ਸਰਕਾਰ ਦੱਸੇ ਕਿ ਟੈਂਪਰੇਰੀ ਫਾਰੇਨ ਵਰਕਰ ਪ੍ਰੋਗਰਾਮ ਦਾ ਕੀ ਵਿਕਲਪ ਹੈ- ਜਸਟਿਨ ਟਰੂਡੋ

ਔਟਵਾ- ਕੈਨੇਡਾ ਦਾਇਤਿਹਾਸ ਗਵਾਹ ਹੈ ਕਿ ਇਸ ਮੁਲਕਦੀਆਂ ਪ੍ਰਵਾਸੀ ਨੀਤੀਆਂ ਦੇ ਨਾਲ ਹੀ ਇੱਥੇ ਵੱਖ ਵੱਖ ਮੁਲਕਾਂ ਤੋਂ ਲੋਕ ਆਏ, ਇੱਥੇ ਆ ਕੇ ਮੁਲਕ ਦੇ ਨਿਰਮਾਣ ਲਈ ਕੰਮ Justin Traudeਕੀਤਾ, ਸਖਤ ਮਿਹਨਤ ਕੀਤੀ, ਸਾਰੀਆਂ ਸਿਆਸੀ ਪਾਰਟੀਆਂ ਵਿਚ ਸ਼ਮੂਲੀਅਤ ਕੀਤੀ ਅਤੇ ਸਾਡੇ ਮੁਲਕ ਵਿਚ ਇਕ ਮਜ਼ਬੂਤ ਸਰਕਾਰ ਦੇ ਨਿਰਮਾਣ ਲਈ ਮਦਦ ਕੀਤੀ। ਪਰ ਫੈਡਰਲ ਸਰਕਾਰ ਦੀ ਟੈਂਪਰੇਰੀ ਫਾਰੇਨ ਵਰਕਰ ਪ੍ਰੋਗਰਾਮ ਤੇ ਮਿਸ ਮੈਨੇਜਮੈਂਟ ਦੇ ਕਾਰਨ ਅੱਜ ਮੁਲਕ ਦੇ ਅਰਥਚਾਰੇ ਤੇ ਵਿਆਪਕ ਅਸਰ ਪੈਣ ਜਾ ਰਿਹਾ ਹੈ। ਇਹ ਪ੍ਰਗਟਾਵਾ ਲਿਬਰਲ ਲੀਡਰ ਸ੍ਰੀ ਜਸਟਿਨ ਟਰੂਡੋ ਨੇ ਅੱਜ ਇੱਥੇ ਕਰਦਿਆਂ ਕਿਹਾ ਕਿ ਸਰਕਾਰ ਇਹ ਸਪਸ਼ਟ ਕਰੇ ਕਿ ਉਸ ਦੇ ਕੋਲ ਟੈਂਪਰੇਰੀ ਫਾਰੇਨ ਵਰਕਰ ਪ੍ਰੋਗਰਾਮ ਦਾ ਕੀ ਵਿਕਲਪ ਹੈ? ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਹਾਰਪਰ ਅਤੇ ਕੰਸਰਵੇਟਿਵ ਪਾਰਟੀ ਨੇ ਜਦੋਂ ਤੋਂ ਮੁਲਕ ਦੀ ਸੱਤਾ ਸੰਭਾਲੀ ਹੈ, ਪ੍ਰਵਾਸ ਨੀਤੀਆਂ ਨੂੰ ਸਖਤ ਬਣਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਟੈਂਪਰੇਰੀ ਫਾਰੇਨ ਵਰਕਰ ਪ੍ਰੋਗਰਾਮ ਤਾਂ ਸ਼ੁਰੂ ਕੀਤਾ ਗਿਆ ਸੀ ਤਾਂ ਜੋ ਮੁਲਕ ਵਿਚ ਕਿਸੇ ਵੀ ਕਿੱਤਾਮੁਖੀ ਕਾਮੇ ਦੀ ਉਪਲਬਧਤਾ ਨਾ ਹੋਣ ਦੀ ਸੂਰਤ ਵਿਚ ਕੰਮ ਧੰਦਾ ਪ੍ਰਭਾਵਿਤ ਨਾ ਹੋਵੇ ਅਤੇ ਅਜਿਹੇ ਕਾਮੇ ਵਿਦੇਸ਼ ਤੋਂ ਮੰਗਵਾਏ ਜਾ ਸਕਣ। ਉਹਨਾਂ ਕਿਹਾ ਕਿ ਇਸ ਦੇ ਕਾਰਨ ਹੀ ਮੁਲਕ ਵਿਚ ਅੱਜ ਵਿਦੇਸ਼ੀ ਕਾਮਿਆਂ ਦੀ ਗਿਣਤੀ 3 ਲੱਖ 38 ਹਜ਼ਾਰ ਦੇ ਕਰੀਬ ਪਹੁੰਚ ਗਈ ਹੈ ਅਤੇ 2 ਲੱਖ ਤੋਂ ਜ਼ਿਆਦਾ ਲੋਕਾਂ ਨੇ ਪੀ ਆਰ ਪ੍ਰਾਪਤ ਕੀਤੀ ਹੈ।
ਉਹਨਾਂ ਕਿਹਾ ਕਿ ਸਾਡੀ ਚਿੰਤਾ ਇਹ ਹੈ ਕਿ ਸਰਕਾਰ ਜੋ ਵੀ ਫੈਸਲੇ ਲੈ ਰਹੀ ਹੈ, ਬਿਨਾਂ ਕਿਸੇ ਸੋਚ-ਸਮਝ ਦੇ ਅਤੇ ਮੁਲਕ ਦੇ ਭਵਿੱਖ ਨੂੰ ਧਿਆਨ ਵਿਚ ਰੱਖ ਕੇ ਨਹੀਂ ਲੈ ਰਹੀ। ਉਹਨਾਂ ਕਿਹਾ ਕਿ ਟੈਂਪਰੇਰੀ ਫਾਰੇਨ ਵਰਕਰ ਪ੍ਰੋਗਰਾਮ ਨੂੰ ਦਰੁੱਸਤ ਅਤੇ ਪਾਰਦਰਸ਼ੀ ਬਣਾਉਣ ਦੀ ਬਜਾਏ ਇਹ ਸਰਕਾਰ ਇਸ ਪ੍ਰੋਗਰਾਮ ਨੂੰ ਹੀ ਨਿਸ਼ਾਨਾ ਬਣਾ ਰਹੀ ਹੈ, ਜਿਸ ਦੇ ਵਿਆਪਕ ਅਸਰ ਸਾਡੇ ਸਾਹਮਣੇ ਹਨ। ਉਹਨਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਲੇਬਰ ਮਾਰਕੀਟ ਦੀਆਂ ਜ਼ਰੂਰਤਾਂ ਨੂੰ ਧਿਆਨ ਵਿਚ ਰੱਖ ਕੇ ਨੀਤੀਆਂ ਉਲੀਕੇ।

