰਬੱਤ ਖਾਲਸਾ ਵੱਲੋ ਨਕਾਰੇ ਹੋਏ ਜੱਥੇਦਾਰਾਂ ਨੂੰ ਤਨਖਾਹੀਆਂ ਕਰਾਰ ਦੇਣ ਦਾ ਕੋਈ ਹੱਕ ਨਹੀ : ਕਾਹਨ ਸਿੰਘ ਵਾਲਾ

1ਫਰੀਦਕੋਟ,17 ਮਈ (ਜਗਦੀਸ਼ ਬਾਂਬਾ ) ਬੀਤੇ ਦਿਨੀਂ ਸਰਬੱਤ ਖਾਲਸਾ ਵੱਲੋ ਥਾਪੇ ਗਏ ਜੱਥੇਦਾਰਾਂ ਭਾਈ ਧਿਆਨ ਸਿੰਘ ਮੰਡ,ਭਾਈ ਅਮਰੀਕ ਸਿੰਘ ਅਜਨਾਲਾ ਤੇ ਭਾਈ ਬਲਜੀਤ ਸਿੰਘ ਦਾਦੂਵਾਲ ਵੱਲੋ ਤਖਤ ਸ਼੍ਰੀ ਹਜੂਰ ਸਾਹਿਬ ਅਤੇ ਤਖਤ ਸ਼੍ਰੀ ਪਟਨਾ ਸਾਹਿਬ ਦੀ ਯਾਤਰਾ ਕੀਤੇ ਜਾਣ ਉਪਰੰਤ ਦੋਵਾਂ ਹੀ ਥਾਂਵਾਂ ਤੇ ਉਨਾਂ ਨੂੰ ਸਿਰੋਪੇ ਦਿੱਤੇ ਗਏ ਅਤੇ ਮਾਨ ਸਨਮਾਨ ਵੀ ਦਿੱਤਾ ਗਿਆ ਸੀ, ਜਿਸ ਸਬੰਧੀ ਉਨਾਂ ਦੀਆਂ ਤਸਵੀਰਾਂ ਤੇ ਵੱਖ- ਵੱਖ ਅਖਬਾਰਾਂ ਵਿਚ ਬੜੀ ਹੀ ਪ੍ਰਮੁੱਖਤਾਂ ਨਾਲ ਖਬਰਾ ਵੀ ਪ੍ਰਕਾਸ਼ਿਤ ਹੋਈਆਂ ਪ੍ਰੰਤੂ ਗਿਆਨੀ ਇਕਬਾਲ ਨੇ ਆਖਿਆਂ ਸੀ ਕਿ ਸਰਬੱਤ ਖਾਲਸਾ ਵੱਲੋ ਥਾਪੇ ਗਏ ਜੱਥੇਦਾਰਾਂ ਨੂੰ ਤਖਤ ਸ਼੍ਰੀ ਪਟਨਾ ਸਾਹਿਬ ਤੋ ਕੋਈ ਮਾਨਤਾ ਨਹੀ ਦਿੱਤੀ ਗਈ ਹੈ ਅਤੇ ਨਾ ਹੀ ਕੋਈ ਸਿਰੋਪਾ ਦਿੱਤਾ ਹੈ ਜਿਸ ਤੇ ਆਪਣਾ ਤਿੱਖਾ ਪ੍ਰਤੀਕਰਮ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਰਨਲ ਸਕੱਤਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਕਿਹਾ ਕਿ ਸਰਬੱਤ ਖਾਲਸਾ ਵੱਲੋ ਨਕਾਰੇ ਹੋਏ ਜੱਥੇਦਾਰਾਂ ਨੂੰ ਤਨਖਾਹੀਆਂ ਦੇਣ ਦਾ ਕੋਈ ਹੱਕ ਨਹੀ ਕਿਉਕਿ ਸਰਬੱਤ ਖਾਲਸਾ ਇੱਕ ਦੌ ਜਾਂ ਕੁੱਝ ਵਿਅਕਤੀਆਂ ਦਾ ਨਹੀ ਬਲਕਿ 10 ਲੱਖ ਸੰਗਤਾਂ ਦਾ ਇੱਕਠ ਸੀ, ਜਿੰਨਾਂ ਦੀ ਹਾਜਰੀ ਵਿਚ ਤਿੰਨੋ ਤਖਤਾਂ ਦੇ ਜੱਥੇਦਾਰ ਥਾਪੇ ਗਏ ਸਨ, ਉਹਨਾਂ ਕਿਹਾ ਕਿ ਤਿੰਨੌ ਤਖਤਾਂ ਦੇ ਜੱਥੇਦਾਰਾਂ ਨੂੰ ਤਨਖਾਹੀਆਂ ਕਰਾਰ ਦੇਣ ਦਾ ਹੱਕ ਉਹਨਾਂ ਜੱਥੇਦਾਰਾਂ ਨੂੰ ਨਹੀ ਹੈ ਜੋ ਬੁਰੀ ਤਰਾਂ ਕੌਮ ਵੱਲੋ ਨਿਕਾਰੇ ਜਾ ਚੁੱਕੇ ਹਨ, ਇਸ ਲਈ ਅਜਿਹਾ ਕਰਨ ਵਾਲਿਆਂ ਨੂੰ ਤੁਰੰਤ ਸਰਬੱਤ ਖਾਲਸਾ ਦੇ ਜੱਥੇਦਾਰਾਂ ਵੱਲੋ ਤਲਬ ਕਰਨਾ ਚਾਹੀਦਾਂ ਹੈ ਤਾਂ ਜੋ ਕੌਮ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਸਖਤ ਤੋ ਸਖਤ ਸਜਾ ਦਿੱਤੀ ਜਾ ਸਕੇ। ਭਾਈ ਜਸਕਰਨ ਸਿੰਘ ਨੇ ਪੰਜਾਬ ਸਰਕਾਰ ਤੇ ਵਰਦਿਆਂ ਕਿਹਾ ਕਿ ਦਰਬਾਰ ਸਾਹਿਬ ਮੱਥਾ ਟੇਕਣ ਗਏ ਸਰਬੱਤ ਖਾਲਸਾ ਦੇ ਜੱਥੇਦਾਰਾਂ ਨੂੰ ਮੱਥਾਂ ਟੇਕਣ ਵਕਤ ਥਾਂ ਥਾਂ ਪੁਲਿਸ ਲਾਉਣੀ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾ ਰਹੀ ਹੈ ਕਿ ਹੁਣ ਸਿੱਖ ਆਪਣੀ ਮਰਜੀ ਨਾਲ ਗੁਰੂ ਘਰ ਮੱਥਾਂ ਵੀ ਬਾਦਲ ਸਰਕਾਰ ਤੋ ਪੁੱਛ ਕੇ ਟੇਕਿਆ ਕਰਣਗੇ, ਉਹਨਾਂ ਕਿਹਾ ਕਿ ਸਰਕਾਰ ਨੂੰ ਆਪਣੀਆਂ ਘਟੀਆਂ ਰਾਜਨੀਤਿਕ ਚਾਲਾਂ ਤੋ ਗੁਰੇਜ ਕਰਨਾ ਚਾਹੀਦਾ ਹੈ ਨਹੀ ਤਾਂ ਸਿੱਖ ਸੰਗਤਾਂ ਦਾ ਗੁੱਸਾ ਆਉਣ ਵਾਲੇ ਦਿਨਾਂ ‘ਚ ਇਸ ਤਰਾਂ ਲਾਵਾ ਬਣ ਕੇ ਫੁੱਟਗਾ ।

468 ad

Submit a Comment

Your email address will not be published. Required fields are marked *