ਸਭ ਨੂੰ ਬਰਾਬਰਤਾ ਦੇ ਹੱਕ ਅਤੇ ਇਨਸਾਫ਼ ਦਾ ਰਾਜ ਕਾਇਮ ਕਰਨ ਲਈ 12 ਫਰਵਰੀ ਨੂੰ ਸਮੁੱਚੇ ਵਰਗ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਪਹੁੰਚਣ : ਮਾਨ

20160203_155051

ਫ਼ਤਹਿਗੜ੍ਹ ਸਾਹਿਬ, 3 ਫਰਵਰੀ (ਪੀ ਡੀ ਬਿਊਰੋ ) ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਜੋ ਹਰ ਸਾਲ 12 ਫਰਵਰੀ ਨੂੰ ਸਿੱਖ ਕੌਮ ਦੇ ਮਰਦ-ਏ-ਮੁਜ਼ਾਹਦ, ਸੰਤ ਸਿਪਾਹੀ, ਕੌਮੀ ਜਰਨੈਲ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦਾ ਜਨਮ ਦਿਹਾੜਾ ਮਨਾਇਆ ਜਾਂਦਾ ਹੈ, ਇਸ ਵਾਰੀ ਉਸ ਨੂੰ ਹੋਰ ਵੀ ਵਧੇਰੇ ਉਤਸਾਹ ਤੇ ਜੋæਸ ਨਾਲ ਮਨਾਉਦੇ ਹੋਏ ਸਰਬੱਤ ਖ਼ਾਲਸਾ ਦੇ ਪੈਟਰਨ ਤੇ ਭਰਵਾ ਇਕੱਠ ਕਰਨ ਹਿੱਤ ਅੱਜ ਪਾਰਟੀ ਦੇ ਮੁੱਖ ਦਫ਼ਤਰ ਕਿਲ੍ਹਾ ਸ਼ ਹਰਨਾਮ ਸਿੰਘ ਵਿਖੇ, ਪਾਰਟੀ ਦੇ ਸਿਆਸੀ ਮਾਮਲਿਆ ਦੀ ਕਮੇਟੀ, ਜ਼ਿਲ੍ਹਾ ਪ੍ਰਧਾਨ, ਕਾਰਜਕਾਰਨੀ ਮੈਂਬਰਾਂ ਦੀ ਇਕ ਬਹੁਤ ਹੀ ਸੰਜ਼ੀਦਗੀ ਨਾਲ ਸਵੇਰੇ 12 ਵਜੇ ਤੋਂ ਲੈਕੇ 5 ਵਜੇ ਤੱਕ ਹੋਈ ਮੀਟਿੰਗ ਵਿਚ ਸਰਬਸੰਮਤੀ ਨਾਲ ਇਹ ਫੈਸਲਾ ਕੀਤਾ ਗਿਆ ਕਿ ਸਰਕਾਰਾਂ ਅਤੇ ਮੀਡੀਏ ਵੱਲੋਂ ਇਥੋ ਦੇ ਨਿਵਾਸੀਆਂ ਦੇ ਮਨ ਵਿਚ ਖ਼ਾਲਿਸਤਾਨ ਸੰਬੰਧੀ ਗੁੰਮਰਾਹਕੁੰਨ ਭੁਲੇਖਿਆ ਨੂੰ ਦੂਰ ਕਰਨ ਹਿੱਤ ਸਰਕਲ, ਪਿੰਡ ਅਤੇ ਸ਼ਹਿਰ ਪੱਧਰ ਉਤੇ ਕੇਵਲ ਦਲੀਲ ਸਹਿਤ ਪ੍ਰਚਾਰ ਹੀ ਤੇਜ ਨਹੀਂ ਕੀਤਾ ਜਾਵੇਗਾ, ਬਲਕਿ 12 ਫਰਵਰੀ ਦੇ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਇਕੱਠ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਜਿੰਮੇਵਾਰੀਆਂ ਵੀ ਸੌਪੀਆਂ ਗਈਆਂ ਅਤੇ ਇਸ ਵਾਰੀ ਹੋਣ ਵਾਲੇ ਇਸ ਇਕੱਠ ਵਿਚ ਖ਼ਾਲਿਸਤਾਨ ਦੀ ਲੋੜ ਕਿਉਂ ਅਤੇ ਖ਼ਾਲਿਸਤਾਨ ਦਾ ਨਿਜਾਮੀ ਪ੍ਰਬੰਧ ਕਿਹੋ ਜਿਹਾ ਹੋਵੇਗਾ ਅਤੇ ਇਸ ਦੀਆਂ ਹੱਦਾਂ ਕਿਥੋ ਤੱਕ ਹੋਣਗੀਆਂ, ਸਮੂਹ ਵੇਰਵੇ ਦਿੰਦੇ ਹੋਏ ਪੈਫਲਿਟ ਅਤੇ ਇਸਤਿਹਾਰ ਦਿੰਦੇ ਹੋਏ ਹਰ ਪਿੰਡ ਦੀ ਘਰ ਦੀ ਜੂਹ ਤੱਕ ਪਹੁੰਚਾਉਣ ਦੀ ਜਿੰਮੇਵਾਰੀ ਵੀ ਸੌਪੀ ਗਈ । ਇਸ ਦੇ ਨਾਲ ਹੀ ਵੈਬਸਾਈਟ, ਫੇਸਬੁੱਕ, ਸੋæਸ਼ਲ ਮੀਡੀਆ ਅਤੇ ਨੈੱਟ ਉਤੇ ਵੀ ਖ਼ਾਲਿਸਤਾਨ ਦੀ ਸਹੀ ਦਿਸਾ ਸੰਬੰਧੀ ਜਾਣਕਾਰੀ ਦੇਣ ਅਤੇ ਇਸ ਨੂੰ ਤੇਜ਼ ਕਰਨ ਦਾ ਤੋਹੀਆ ਕੀਤਾ ਗਿਆ ਅਤੇ ਸ਼ ਪ੍ਰਦੀਪ ਸਿੰਘ ਸੰਗਤਪੁਰ ਸੋਢੀਆ ਜੋ ਸਾਡੇ ਇਸ ਨੈੱਟਵਰਕ ਦੇ ਅਤੇ ਯੂਥ ਅਕਾਲੀ ਦਲ ਦੇ ਮੁੱਖ ਦਫ਼ਤਰ ਦੇ ਇੰਨਚਾਰਜ ਹਨ, ਉਹ ਆਪਣੀ ਟੀਮ ਨਾਲ ਇਸ ਜਿੰਮੇਵਾਰੀ ਨੂੰ ਨਿਭਾਉਣਗੇ।
ਅੱਜ ਦੀ ਮੀਟਿੰਗ ਵਿਚ ਸਰਬੱਤ ਖ਼ਾਲਸਾ ਵੱਲੋ ਨਿਯੁਕਤ ਕੀਤੇ ਗਏ ਜਥੇਦਾਰ ਸਾਹਿਬਾਨ ਭਾਈ ਜਗਤਾਰ ਸਿੰਘ ਹਵਾਰਾ, ਭਾਈ ਧਿਆਨ ਸਿੰਘ ਮੰਡ, ਭਾਈ ਅਮਰੀਕ ਸਿੰਘ ਅਜਨਾਲਾ, ਭਾਈ ਬਲਜੀਤ ਸਿੰਘ ਦਾਦੂਵਾਲ ਅਤੇ ਦੂਸਰੇ ਸਿਆਸੀ ਆਗੂਆਂ ਭਾਈ ਮੋਹਕਮ ਸਿੰਘ ਨੂੰ ਫਿਰ ਤੋ ਗ੍ਰਿਫ਼ਤਾਰ ਕਰਨ, ਗੁਰਦੀਪ ਸਿੰਘ ਬਠਿੰਡਾ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਵੱਸਣ ਸਿੰਘ ਜੱਫ਼ਰਵਾਲ, ਭੁਪਿੰਦਰ ਸਿੰਘ ਚੀਮਾਂ, ਸਤਨਾਮ ਸਿੰਘ ਮਨਾਵਾ ਆਦਿ ਆਗੂਆਂ ਨੂੰ ਮੰਦਭਾਵਨਾ ਅਧੀਨ ਗ੍ਰਿਫ਼ਤਾਰ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਸਿੱਖ ਕੌਮ ਦੇ ਵਿਧਾਨਿਕ ਅਤੇ ਜਮਹੂਰੀਅਤ ਹੱਕਾਂ ਨੂੰ ਕੁੱਚਲਣਾ ਕਰਾਰ ਦਿੱਤਾ ਗਿਆ ।
