ਸਰਬਤ ਖਾਲਸਾ ੧੦ ਨਵੰਬਰ ਨੂੰ ਹੀ ਹੋਣਾ ਚਾਹੀਦਾ ਹੈ, ਇਸ ਨੂੰ ਅੱਗੇ ਪਾਣਾ ਕੌਮ ਲਈ ਘਾਤਕ: ਭਾਈ ਭਿਉਰਾ

ਕਿਹਾ- ਖਾਲਸਾਈ ਜੋਸ਼ ਨੂੰ ਦੇਖਦੇ ਹੋਏ ਦੁਸ਼ਮਣ ਖੇਮੇ ਦੀ ਨੀਂਦ ਹਰਾਮ ਹੋਈ ਪਈ ਹੈ 

IMG-20151106-WA0006ਨਵੀਂ ਦਿੱਲੀ ੭ ਨਵੰਬਰ (ਮਨਪ੍ਰੀਤ ਸਿੰਘ ਖਾਲਸਾ ):  ਬੀਤੇ ਦਿਨ ਇਥੋਂ ਦੀ ਇਕ ਅਦਾਲਤ ਵਿਚ ਦਿੱਲੀ ਪੁਲਿਸ ਦੀ ਸਖਤ ਸੁਰਖਿਆ ਹੇਠ ਭਾਈ ਪਰਮਜੀਤ ਸਿੰਘ ਭਿਉਰਾ ਨੂੰ ਸਪੈਸ਼ਲ ਸੈਲ ਦੇ ਐਫ. ਆਈ. ਆਰ ਨੰ ੨੪/੦੬ ਧਾਰਾ ੧੨੧ ਏ ,੩੦੭ ਅਤੇ ੧੮੬ ਅਧੀਨ ਜੱਜ ਰੀਤਿਸ਼ ਸਿੰਘ ਦੀ ਅਦਾਲਤ ਅੰਦਰ ਸਮੇਂ ਨਾਲੋ ਢਾਈ ਘੰਟੇ ਦੀ ਦੇਰੀ ਨਾਲ ਪੇਸ਼ ਕੀਤਾ ਗਿਆ। ਅਜ ਮਾਮਲੇ ਵਿਚ ਜੱਜ ਸਾਹਿਬ ਵਲੋਂ ਅਪਣਾਂ ਫੈਸਲਾ ਸੁਨਾਉਣਾਂ ਸੀ ਪਰ ਪੰਜਾਬ ਦੇ ਖਰਾਬ ਹਾਲਾਤਾਂ ਨੂੰ ਦੇਖਦੇ ਹੋਏ ਉਨ੍ਹਾਂ ਨੇ ਇਸ ਪਖੋਂ ਅਪਣਾਂ ਫੈਸਲਾ ਮੁਲਤਵੀ ਕਰ ਦਿੱਤਾ ਜਿਸ ਨਾਲ ਹੁਣ ਮਾਮਲਾ ੨੦ ਨਵੰਬਰ ਨੂੰ ਚਲੇਗਾ।
ਪੇਸ਼ੀ ਉਪਰੰਤ ਪ੍ਰੈਸ ਨਾਲ ਗਲਬਾਤ ਕਰਦਿਆਂ ਭਾਈ ਭਿਉਰਾ ਨੇ ਕਿਹਾ ਕਿ ਜਦੋਂ ਤੋਂ ਗੁਰੂ ਸਾਹਿਬ ਜੀ ਦੀ ਬਾਰ ਬਾਰ ਬੇਅਦਬੀ ਹੋ ਰਹੀ ਹੈ ਉਦੋਂ ਤੋਂ ਹੀ ਗੂੜੀ ਨੀਂਦ ਵਿਚ ਸੁੱਤਾ ਹੋਇਆ ਖਾਲਸਾ ਮੁੜ ਜਾਗ ਪਿਆ ਹੈ ਤੇ ਸਮੇਂ ਦੀ ਸਰਕਾਰ ਦੀ ਨੀਂਦ ਇਸ ਦੇ ਨਾਲ ਨਾਲ ਸਰਬਤ ਖਾਲਸਾ ਰਾਹੀ ਹੋ ਰਹੇ ਇਕੱਠ ਦੇ ਜੋਸ਼ ਨੂੰ ਦੇਖਦੇ ਹੋਏ ਉਡੀ ਪਈ ਹੈ । ਸਰਕਾਰ ਨੇ ਇਸ ਨੂੰ ਨਾਕਾਮ ਕਰਨ ਲਈ ਹਰ ਹੀਲਾ ਵਰਤਨਾ ਸ਼ੁਰੂ ਕਰ ਦਿੱਤਾ ਹੈ । ਲੀਡਰਾਂ ਨੂੰ ਧਮਕਾਣਾ, ਖਰੀਦਨਾ, ਤਰ੍ਹਾਂ ਤਰ੍ਹਾਂ ਦੇ ਲਾਲਚ ਦੇਣੇ ਵਰਗੇ ਹੱਥਕੰਡੇ ਅਪਨਾਏ ਜਾ ਰਹੇ ਹਨ । ਇਸੇ ਹੀ ਲੜੀ ਵਿਚ ਪਿਛਲੇ ਦੋ ਦਿਨਾਂ ਤੋਂ ੧੦ ਨਵੰਬਰ ਦੇ ਸਰਬਤ ਖਾਲਸਾ ਦੇ ਖਿਲਾਫ ਸਰਕਾਰ ਅਤੇ ਉਸ ਦੇ ਪਾਲਤੂਆਂ ਵਲੋਂ ਜਿਸ ਤਰ੍ਹਾਂ ਅਖਬਾਰਾਂ ਵਿਚ ਇਸ਼ਤੇਹਾਰ ਬਾਜੀ ਹੋਈ ਹੈ ਕਿ ਸਰਬਤ ਖਾਲਸਾ ਨੂੰ ਰੋਕ ਦਿੱਤਾ ਜਾਏ, ਇਸ ਦੀ ਤਰੀਕ ਅਗੇ ਪਾ ਦਿੱਤੀ ਜਾਏ, ਮਗਰੋਂ ਇਸ ਦਾ ਜੋਸ਼ ਆਪੇ ਠੰਡਾ ਪੈ ਜਾਏਗਾ । ਹਾਲਾਤਾਂ ਨੂੰ ਦੇਖਦੇ ਹੋਏ ਸਾਰੀਆਂ ਜੱਥੇਬੰਦੀਆਂ ਨੂੰ ਆਪਸੀ ਮਿਲਵਰਤਨ ਕਰਦੇ ਹੋਏ ਇਸ ਨੂੰ ਸਫਲ਼ ਬਨਾਉਣ ਦੇ ਯਤਨ ਕਰਨੇ ਚਾਹੀਦੇ ਹਨ ਜਿਸ ਨਾਲ ਕੌਮ ਵਿਚ ਪੈ ਰਹੀ ਦੁਬਿਧਾ ਨੂੰ ਦੂਰ ਕੀਤਾ ਜਾ ਸਕੇ ।
ਉਨ੍ਹਾਂ ਕਿਹਾ ਕੂਝ ਕੁ ਵਲੋਂ ਇਹ ਕਿਹਾ ਜਾਣਾ ਕਿ ਸਰਬੱਤ ਖਾਲਸਾ ਅਕਾਲ ਤਖਤ ਤੇ ਹੋਣਾ ਚਾਹੀਦਾ ਹੈ ਉਨ੍ਹਾਂ ਨੂੰ ਹਾਲਾਤਾਂ ਵਲ ਝਾਤੀ ਮਾਰਦੇ ਹੋਏ ਦੇਖਣਾ ਚਾਹੀਦਾ ਹੈ ਕਿ ਜੋ ਹਾਲਾਤ
