ਸਮੁੰਦਰ ‘ਚ ਵਿਆਹ, ਪਾਣੀ ‘ਚ ਉੱਤਰੀ ਪੂਰੀ ਬਰਾਤ

ਫਲੋਰਿਡਾ- ਗੋਤਾਖੋਰੀ ਦੇ ਸ਼ੌਕੀਨ ਅਮਰੀਕੀ ਜੋੜਿਆਂ ਨੇ ਸਮੁੰਦਰ ‘ਚ ਵਿਆਹ ਕਰਵਾਇਆ। ਫਲੋਰਿਡਾ ਦੇ ਐੈਟਲਾਂਟਿਕ ਸਮੁੰਦਰੀ ਕੰਢੇ ‘ਤੇ ਫੋਰਟ ਲੋਡਰਡੇਲ ਤੋਂ ਕੁਝ ਅੱਗੇ ਜਾ ਕੇ Marriage under waterਪਾਣੀ ਦੇ ਹੇਠਾਂ ਇਹ ਸਮਾਰੋਹ ਹੋਇਆ। ਇਸ ‘ਚ 52 ਸਾਲ ਦੇ ਬਿਲ ਫ੍ਰੇਨੀਅਰ ਅਤੇ 32 ਸਾਲ ਦੀ ਲਿਜਬੈਥ ਫ੍ਰੇਨੀਅਰ ਨੇ ਇਕ ਦੂਸਰੇ ਨੂੰ ਅੰਗੂਠੀ ਪਹਿਨਾਈ ਅਤੇ ਜੀਵਨ ਭਰ ਸਾਥ ਨਿਭਾਉਣ ਦੀਆਂ ਕਸਮਾਂ ਖਾਧੀਆਂ। 2008 ‘ਚ ਇਨ੍ਹਾਂ ਦੋਹਾਂ ਦੀ ਮੁਲਾਕਾਤ ਹੋਈ ਸੀ। 20 ਸਾਲ ਤੋਂ ਬਿਲ ਗੋਤਾਖੋਰੀ ਕਰ ਰਹੇ ਸਨ ਅਤੇ ਉਨ੍ਹਾਂ ਦੇ ਨਾਲ ਦੋਸਤੀ ਹੁੰਦੇ ਹੀ ਜਲਦੀ ਲਿਜਬੈਥ ਨੂੰ ਇਹ ਸਭ ਪਸੰਦ ਆਉਣ ਲੱਗਾ। ਵਿਆਹ ਦੀ ਰਸਮ 30 ਫੁੱਟ ਪਾਣੀ ਦੇ ਹੇਠਾਂ ਪੂਰੀ ਹੋਈ ਅਤੇ ਇਹ ਸਮਾਰੋਹ 15 ਮਿੰਟ ਤਕ ਚੱਲਿਆ। ਸਮਾਰੋਹ ‘ਚ 20 ਮਹਿਮਾਨਾਂ ਨੇ ਹਿੱਸਾ ਲਿਆ।

468 ad