ਇਕ ਹੋਰ ਫੈਸਲੇ ਵਿਚ 27 ਫਰਵਰੀ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੋਏ ਅਪਮਾਨ ਸੰਬੰਧੀ, ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾ ਕਰਨ ਅਤੇ ਇਨਸਾਫ਼ ਨਾ ਦੇਣ ਦੇ ਵਿਰੁੱਧ ਬਰਗਾੜੀ ਤੋ ਲੈਕੇ ਫਰੀਦਕੋਟ ਤੱਕ ਜੋ ਮਨੁੱਖੀ ਚੈਨ ਬਣਾਉਦੇ ਹੋਏ ਮੋਦੀ ਅਤੇ ਪੰਜਾਬ ਦੀ ਬਾਦਲ ਹਕੂਮਤ ਰੋਸ ਪ੍ਰਗਟ ਕਰਨ ਦੇ ਪ੍ਰੋਗਰਾਮ ਨੂੰ ਪੂਰਨ ਕਾਮਯਾਬ ਕਰਨ ਲਈ ਵੀ ਜਿੰਮੇਵਾਰੀਆਂ ਲਗਾਈਆਂ ਗਈਆਂ ਅਤੇ ਸਿੱਖ ਕੌਮ ਨੂੰ ਇਸ ਵਿਚ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ । ਇਸੇ ਨਾਲ ਹੀ ਆਪਣੀ ਤਕਰੀਰ ਵਿਚ ਇਸ ਗੱਲ ਦ੍ਰਿੜਤਾ ਨਾਲ ਸ਼ ਮਾਨ ਨੇ ਖੁਲਾਸਾ ਕੀਤਾ ਕਿ ਖ਼ਾਲਿਸਤਾਨ ਸਟੇਟ ਵਿਚ ਕਿਸੇ ਵੀ ਕੌਮ, ਧਰਮ ਤੇ ਫਿਰਕੇ ਨਾਲ ਰਤੀਭਰ ਵੀ ਵਖਰੇਵਾ ਨਹੀਂ ਹੋਵੇਗਾ । ਜਿਵੇ ਵੱਡੇ-ਵੱਡੇ ਉਦਯੋਗਪਤੀਆਂ ਦੇ ਬੈਕ ਤੇ ਸਰਕਾਰਾਂ ਕਰਜੇ ਮੁਆਫ਼ ਕਰ ਦਿੰਦੀਆਂ ਹਨ, ਸਾਡੀ ਖ਼ਾਲਿਸਤਾਨ ਦੀ ਹਕੂਮਤ ਸਭ ਮਜ਼ਦੂਰਾਂ, ਕਿਸਾਨਾਂ ਦੇ ਕਰਜੇ ਉਸੇ ਪੈਟਰਨ ਤੇ ਮੁਆਫ਼ ਕਰੇਗੀ ਅਤੇ ਕਿਸੇ ਵੀ ਕਿਸਾਨ ਜਾਂ ਮਜ਼ਦੂਰ ਨੂੰ ਖੁਦਕਸੀ ਨਹੀਂ ਕਰਨ ਦਿੱਤੀ ਜਾਵੇਗੀ ।