ਬਣੇ ਹੋਏ ਹਨ ਉਨ੍ਹਾਂ ਨੇ ਹੋਣ ਨਹੀ ਦੇਣਾ ਕਿਉਕਿ ਉਸ ਥਾਂ ਤੇ ਸਮੇਂ ਦੀ ਸਰਕਾਰ ਨੇ ਅਪਣੇ ਬੰਦੇਆਂ ਰਾਹੀ ਕਬਜਾ ਕੀਤਾ ਹੋਇਆ ਹੈ । ਇਸ ਲਈ ਇਹ ਬਹੁਤ ਹੀ ਜਰੂਰੀ ਹੈ ਕਿ ਜਿਸ ਥਾਂ ਤੇ ਹੁਣ ਸਰਬਤ ਖਾਲਸਾ ਦਾ ਇਕਠ ਕੀਤਾ ਜਾ ਰਿਹਾ ਹੈ ਉਸੇ ਹੀ ਥਾਂ ਤੇ ਮਿਲਵਰਤਨ ਕਰਦਿਆਂ ਹੋਇਆ ਇਸ ਨੂੰ ਸਫਲ ਬਣਾਇਆ ਜਾਏ । ਉਨ੍ਹਾਂ ਕਿਹਾ ਕਿ ਸਮੂਹ ਸੰਸਾਰ ਵਿਚ ਰਹਿ ਰਹੇ ਸਿੱਖ ਜੋ ਕਿ ਕਰੋੜਾਂ ਵਿਚ ਹਨ ਤੁਹਾਡੇ ਤੇ ਆਸ ਲਾ ਕੈ ਬੈਠਾ ਹੋਇਆ ਹੈ ।
ਅੰਤ ਵਿਚ ਉਨ੍ਹਾਂ ਕਿਹਾ ਕਿ ਸਰਬਤ ਖਾਲਸਾ ਕਿਸੇ ਇਕ ਵਿਅਕਤੀ ਦਾ ਇੱਕਠ ਨਹੀ ਸਗੋਂ ਕੌਮ ਤੇ ਛਾਏ ਕਾਲੇ ਬਾਦਲਾਂ ਨੂੰ ਦੂਰ ਕਰਨ ਲਈ ਕੀਤਾ ਜਾ ਇੱਕਠ ਹੈ ਜਿਸ ਨਾਲ ਦੁਸ਼ਮਣ ਦੇ ਖੇਮੇ ਵਿਚ ਇਸ ਵਕਤ ਬਹੁਤ ਜਿਆਦਾ ਘਬਰਾਹਟ ਹੈ ਤੇ ਸਾਡੇ ਕੋਲ ਇਹੋ ਮੌਕਾ ਹੈ ਅਪਣੀ ਮੰਜਿਲ ਦੀ ਪ੍ਰਾਪਤੀ ਕਰਨ ਜਿਸ ਤੋਂ ਅਸੀ ਇਹੋ ਉਮੀਦ ਕਰਦੇ ਹਾਂ ਕਿ ਤੁਸੀ ਸਾਰੇ ਸਿੱਖ ਕੌਮ ਨੂੰ ਨਿਰਾਸ਼ ਨਹੀ ਕਰੋਗੇ ।
ਅੱਜ ਕੋਰਟ ਵਿਚ ਭਾਈ ਭਿਉਰਾ ਨੂੰ ਮਿਲਣ ਵਾਸਤੇ ਉਨ੍ਹਾਂ ਦੇ ਭਰਾਤਾ ਭਾਈ ਜਰਨੈਲ ਸਿੰਘ, ਚਰਨਪ੍ਰੀਤ ਸਿੰਘ, ਅਤੇ  ਮਨਪ੍ਰੀਤ ਸਿੰਘ ਖਾਲਸਾ ਸਮੇਤ ਹੋਰ ਬਹੁਤ ਸਾਰੇ ਸਿੰਘ ਹਾਜਿਰ ਸਨ । ਭਾਈ ਭਿਉਰਾ ਦੇ ਮਾਮਲੇ ਦੀ ਅਗਲੀ ਸੁਣਵਾਈ ੨੦ ਨਵੰਬਰ ਨੂੰ ਹੋਵੇਗੀ

k

468 ad

Submit a Comment

Your email address will not be published. Required fields are marked *