ਲੋਕਪ੍ਰਿਅਤਾ ਦੇ ਮਾਮਲੇ ਵਿਚ ਹਾਰਪਰ ਅਤੇ ਟਰੂਡੋ ਬਰਾਬਰੀ ਤੇ ਪਹੁੰਚੇ
ਔਟਵਾ- ਮੁਲਕ ਦੇ ਪ੍ਰਧਾਨ ਮੰਤਰੀ ਵਜੋਂ ਜਸਟਿਨ ਟਰੂਡੋ ਅਤੇ ਪ੍ਰਧਾਨ ਮੰਤਰੀ ਹਾਰਪਰ ਵਿਚਕਾਰੋਂ ਇਕ ਦੀ ਚੋਣ ਦੇ ਮਾਮਲੇ ਵਿਚ ਹੁਣ ਮੁਲਕ ਦਾ ਆਮ ਆਦਮੀ ਬਰਾਬਰੀ ਵਿਚ ਵੰਡਿਆ ਗਿਆ ਮਹਿਸੂਸ ਹੁੰਦਾ ਹੈ। ਹਾਲ ਹੀ ਵਿਚ ਨੈਨੋਜ਼ ਪਾਰਟੀ ਪਾਵਰ ਇੰਡੈਕਸ ਮੁਤਾਬਕ ਦੋਵੇਂ ਲੀਡਰਾਂ ਨੂੰ 27 ਫੀਸਦੀ ਦੇ ਕਰੀਬ ਲੋਕੀ ਬਿਹਤਰੀਨ ਉਮੀਦਵਾਰ ਮੰਨਦੇ ਹਨ। ਹਾਲਾਂਕਿ ਪਿਛਲੇ ਹਫਤੇ ਸ੍ਰੀ ਹਾਰਪਰ ਦਾ ਪਲੜਾ ਭਾਰੀ ਸੀ, ਪਰ ਇਸ ਹਫਤੇ ਦੋਵੇਂ ਇਕ ਬਰਾਬਰੀ ਤੇ ਆ ਗeੈ ਹਨ।

468 ad