ਤੀਸਰੇ ਫੈਸਲੇ ਵਿਚ ਜਿਵੇ ਪਾਰਟੀ ਨੇ ਮੁਤੱਸਵੀ ਆਗੂ ਸ੍ਰੀ ਐਲ਼.ਕੇ.ਅਡਵਾਨੀ ਵੱਲੋ ਸਿੱਖ ਕੌਮ ਵਿਰੁੱਧ ਆਪਣੇ ਵੱਲੋ ਲਿਖੀ ਕਿਤਾਬ “ਮਾਈ ਕੰਟਰੀ, ਮਾਈ ਲਾਈਫ” ਵਿਚ ਅਪਮਾਨਜ਼ਨਕ ਸ਼ਬਦਾਂ ਦੀ ਵਰਤੋ ਕਰਦੇ ਹੋਏ ਬਲਿਊ ਸਟਾਰ ਦੇ ਫੌਜੀ ਹਮਲੇ ਨੂੰ ਸਹੀ ਠਹਿਰਾਇਆ ਸੀ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਉਸ ਵਿਰੁੱਧ ਪੰਜਾਬ ਵਿਚ ਜਹਾਦ ਖੜ੍ਹਾ ਕਰ ਦਿੱਤਾ ਸੀ, ਉਸੇ ਤਰ੍ਹਾਂ ਹੁਣ ਮੌਜੂਦਾ ਹਿੰਦ ਦੇ ਸਦਰ ਪ੍ਰਣਾਬ ਮੁਖਰਜੀ ਵੱਲੋ ਲਿਖੀ ਕਿਤਾਬ “ਅਸ਼ਾਂਤ ਵਰ੍ਹੇ 1980-96” ਵਿਚ ਬਲਿਊ ਸਟਾਰ ਦੇ ਫੌਜੀ ਹਮਲੇ ਨੂੰ ਇਹ ਕਹਿਕੇ ਸਹੀ ਠਹਿਰਾਇਆ ਹੈ ਕਿ ਸਾਡੇ ਕੋਲ ਇਸ ਤੋ ਇਲਾਵਾ ਹੋਰ ਕੋਈ ਰਾਹ ਨਹੀਂ ਸੀ । ਇਸੇ ਸੋਚ ਨੂੰ ਲੈਕੇ ਹਿੰਦ ਹਕੂਮਤ ਨੇ 26 ਜਨਵਰੀ ਦੇ ਦਿਹਾੜੇ ਤੇ ਉਸ ਸਿੱਖ ਕੌਮ, ਜਿਸ ਨੇ ਹਿੰਦ ਦੀ ਆਜ਼ਾਦੀ ਲਈ ਸਭ ਤੋ ਵੱਡੀਆਂ ਕੁਰਬਾਨੀਆਂ ਕੀਤੀਆਂ, ਉਸ ਸਿੱਖ ਰੈਜੀਮੈਟ ਨੂੰ ਅਤੇ ਪੰਜਾਬ ਦੀਆਂ ਝਾਂਕੀਆਂ ਨੂੰ ਸ਼ਾਮਿਲ ਨਹੀਂ ਕੀਤਾ ਤਾਂ ਕਿ ਸਿੱਖ ਫੌਜ ਬਗਾਵਤ ਨਾ ਕਰ ਦੇਵੇ ਆਦਿ ਮੰਦਭਾਵਨਾ ਭਰੇ ਅਮਲਾਂ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਤੇ ਇਸ ਵਿਰੁੱਧ ਆਉਣ ਵਾਲੇ ਸਮੇਂ ਵਿਚ ਵੱਡਾ ਪ੍ਰੋਗਰਾਮ ਉਲੀਕ ਕੇ ਸ੍ਰੀ ਪ੍ਰਣਾਬ ਮੁਖਰਜੀ ਵਿਰੁੱਧ ਰੋਸ ਪ੍ਰਗਟ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ ਅਤੇ ਇਹਨਾਂ ਹੁਕਮਰਾਨਾਂ ਨੂੰ ਇਸ ਦੇ ਨਤੀਜਿਆ ਤੋ ਖ਼ਬਰਦਾਰ ਵੀ ਕੀਤਾ ਗਿਆ ਹੈ ।

