ਸਰਕਾਰ ਬਣੀ ਤਾਂ ਸੇਵਿੰਗ ਅਤੇ ਅਕਾਊਂਟੇਬਿਲਟੀ ਮੰਤਰਾਲਾ ਬਣਾਵਾਂਗੇ- ਐਂਡਰਾ ਹੋਰਵੈਥ

ਟਰਾਂਟੋ- ਸਾਡੀ ਸਰਕਾਰ ਬਣੀ ਤਾਂ ਅਸੀਂ ਸਰਕਾਰੀ ਖਰਚਿਆਂ ਵਿਚ ਬੱਚਤ ਅਤੇ ਪਾਰਦਰਸ਼ਤਾ ਕਾਇਮ ਕਰਨ ਦੇ ਲਈ ਇਕ ਕੈਬਨਿਟ ਮੰਤਰੀ ਦੀ ਵਿਸ਼ੇਸ਼ ਤੌਰ ਤੇ ਨਿਯੁਕਤੀ Tim Hudak4ਕਰਾਂਗੇ।ਇਹ ਵਿਚਾਰ ਅੱਜ ਇੱਥੇ ਐਨæ ਡੀæ ਪੀæ ਲੀਡਰ ਐਂਡਰਾ ਹੋਰਵੈਥ ਨੇ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਸਰਕਾਰੀ ਬੱਚਤਾਂ ਅਤੇ ਪਾਰਦਰਸ਼ਤਾ ਕਾਇਮ ਕਰਨ ਦੇ ਲਈ ਇਕ ਵਿਸ਼ੇਸ਼ ਮੰਤਰੀ ਕੰਮ ਕਰੇਗਾ, ਜੋ ਸਰਕਾਰੀ ਖਰਚਿਆਂ ਵਿਚ 0æ5 ਫੀਸਦੀ ਕਟੌਤੀਆਂ ਕਰਨ ਲਈ ਕੰਮ ਕਰੇਗਾ। ਇਸ ਤਰ੍ਹਾਂ ਸਾਲਾਨਾ 120 ਬਿਲੀਅਨ ਡਾਲਰ ਦੀ ਬੱਚਤ ਹੋ ਸਕੇਗੀ ਅਤੇ ਇਸ ਰਾਸ਼ੀ ਦੀ ਵਰਤੋਂ ਕਲਿਆਣਕਾਰੀ ਯੋਜਨਾਵਾਂ ਤੇ ਹੋਵੇਗੀ। ਉਹਨਾਂ ਕਿਹਾ ਕਿ ਸਾਨੂੰ ਹਰੇਕ ਪੈਸੇ ਦੀ ਸਹੀ ਵਰਤੋਂ ਕਰਨ ਦੀ ਲੋੜ ਹੈ। ਉਹਨਾਂ ਕਿਹਾ ਕਿ ਸਾਡੇ ਮੌਜੂਦਾ ਸਿਸਟਮ ਵਿਚ ਵੇਸਟ ਬਹੁਤ ਜ਼ਿਆਦਾ ਵੱਧ ਗਈ ਹੈ, ਜਿਸ ਕਰਕੇ ਪਬਲਿਕ ਦੇ ਪੈਸੇ ਦਾ ਨੁਕਸਾਨ ਹੁੰਦਾ ਹੈ।ਉਹਨਾਂ ਕਿਹਾ ਕਿ ਐਨæ ਡੀæ ਪੀæ ਦੀ ਜਦੋਂ 1990 ਤੋਂ 1995 ਵਿਚਕਾਰ ਸਰਕਾਰ ਰਹੀ ਹੈ, ਉਦੋਂ ਵੀ ਇਹ ਤਜਰਬਾ ਲਾਗੂ ਕੀਤਾ ਗਿਆ ਸੀ। ਉਹਨਾਂ ਟੋਰੀ ਲੀਡਰ ਦੇ ਸਰਕਾਰੀ ਕਰਮਚਾਰੀਆਂ ਵਿਚ ਕਟੌਤੀ ਦੇ ਪ੍ਰਸਤਾਵ ਨੂੰ ਨਕਾਰਦਿਆਂ ਕਿਹਾ ਕਿ ਰੁਜ਼ਗਾਰ ਖੋਹਣ ਦੀ ਲੋੜ ਨਹੀਂ ਬਲਕਿ ਸਿਸਟਮ ਨੂੰ ਦਰੁੱਸਤ ਕਰਨ ਦੀ ਲੋੜ ਹੈ।ਉਹਨਾਂ ਕਿਹਾ ਕਿ ਅਸੀਂ ਜੇਕਰ ਸੱਤਾ ਵਿਚ ਆਉਂਦੇ ਹਾਂ ਤਾਂ ਕੈਬਨਿਟ ਦਾ ਆਕਾਰ ਘਟਾਵਾਂਗੇ ਅਤੇ ਮਹਿਕਮੇ ਇਕ ਦੂਜੇ ਮਹਿਕਮਿਆਂ ਨਾਲ ਜੋੜਾਂਗੇ।ਉਹਨਾਂ ਕਿਹਾ ਕਿ ਇਯ ਵਕਤ ਸੂਬੇ ਵਿਚ ਪੰਜ ਏਜੰਸੀਆਂ ਬਿਜਲਈ ਸਿਸਟਮ ਵਿਚ ਕੰਮ ਕਰ ਰਹੀਆਂ ਹਨ, ਜਿਸ ਕਰਕੇ ਇਹਨਾਂ ਦੇ ਪ੍ਰਬੰਧਕਾਂ ਦਾ ਖਰਚਾ ਵਧਦਾ ਹੈ। ਉਹਨਾਂ ਕਿਹਾ ਕਿ ਪਿਛਲੇ 10 ਸਾਲਾਂ ਤੋਂ ਲਿਬਰਲ ਸਰਕਾਰ ਨੇ ਬੇਲੋੜੇ ਖਰਚੇ ਵਧਾ ਕੇ ਖਜ਼ਾਨੇ ਉਤੇ ਭਾਰ ਵਧਾਇਆ ਹੈ।

468 ad