“ਸਰਬੱਤ ਖਾਲਸਾ” ਪੂਰਅਮਨ ਅਤੇ ਜਮਹੂਰੀਅਤ ਲੀਹਾਂ ‘ਤੇ ਹੋ ਰਿਹਾ ਹੈ, ਜੇਕਰ ਕੋਈ ਅਣਸੁਖਾਵੀਂ ਘਟਨਾ ਵਾਪਰੀ ਉਸ ਲਈ ਹੁਕਮਰਾਨ ਜਿੰਮੇਵਾਰ ਹੋਣਗੇ: ਮਾਨ

Simranjit-Mannਫਤਿਹਗੜ੍ਹ ਸਾਹਿਬ, 7 ਨਵੰਬਰ (ਪੀ ਡੀ ਬਿਊਰੋ) “ਜਦੋਂ ਦੇਸ਼ ਵਿਦੇਸ਼ਾਂ ਵਿਚ ਗੁਰੂਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ, ਸਿੰਘ ਸਭਾਵਾਂ, ਸਿੱਖ ਵਿਦਵਾਨਾਂ, ਕਥਾ ਵਾਚਕਾਂ, ਰਾਗੀਆਂ, ਢਾਡੀਆਂ ਅਤੇ ਬਹੁ ਗਿਣਤੀ ਸਿੱਖ ਕੌਮ ਵੱਲੋਂ 10 ਨਵੰਬਰ 2015 ਨੂੰ ਹੋਣ ਜਾ ਰਹੇ ਸਰਬੱਤ ਖਾਲਸਾ ਨੂੰ ਪੂਰਨ ਤੌਰ ‘ਤੇ ਸਹਿਮਤੀ ਦਿੰਦੇ ਹੋਏ ਵੱਡੀ ਗਿਣਤੀ ਵਿਚ ਗੁਰਸਿੱਖਾਂ ਵੱਲੋਂ ਪਹੁੰਚਣ ਦੇ ਜਨਤਕ ਤੌਰ ‘ਤੇ ਐਲਾਨ ਹੋ ਰਹੇ ਹਨ ਤਾਂ ਪੰਜਾਬ ਦੀ ਬਾਦਲ ਹਕੂਮਤ ਅਤੇ ਸਿਧਾਂਤਾਂ ਦੇ ਅਮਲੀ ਜੀਵਨ ਤੋਂ ਸੱਖਣੇ ਮੌਜੂਦਾ ਤਖਤਾਂ ਦੇ ਜਥੇਦਾਰ, ਸ਼੍ਰੀ ਮੱਕੜ ਆਦਿ ਜੋ ਸੰਤ ਮਹਾਂਪੁਰਸ਼ਾਂ, ਸਿੱਖ ਜਥੇਬੰਦੀਆਂ ਅਤੇ ਸਿੱਖ ਵਿਦਵਾਨਾਂ ਦੇ ਘਰੋਂ ਘਰੀਂ ਜਾ ਕੇ ਆਪਣੇ ਹੱਕ ਵਿਚ ਕਰਨ ਤੋਂ ਅਸਫਲ ਹੋ ਚੁੱਕੇ ਹਨ ਅਤੇ ਇਹਨਾਂ ਨੂੰ ਗਿਆਨ ਹੋ ਚੁੱਕਾ ਹੈ ਕਿ ਸਰਬੱਤ ਖਾਲਸਾ ਦਾ ਇਕੱਠ 10 ਲੱਖ ਤੋਂ ਉਪਰ ਹੋਵੇਗਾ ਤਾਂ ਉਥੇ ਹੋਣ ਵਾਲੇ ਸਰਬ ਸੰਮਤੀ ਦੇ ਫੈਸਲੇ ਇਹਨਾਂ ਅਖੌਤੀ ਆਗੂਆਂ ਦੀ ਧਾਰਮਿਕ, ਇਖਲਾਕੀ ਅਤੇ ਸਿਆਸੀ ਮੌਤ ਹੋਣ ਦਾ ਸਬੱਬ ਬਣਨ ਜਾ ਰਹੇ ਹਨ, ਤਾਂ ਇਹਨਾਂ ਵੱਲੋਂ ਆਖਰੀ ਹਥਿਆਰ ਵੱਜੋਂ ਪੰਜਾਬ ਦੇ ਕਿਸੇ ਸ਼ਹਿਰ , ਪਿੰਡ ਜਾਂ ਨਗਰ ਵਿਚ ਸਾਹਿਬ ਸ਼੍ਰੀ ਗੁਰੁ ਗ੍ਰੰਥ ਸਾਹਿਬ, ਰਮਾਇਣ ਜਾਂ ਗੀਤਾ, ਕੁਰਾਨ ਜਾਂ ਬਾਇਬਲ ਆਦਿ ਨੂੰ ਅਪਮਾਨਿਤ ਕਰਕੇ ਜਾਂ ਅਗਨ ਭੇਂਟ ਕਰਕੇ ਮਨਸੂਬੇ ਬਣਾਏ ਜਾ ਸਕਦੇ ਹਨ ਤਾਂ ਕਿ ਪੰਜਾਬ ਦੇ ਮਹੌਲ ਖਰਾਬ ਹੋਣ ਦਾ ਬਹਾਨਾ ਘੜ ਕੇ ਪੰਜਾਬ ਨੂੰ ਫੌਜ, ਅਰਧ ਸੈਨਿਕ ਬਲਾਂ ਦੇ ਹਵਾਲੇ ਕੀਤਾ ਜਾ ਸਕੇ ਅਤੇ ਸਰਬੱਤ ਖਾਲਸਾ ਨੂੰ ਮਨਸੂਖ ਕਰਵਾਇਆ ਜਾ ਸਕੇ। ਇਹਨਾਂ ਨੂੰ ਅਸੀਂ ਕੇਵਲ ਪੰਜਾਬ ਜਾਂ ਹਿੰਦ ਪੱਧਰ ‘ਤੇ ਹੀ ਨਹੀਂ ਬਲਕਿ ਕੌਮਾਂਤਰੀ ਪੱਧਰ ‘ਤੇ ਸਭ ਕੌਮਾਂ, ਧਰਮਾਂ ਅਤੇ ਫਿਰਕਿਆਂ ਨੂੰ ਸਪੱਸ਼ਟ ਕਰਦੇ ਹੋਏ ਵਿਸ਼ਵਾਸ ਦਿਵਾਉਂਦੇ ਹਾਂ ਕਿ ਹੋਣ ਜਾ ਰਿਹਾ ਸਰਬੱਤ ਖਾਲਸਾ ਪੂਰਅਮਨ , ਜਮਹੂਰੀਅਤ ਲੀਹਾਂ ‘ਤੇ ਹੋ ਰਿਹਾ ਹੈ। ਸਰਬੱਤ ਖਾਲਸਾ ਦੇ ਇਕੱਠ ਵਿਚ ਪਹੁੰਚਣ ਵਾਲੀਆਂ ਸੰਗਤਾਂ ਵਿੱਚੋਂ ਕੋਈ ਵੀ ਗੈਰ ਕਾਨੂੰਨੀਂ ਜਾਂ ਗੈਰ ਸਮਾਜਿਕ ਕਾਰਵਾਈ ਬਿਲਕੁਲ ਨਹੀਂ ਕਰੇਗਾ। ਜਿਵੇਂ ਬਰਗਾੜੀ ਦੇ ਸ਼ਹੀਦੀ ਸਮਾਗਮ ਦੇ ਹੋਏ ਵੱਡੇ ਇਕੱਠ ਵਿਚ ਕਿਸੇ ਵੀ ਗੁਰਸਿੱਖ ਨੇ ਕੋਈ ਅਜਿਹੀ ਕਾਰਵਾਈ ਨਹੀਂ ਕੀਤੀ , ਜਿਸ ਨਾਲ ਸਿੱਖ ਕੌਮ ਉਤੇ ਕੋਈ ਆਂਚ ਆਵੇ। ਉਤੇ ਤਰ੍ਹਾਂ ਸਰਬੱਤ ਖਾਲਸਾ ਦਾ ਇਕੱਠ ਵੀ ਪੂਰੇ ਜਾਬਤੇ ਵਿਚ ਸੰਪੰਨ ਹੋਵੇਗਾ। ਜੇਕਰ ਉਸ ਦਿਨ ਜਾਂ ਉਸ ਤੋਂ ਪਹਿਲਾਂ ਪੰਜਾਬ ਦੇ ਕਿਸੇ ਸਥਾਨ ‘ਤੇ ਕੋਈ ਵੱਡੀ ਦੁਖਦਾਇਕ ਘਟਨਾ ਵਾਪਰੀ ਤਾਂ ਇਹ ਹੁਕਮਰਾਨਾ ਦੀ ਸਾਜਿਸ਼ ਦਾ ਹਿੱਸਾ ਹੋਣ ਦੀ ਬਦੌਲਤ ਇਸ ਦੀ ਜਿੰਮੇਵਾਰ ਵੀ ਹੁਕਮਰਾਨ ਅਤੇ ਖੂਫੀਆ ਏਜੰਸੀਆਂ ਹੋਣਗੀਆਂ।”