ਆਖਰੀ ਫੈਸਲੇ ਵਿਚ ਸਿੱਖ ਕੌਮ ਨੂੰ ਇਸ ਗੱਲ ਦੀ ਮੁਬਾਰਕਬਾਦ ਦਿੱਤੀ ਗਈ ਕਿ ਮੋਦੀ ਦੀ ਹਕੂਮਤ ਨੇ “ਰੁਲਦਾ ਸਿੰਘ ਕਤਲ ਕੇਸ” ਦਾ ਬਹਾਨਾ ਬਣਾਕੇ ਬਰਤਾਨੀਆ ਸ਼ਰਨ ਪ੍ਰਾਪਤ ਭਾਈ ਪਰਮਜੀਤ ਸਿੰਘ ਪੰਮਾ ਨੂੰ ਜੋ ਪੁਰਤਗਾਲ ਸਰਕਾਰ ਰਾਹੀ ਗ੍ਰਿਫ਼ਤਾਰ ਕਰਕੇ ਹਵਾਲਗੀ ਸੰਧੀ ਅਧੀਨ ਪ੍ਰਾਪਤ ਕਰਨ ਦੀ ਸਾਜ਼ਿਸ ਰਚੀ ਗਈ ਸੀ, ਉਹ ਸੂਝਵਾਨ ਸਿੱਖ ਵਕੀਲਾਂ ਨੇ ਪੂਰੀ ਦਲੀਲ ਨਾਲ ਪੁਰਤਗਾਲ ਹਕੂਮਤ ਕੋਲ ਕੇਸ ਨੂੰ ਪੇਸ਼ ਕਰਦੇ ਹੋਏ, ਇਥੋ ਗ੍ਰਿਫ਼ਤਾਰ ਕਰਨ ਗਏ ਬਲਕਾਰ ਸਿੰਘ ਸਿੱਧੂ ਐਸ਼ਪੀ ਦੀ ਅਗਵਾਈ ਹੇਠ ਡੀ.ਐਸ਼.ਪੀ, ਇਕ ਥਾਣੇਦਾਰ ਨੂੰ ਪੁਰਤਗਾਲ ਤੋ ਇਸ ਲਈ ਭੱਜਣ ਲਈ ਮਜ਼ਬੂਰ ਕਰ ਦਿੱਤਾ ਕਿ ਸਿੱਖ ਵਕੀਲਾਂ ਨੇ ਇਸ ਗਈ ਪੁਲਿਸ ਦੀ ਟੀਮ ਨੂੰ ਕਾਤਲ ਸਾਬਤ ਕਰਕੇ ਇਹਨਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕਰ ਦਿੱਤੀ ਜੋ ਪੁਰਤਗਾਲ ਤੋ ਦੱਬੇ ਪੈਰੀ ਭੱਜਣ ਲਈ ਮਜ਼ਬੂਰ ਹੋ ਗਏ ਅਤੇ ਖੁਦ ਸਿੱਖ ਕੌਮ ਅਤੇ ਕੌਮਾਂਤਰੀ ਮੁਲਕਾਂ ਦੀ ਨਜ਼ਰ ਵਿਚ ਦੋਸ਼ੀ ਸਾਬਤ ਹੋ ਗਏ ।

ਅੱਜ ਦੀ ਮੀਟਿੰਗ ਨੇ ਸਮੁੱਚੇ ਪੰਜਾਬ ਦੇ ਨਿਵਾਸੀਆਂ ਸਭ ਵਰਗਾਂ, ਹਿੰਦੂਆਂ, ਮੁਸਲਮਾਨਾਂ, ਇਸਾਈਆ, ਸਿੱਖਾਂ, ਰੰਘਰੇਟਿਆ, ਵਿਦਿਆਰਥੀਆ, ਮੁਲਾਜ਼ਮਾਂ, ਮਜ਼ਦੂਰਾਂ ਨੂੰ 12 ਫਰਵਰੀ ਨੂੰ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਪਹੁੰਚਕੇ ਮੋਦੀ ਅਤੇ ਬਾਦਲ-ਬੀਜੇਪੀ ਦੇ ਜੁਲਮਾਂ ਵਿਰੁੱਧ ਇਕੱਤਰ ਹੋਣ ਅਤੇ ਹਲੀਮੀ ਰਾਜ ਤੇ ਆਧਾਰਿਤ ਇਨਸਾਫ਼ ਦਾ ਰਾਜ ਕਾਇਮ ਕਰਨ ਦਾ ਖੁੱਲ੍ਹਾ ਸੱਦਾ ਦਿੱਤਾ । ਅੱਜ ਦੀ ਮੀਟਿੰਗ ਵਿਚ ਸ਼ ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੋ ਇਲਾਵਾ ਜਸਵੰਤ ਸਿੰਘ ਮਾਨ, ਇਕਬਾਲ ਸਿੰਘ ਟਿਵਾਣਾ, ਰਣਜੀਤ ਸਿੰਘ ਚੀਮਾਂ, ਗੁਰਜੰਟ ਸਿੰਘ ਕੱ ਕੱਟੂ, ਮਾਸਟਰ ਕਰਨੈਲ ਸਿੰਘ ਨਾਰੀਕੇ, ਪ੍ਰੋ. ਮਹਿੰਦਰਪਾਲ ਸਿੰਘ, ਰਛਪਾਲ ਸਿੰਘ ਮਾਨ ਦੁਬੱਈ, ਦਰਬਾਰਾ ਸਿੰਘ ਹਰਿਆਣਾ, ਅਵਤਾਰ ਸਿੰਘ ਖੱਖ, ਹਰਭਜਨ ਸਿੰਘ ਕਸਮੀਰੀ, ਨਵਦੀਪ ਗੁਪਤਾ, ਗੋਪਾਲ ਸਿੰਘ ਝਾੜੋ, ਬਲਦੇਵ ਸਿੰਘ ਵੜਿੰਗ, ਬਲਦੇਵ ਸਿੰਘ ਗਗੜਾ, ਰਾਜੀਵ ਖੰਨਾ, ਬਹਾਦਰ ਸਿੰਘ ਭਸੌੜ, ਗੁਰਨੈਬ ਸਿੰਘ ਨੈਬੀ, ਸਿੰਗਾਰਾ ਸਿੰਘ ਬਡਲਾ, ਰਣਜੀਤ ਸਿੰਘ ਸੰਤੋਖਗੜ੍ਹ, ਗੁਰਵਤਨ ਸਿੰਘ ਮੁਕੇਰੀਆ, ਕੁਲਦੀਪ ਸਿੰਘ ਭਾਗੋਵਾਲ, ਬੀਬੀ ਤੇਜ ਕੌਰ, ਫੌਜਾ ਸਿੰਘ ਧਨੌਰੀ, ਰਣਜੀਤ ਸਿੰਘ ਸੰਘੇੜਾ, ਜਸਵੰਤ ਸਿੰਘ ਚੀਮਾਂ, ਹਰਪਾਲ ਸਿੰਘ ਕੁੱਸਾ, ਤਰਲੋਕ ਸਿੰਘ ਡੱਲ੍ਹਾ, ਸੁਖਜੀਤ ਸਿੰਘ ਡਰੋਲੀ, ਸੂਬੇਦਾਰ ਮੇਜਰ ਸਿੰਘ, ਜਸਵੀਰ ਸਿੰਘ ਭੁੱਲਰ, ਬਲਕਾਰ ਸਿੰਘ ਭੁੱਲਰ, ਬਲਰਾਜ ਸਿੰਘ ਮੋਗਾ, ਗੁਰਮੀਤ ਸਿੰਘ ਮਾਨ, ਸੁਰਜੀਤ ਸਿੰਘ ਅਰਾਈਆਵਾਲਾ, ਇਕਬਾਲ ਸਿੰਘ ਬਰੀਵਾਲਾ, ਬਲਵਿੰਦਰ ਸਿੰਘ ਮੰਡੇਰ, ਸਰੂਪ ਸਿੰਘ ਸੰਧਾ, ਰਜਿੰਦਰ ਸਿੰਘ ਛੰਨਾ, ਦੀਦਾਰ ਸਿੰਘ ਰਾਣੋ, ਮੇਘ ਸਿੰਘ ਸੰਗਾਲੀ, ਰਜਿੰਦਰ ਸਿੰਘ ਫੌਜੀ, ਸਾਹਿਬਾਜ ਸਿੰਘ ਡਸਕਾ, ਧਰਮ ਸਿੰਘ ਕਲੌੜ, ਗੁਰਮੁੱਖ ਸਿੰਘ ਸ਼ਮਸਪੁਰ, ਸਵਰਨ ਸਿੰਘ ਫਾਟਕ ਮਾਜਰੀ, ਪ੍ਰਗਟ ਸਿੰਘ ਮੱਖੂ ਆਦਿ ਵੱਡੀ ਗਿਣਤੀ ਵਿਚ ਜ਼ਿਲ੍ਹਾ ਪ੍ਰਧਾਨ ਅਤੇ ਕਾਰਜਕਾਰਨੀ ਮੈਬਰਾਂ ਨੇ ਸਮੂਲੀਅਤ ਕੀਤੀ।

468 ad

Submit a Comment

Your email address will not be published. Required fields are marked *