ਸਰਬਜੀਤ ਦੀ ਧੀ ਜਲਦ ਬਣੇਗੀ ਨਾਇਬ ਤਹਿਸੀਲਦਾਰ

ਜਲੰਧਰ-ਪਾਕਿਸਤਾਨ ਦੀ ਜੇਲ ‘ਚ ਬੇਰਹਿਮੀ ਨਾਲ ਹੋਏ ਹਮਲੇ ਤੋਂ ਬਾਅਦ ਮੌਤ ਦਾ ਸ਼ਿਕਾਰ ਹੋਏ ਭਾਰਤੀ ਸਰਬਜੀਤ ਸਿੰਘ ਦੀ ਧੀ ਹੁਣ ਜਲਦੀ ਹੀ ਨਾਇਬ ਤਹਿਸੀਲਦਾਰ ਬਣ INDIA-PAKISTAN -SPYਜਾਵੇਗੀ। ਸਰਬਜੀਤ ਦੀ ਧੀ ਸਵਪਨਦੀਪ ਕੌਰ ਨੇ ਆਪਣੀ ਟਰੇਨਿੰਗ ਪੂਰੀ ਕਰ ਲਈ ਹੈ। ਮੰਗਲਵਾਰ ਨੂੰ ਟਰੇਨਿੰਗ ਸਰਟੀਫਿਕੇਟ ਹਾਸਲ ਕਰਨ ਲਈ ਉਹ ਡਿਪਟੀ ਕਮਿਸ਼ਨਰ ਕਮਲ ਕਿਸ਼ੋਰ ਨੂੰ ਮਿਲੀ।
ਸਰਟੀਫਿਕੇਟ ਮਿਲ ਜਾਣ ਤੋਂ ਬਾਅਦ ਉਹ ਡਿਵੀਜ਼ਨਲ ਕਮਿਸ਼ਨਰ ਆਰ ਵੈਂਕਟਰਤਨਮ ਕੋਲ ਪੋਸਟਿੰਗ ਲਈ ਬਿਨੈ ਪੱਤਰ ਕਰੇਗੀ, ਜਿੱਥੇ ਉਸ ਨੂੰ ਪਹਿਲੀ ਪੋਸਟਿੰਗ ਮਿਲੇਗੀ। ਪਾਕਿਸਤਾਨ ਦੀ ਜੇਲ ‘ਚ ਜ਼ਿੰਦਗੀ ਬਿਤਾਉਣ ਵਾਲੇ ਸਰਬਜੀਤ ਨੂੰ ਰਿਹਾਅ ਕਰਾਉਣ ਲਈ ਉਸ ਦੇ ਪਰਿਵਾਰ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ ਪਰ ਉਹ ਅਸਫਲ ਰਹੇ। ਜੇਲ ‘ਚ ਸਰਬਜੀਤ ‘ਤੇ ਉਸ ਦੇ ਸਾਥੀ ਕੈਦੀਆਂ ਨੇ ਜਾਨਲੇਵਾ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਅਤੇ ਮਰਨ ਤੋਂ ਬਾਅਦ ਹੀ ਉਸ ਨੂੰ ਆਪਣੇ ਦੇਸ਼ ਦੀ ਮਿੱਟੀ ਹਾਸਲ ਹੋਈ ਅਤੇ ਸਰਬਜੀਤ ਦਾ ਸਰਕਾਰੀ ਸਨਮਾਨਾਂ ਨਾਲ ਦਾਹ ਸੰਸਕਾਰ ਕੀਤਾ ਗਿਆ।
ਸਰਬਜੀਤ ਦੀ ਮੌਤ ਤੋਂ ਬਾਅਦ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਐਲਾਨ ਕੀਤਾ ਸੀ ਕਿ ਉਨ੍ਹਾਂ ਦੀ ਧੀ ਸਵਪਨਦੀਪ ਕੌਰ ਨੂੰ ਨਾਇਬ ਤਹਿਸੀਲਦਾਰ ਦੀ ਨੌਕਰੀ ਦਿੱਤੀ ਜਾਵੇਗੀ। ਇਸ ਤੋਂ ਬਾਅਦ ਹੀ ਸਵਪਨਦੀਪ ਦੀ ਟਰੇਨਿੰਗ ਸ਼ੁਰੂ ਕੀਤੀ ਗਈ ਸੀ, ਜੋ ਕਿ ਹੁਣ ਉਸ ਨੇ ਪੂਰੀ ਕਰ ਲਈ ਹੈ। ਉਸ ਨੇ ਇਹ ਟਰੇਨਿੰਗ ਮੋਹਾਲੀ ‘ਚ ਲਈ ਹੈ, ਜਿਸ ਤੋਂ ਬਾਅਦ ਉਸ ਨੂੰ ਜਲੰਧਰ ਭੇਜਿਆ ਗਿਆ ਹੈ। ਹੁਣ ਜਲੰਧਰ ‘ਚ ਸਵਪਨਦੀਪ ਕੌਰ ਦੀ ਪੋਸਟਿੰਗ ਕਿਤੇ ਵੀ ਹੋ ਸਕਦੀ ਹੈ।

468 ad