ਇਹ ਵਿਚਾਰ ਸ਼ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਪੰਜਾਬ ਦੇ ਹੁਕਮਰਾਨ ਅਤੇ ਐਸਜੀਪੀਸੀ ਉਤੇ ਕਾਬਜ਼ ਹੋਏ ਗੈਰ ਕਾਨੂੰਨੀਂ ਤਰੀਕੇ ਵਾਲੇ ਮੱਕੜ ਅਤੇ ਉਹਨਾਂ ਦੀਆਂ ਸਵਾਰਥੀ ਸਾਜਿਸ਼ਾਂ ਵਿਚ ਗ੍ਰਸਤ ਹੋ ਚੁੱਕੇ ਮੌਜੂਦਾ ਜਥੇਦਾਰ ਸਾਹਿਬਾਨ ਵੱਲੋਂ ਬੁਖਲਾਹਟ ਵਿਚ ਆ ਕੇ ਗੈਰ ਸਮਾਜਿਕ ਅਤੇ ਗੈਰ ਸਿਧਾਂਤਕ ਤਰੀਕੇ ਸਰਬੱਤ ਖਾਲਸਾ ਵਿਰੁੱਧ ਕੀਤੇ ਜਾ ਰਹੇ ਗੁੰਮਰਾਹਕੁੰਨ ਪ੍ਰਚਾਰ ਤੋਂ ਸਿੱਖ ਕੌਮ ਨੂੰ ਸੁਚੇਤ ਕਰਦੇ ਹੋਏ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਇਹਨਾਂ ਦੇ ਪੰਥ ਵਿਰੋਧੀ ਅਤੇ ਸਵਾਰਥੀ ਕਾਰਵਾਈਆਂ ਦੀ ਬਦੌਲਤ ਉਸ ਹਾਰੇ ਹੋਏ ਜੁਆਰੀਆਂ ਦੀ ਤਰ੍ਹਾਂ ਹੋ ਗਈ ਹੈ, ਜੋ ਆਪਣੀ ਹਾਰ ਵੇਖ ਕੇ ਗਿਟੀਆਂ ਖਿਲਾਰਨ ਲਈ ਉਤਾਰੂ ਹੋ ਜਾਂਦਾ ਹੈ। ਠੀਕ ਉਹੀ ਸਮਾਂ ਹੁਣ ਸ਼ ਬਾਦਲ, ਬਾਦਲ ਪਰਿਵਾਰ, ਉਹਨਾਂ ਦੀ ਹਰ ਹਾਂ ਵਿਚ ਹਾਂ ਮਿਲਾਉਣ ਵਾਲੇ ਸ਼੍ਰੀ ਮੱਕੜ ਅਤੇ ਮੌਜੂਦਾ ਜਥੇਦਾਰਾਂ ਉਤੇ ਪ੍ਰਤੱਖ ਹੋ ਚੁੱਕਾ ਹੈ। ਜੋ ਬੁਖਲਾਹਟ ਤੇ ਘਬਰਾਹਟ ਵਿਚ ਸਿੱਖ ਕੌਮ ਦੀ ਸੱਚ ਦੀ ਸ਼ਕਤੀ ਦਾ ਸਾਹਮਣਾ ਕਰਨ ਦੀ ਸਮਰੱਥਾ ਨਾ ਹੋਣ ਕਰਕੇ ਕਿਸੇ ਵੀ ਨਿਘਾਰ ਤੋਂ ਨਿਘਾਰ ਵਾਲੀ ਸਥਿਤੀ ਵਾਲੀ ਕਾਰਵਾਈ ਕਰ ਸਕਦੇ ਹਨ। ਪਰ ਸਿੱਖ ਕੌਮ ਅਡੋਲ ਆਪਣੇ ਸਰਬੱਤ ਖਾਲਸੇ ਦੇ ਫੈਸਲਿਆਂ ਨੂੰ ਆਖਰੀ ਛੋਹਾਂ ਦਿੰਦੀ ਹੋਈ ਦ੍ਰਿੜ੍ਹਤਾ ਨਾਲ ਮੰਜਿਲ ਵੱਲ ਵੱਧ ਰਹੀ ਹੈ। ਮੈਨੂੰ ਤਾਂ ਇਹ ਵੀ ਜਾਪਦਾ ਹੈ ਕਿ ਆਪਣੀ ਹੋਣ ਜਾ ਰਹੀ ਸਿਆਸੀ ਅਤੇ ਧਾਰਮਿਕ ਮੌਤ ਤੋਂ ਪਹਿਲੇ ਇਹ ਆਗੂ ਆਪਣੀ ਸੈਂਟਰ ਦੀ ਭਾਈਵਾਲ ਮੋਦੀ ਹਕੂਮਤ ਨਾਲ ਕੋਈ ਸਾਜਿਸ਼ ਰਚ ਕੇ 8 ਅਤੇ 9 ਨਵੰਬਰ ਦੀ ਰਾਤ ਨੂੰ ਗਵਾਂਢੀ ਮੁਲਕ ਪਾਕਿਸਤਾਨ ਨਾਲ ਸਾਜਿਸ਼ੀ ਛੇੜ ਕਰਕੇ ਪਾਕਿਸਤਾਨ ਨਾਲ ਬਿਨਾਂ ਵਜ੍ਹਾ ਜੰਗ ਦਾ ਐਲਾਨ ਨਾ ਕਰ ਦੇਣ। ਤਾਂ ਕਿ ਕਿਸੇ ਨਾ ਕਿਸੇ ਢੰਗ ਨਾਲ ਸਰਬੱਤ ਖਾਲਸਾ ਨੂੰ ਮਨਸੂਖ ਕਰਵਾਇਆ ਜਾ ਸਕੇ। ਗੁਰੁ ਸਾਹਿਬਾਨ ਨੇ ਜਿਹਨਾਂ ਨੇ ਸੰਗਤ ਨੂੰ 21 ਵਿਸਵੇ ਦਾ ਦਰਜਾ ਦੇ ਕੇ ਉਸ ਅਕਾਲ ਪੁਰਖ ਦਾ ਰੂਪ ਮੰਨਿਆ ਹੈ, ਜਦੋਂ ਖਾਲਸਾ ਰੂਪੀ ਸੰਗਤ ਇਹਨਾਂ ਦੇ ਸਮਾਜ ਅਤੇ ਸਿੱਖ ਕੌਮ ਵਿਰੋਧੀ ਕਾਰਵਾਈਆਂ ਤੋਂ ਨਿਰਾਸ਼ ਹੋ ਕੇ ਇਹਨਾਂ ਨੂੰ ਹਰ ਪੱਖੋਂ ਦੁਰਕਾਰ ਚੁੱਕੀ ਹੈ ਤਾਂ ਹੁਣ ਉਸ ਅਕਾਲ ਪੁਰਖ ਰੂਪੀ ਸੰਗਤ ਦੇ ਫੈਸਲੇ ਦਾ ਗੈਰ ਦਲੀਲ ਅਤੇ ਜਬਰ ਜੁਲਮ ਰਾਹੀਂ ਵਿਰੋਧ ਕਰਕੇ ਇਹ ਖੁਦ ਹੀ ਆਪਣੇ ਸਿਆਸੀ ਕਫ਼ਨ ਵਿਚ ਆਖਰੀ ਕਿੱਲਾਂ ਠੋਕ ਰਹੇ ਹਨ। ਇਸ ਲਈ ਮੇਰੀ ਇਹਨਾਂ ਆਗੂਆਂ ਨੂੰ ਵੀ ਇਹ ਪੁਰਜੋਰ ਅਪੀਲ ਹੈ ਕਿ ਉਹ ਕੌਮਾਂਤਰੀ ਪੱਧਰ ‘ਤੇ ਆਪਣੇ ਵਿਰੁੱਧ ਬਣੇ ਕੌਮੀ ਮਾਹੌਲ ਦੀ ਸੰਜੀਦਗੀ ਨੂੰ ਸਮਝਦੇ ਹੋਏ ਖੁਦ ਹੀ ਸੰਗਤ ਦੇ ਫੈਸਲੇ ਅੱਗੇ ਸੀਸ ਝੁਕਾ ਕੇ “ਸਰਬੱਤ ਖਾਲਸਾ” ਦੇ ਇਕੱਠ ਵਿਚ ਨਿਮਰਤਾ ਸਹਿਤ ਹਾਜਿਰ ਹੋ ਕੇ ਹੋਣ ਵਾਲੇ ਫੈਸਲਿਆਂ ਨੂੰ ਪ੍ਰਵਾਨਗੀ ਦੇ ਦੇਣ, ਤਾਂ ਇਹ ਸਿੱਖ ਕੌਮ ਵਿਚ ਸਤਿਕਾਰ ਸਹਿਤ ਵਿਚਰਨ ਦੇ ਕੁਝ ਸਮਰੱਥ ਹੋ ਜਾਣਗੇ, ਵਰਨਾ ਸ਼ਾਇਦ ਸਿੱਖ ਸੰਗਤ ਦੇ ਰੋਹ ਦੇ ਕਾਰਨ ਇਹਨਾਂ ਨੂੰ ਆਪਣੇ ਹੀ ਘਰਾਂ ਅਤੇ ਮਹਿਲਨੁਮਾ ਕੋਠੀਆਂ ਵਿਚ ਕੈਦ ਹੋ ਕੇ ਮਜਬੂਰ ਹੋਣਾ ਪਵੇਗਾ। ਸ਼ ਮਾਨ ਨੇ ਸਮੁੱਚੇ ਖਾਲਸਾ ਪੰਥ ਅਤੇ ਦੂਸਰੀਆਂ ਕੌਮਾਂ ਅਤੇ ਧਰਮਾਂ ਨਾਲ ਸੰਬੰਧਤ ਨਿਵਾਸੀਆਂ ਨੂੰ ਵੀ ਜੋਰਦਾਰ ਅਪੀਲ ਕਰਦੇ ਹੋਏ ਕਿਹਾ ਕਿ ਉਹ ਵੀ ਸਿੱਖ ਕੌਮ ਦੇ ਸਰਬੱਤ ਖਾਲਸਾ ਦੀ ਪੰਚ ਪ੍ਰਧਾਨੀ ਵਾਲੀ ਮਹਾਨ ਰਵਾਇਤ ਦੇ ਸੱਚ ਨੂੰ ਵੇਖਣ ਅਤੇ ਉਸ ਦੇ ਨਤੀਜਿਆਂ ਨੂੰ ਸ਼ਿੱਦਤ ਨਾਲ ਮਹਿਸੂਸ ਕਰਨ ਲਈ ਸਰਬੱਤ ਖਾਲਸਾ ਵਿਚ ਹਾਜਰੀ ਲਗਵਾਉਣ। ਤਾਂ ਕਿ ਉਹਨਾਂ ਨੂੰ ਵੀ ਹੁਕਮਰਾਨਾ ਵੱਲੋਂ ਸਿੱਖ ਕੌਮ ਪ੍ਰਤੀ ਸਾਜਿਸ਼ੀ ਢੰਗ ਨਾਲ ਪਾਏ ਗਏ ਭੁਲੇਖੇਆਂ ਦੀ ਵਾਕਫੀਅਤ ਹੋ ਸਕੇ ਅਤੇ ਸਿੱਖ ਕੌਮ ਦੇ ਮਨੁੱਖਤਾ ਪੱਖੀ ਉੱਚੇ ਸੁੱਚੇ ਕਿਰਦਾਰ ਦੇ ਅਮਲਾਂ ਦੀ ਸਹੀ ਜਾਣਕਾਰੀ ਮਿਲ ਸਕੇ ਅਤੇ ਊਹ ਭਵਿੱਖ ਵਿਚ ਸਿੱਖ ਕੌਮ ਨਾਲ ਪਹਿਲਾਂ ਨਾਲੋਂ ਵੀ ਵਧੇਰੇ ਦੋਸਤਾਨਾ ਅਤੇ ਪਰਿਵਾਰਕ ਸੰਬੰਧਾਂ ਨੂੰ ਮਜਬੂਤ ਕਰ ਸਕਣ।

468 ad

Submit a Comment

Your email address will not be published. Required fields are marked *