ਸਰਕਾਰ ’84 ਦੇ ਸ਼ਹੀਦਾਂ ਦੀ ਪਹਿਚਾਣ ਸੰਬੰਧੀ ਸੂਚੀ ਜਾਰੀ ਕਰੇ: ਦਲ ਖ਼ਾਲਸਾ

556752__riotss

ਦਲ ਖਾਲਸਾ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਜੂਨ 1984 ਦੇ ਸਾਕਾ ਦਰਬਾਰ ਸਾਹਿਬ ਮੌਕੇ ਸ਼ਹੀਦ ਹੋਏ ਸਮੂਹ ਬੇਗੁਨਾਹਾਂ, ਸ਼ਰਧਾਲੂਆਂ ਤੇ ਜੁਝਾਰੂਆਂ ਦੀ ਪਹਿਚਾਣ ਸਬੰਧੀ ਸੂਚੀ ਜਾਰੀ ਕਰੇ। ਜਥੇਬੰਦੀ ਨੇ ਸ਼੍ਰੋਮਣੀ ਕਮੇਟੀ ਨੂੰ ਵੀ ਅਪੀਲ ਕੀਤੀ ਕਿ ਉਹ ਹਰ ਸਾਲ ਕੁੱਝ ਚੋਣਵੇਂ ਸ਼ਹੀਦ ਪਰਿਵਾਰਾਂ ਨੂੰ ਸਨਮਾਨਤ ਕਰਨ ਦੀ ਥਾਂ ਇਸ ਵਾਰ ਦਲ ਖ਼ਾਲਸਾ ਵਲੋਂ ਤਿਆਰ ਕੀਤੀ ‘ਸ਼ਹੀਦੀ ਡਾਇਰੈਕਟਰੀ’ ਮੁਤਾਬਕ ਸ਼ਹੀਦ ਹੋਏ 220 ਸਿੰਘਾਂ-ਸਿੰਘਣੀਆਂ ਦੇ ਪਰਿਵਾਰਾਂ ਨੂੰ 6 ਜੂਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਨਮਾਨਿਤ ਕਰੇ। ਇਹ ਅਪੀਲ ਜਥੇਬੰਦੀ ਵੱਲੋਂ ਜੂਨ 1984 ਦੇ ਦਰਬਾਰ ਸਾਹਿਬ ਸਾਕੇ ਦੀ 30ਵੀਂ ਵਰੇਗੰਢ ਦੀ ਪੂਰਵਸੰਧਿਆ ਮੌਕੇ 5 ਜੂਨ ਨੂੰ ਅੰਮ੍ਰਿਤਸਰ ਸ਼ਹਿਰ ਵਿਖੇ ਕੀਤੇ ਜਾ ਰਹੇ ‘ਘੱਲੂਘਾਰਾ ਯਾਦਗਾਰੀ ਮਾਰਚ’ ਦੀ ਤਿਆਰੀਆਂ ਸੰਬੰਧੀ ਬੁੱਲ੍ਹੋਵਾਲ ਵਿਖੇ ਹੋਈ ਮੀਟਿੰਗ ‘ਚ ਕੀਤੀ ਗਈ। ਮੀਟਿੰਗ ਦੌਰਾਨ ਹੈਦਰਾਬਾਦ ਸ਼ਹਿਰ ‘ਚ ਸਿੱਖ-ਮੁਸਲਮਾਨ ਫਸਾਦ ‘ਤੇ ਚਿੰਤਾ ਪ੍ਰਗਟਾਈ ਗਈ ਤੇ ਨਾਲ ਹੀ ਸ਼ਰਾਰਤੀ ਅਨਸਰਾਂ ਵਲੋਂ ਨਿਸ਼ਾਨ ਸਾਹਿਬ ਨੂੰ ਅਗਨ ਭੇਂਟ ਕਰਨ ਦੀ ਸਖਤ ਸ਼ਬਦਾਂ ‘ਚ ਨਿੰਦਾ ਕੀਤੀ ਗਈ।

468 ad