ਸਰਕਾਰ ਬਣੀ ਤਾਂ ਘੱਟੋ ਘੱਟ ਉਜ਼ਰਤਾਂ ਕਰਾਂਗੇ 12 ਡਾਲਰ ਪ੍ਰਤੀ ਘੰਟਾ- ਐਨ ਡੀ ਪੀ

ਟਰਾਂਟੋ- ਐਨ ਡੀ ਪੀ ਲੀਡਰ ਐਂਡਰਾ ਹੋਰਵੈਥ ਨੇ ਅੱਜ ਐਲਾਨ ਕੀਤਾ ਕਿ ਜੇਕਰ ਉਨਟਾਰੀਓ ਵਿਚ ਉਹਨਾਂ ਦੀ ਸਰਕਾਰ ਬਣੀ ਤਾਂ ਉਨਟਰੀਓ ਵਿਚ ਦੋ ਸਾਲਾਂ ਦੇ ਅੰਦਰ 12 ਡਾਲਰ NDPਪ੍ਰਤੀ ਘੰਟਾ ਉਜ਼ਰਤਾਂ ਕਰ ਦਿੱਤੀਆਂ ਜਾਣਗੀਆਂ ਅਤੇ ਛੋਟੇ ਕੰਮ ਧੰਦਿਆਂ ਵਾਲਿਆਂ ਉਤੇ ਟੈਕਸਾਂ ਵਿਚ ਕਟੌਤੀ ਕੀਤੀ ਜਾਵੇ। ਉਹਨਾਂ ਕਿਹਾ ਕਿ ਸਿਰਫ ਐਨ ਡੀ ਪੀ ਹੀ ਇਕੋ ਇਕ ਪਾਰਟੀ ਹੈ, ਜਿਹੜੀ ਘੱਟੋ ਘੱਟ ਉਜ਼ਰਤਾਂ ਦੀ ਅਹਿਮੀਅਤਨੂੰ ਸਮਝਦੀ ਹੈ ਅਤੇ ਇਹਨ ਨੂੰ ਰੁਜ਼ਗਾਰ ਵਧਣ ਦੇ ਰਸਤੇ ਵਿਚ ਅੜਿੱਕਾ ਨਹੀਂ ਮੰਨਦੀ। ਉਹਨਾਂ ਕਿਹਾ ਕਿ ਸਾਡੀ ਯੋਜਨਾ ਅਗਲੇ ਦੋ ਸਾਲਾਂ ਵਿਚ ਮਹਿੰਗਾਈ ਦੀ ਦਰ ਦੇ ਮੁਤਾਬਕ ਘੱਟੋ ਘੱਟ ਉਜ਼ਰਤਾਂ ਤਹਿ ਕਰਨ ਦੀ ਹੈ।
ਵਰਣਨਯੋਗ ਹੈ ਕਿ ਲਿਬਰਲ ਸਰਕਾਰ ਨੇ ਇਸ ਵਾਰ ਦੇ ਬਜਟ ਵਿਚ ਘੱਟੋ ਘੱਟ ਉਜ਼ਰਤਾਂ 11 ਡਾਲਰ ਕਰਨ ਦਾ ਪ੍ਰਸਤਾਵ ਰੱਖਿਆ ਸੀ। ਇੱਧਰ ਹੋਰਵੈਥ ਅਤੇ ਪ੍ਰੋਗਰੈਸਿਵ ਕੰਸਰਵੇਟਿਵ ਪਾਰਟੀ ਇਸ ਬਜਟ ਨੁੰ ਨਕਾਰ ਚੁੱਕੇ ਹਨ, ਜਿਸ ਕਰਕੇ ਸੂਬੇ ਵਿਚ 12 ਜੂਨ ਨੂੰ ਚੋਣਾਂ ਹੋਣ ਜਾ ਰਹੀਆਂ ਹਨ।
ਐਨ ਡੀ ਪੀ ਲੀਡਰ ਨੇ ਅੱਜ ਕਿਹਾ ਕਿ ਉਹ ਅਗਲੇ ਦੋ ਸਾਲਾਂ ਵਿਚ ਛੋਟੇ ਕੰਮ ਧੰਦੇ ਵਾਲਿਆਂ ਉਤੇ 3 ਫੀਸਦੀ ਟੈਕਸਾਂ ਦੀ ਛੋਟ ਦੇ ਦੇਣਗੇ, ਜਿਸ ਨਾਲ ਵੱਧ ਉਜ਼ਰਤਾਂ ਦਾ ਭਾਰ ਨਹੀਂ ਪਵੇਗਾ।

468 ad