ਸਭ ਤੋਂ ਵੱਡਾ ਨਸਲਘਾਤ, ਪੀੜਤਾਂ ਨੂੰ ਇਨਸਾਫ ਦੀ ਇੰਤਜ਼ਾਰ

ਅਸਾਮ- ਬੰਸਤੇਰੀ, ਬੁਕਦੋਬਾ-ਹਾਬੀ ਅਤੇ ਬੋਰਬੋਰੀ ਦੇ ਹਜ਼ਾਰਾਂ ਲੋਕ 18 ਫਰਵਰੀ 1983 ਦੀ ਤਾਰੀਖ ਕਦੀ ਨਹੀਂ ਭੁੱਲ ਸਕਦੇ। ਇਸ ਦਿਨ ਬਸੰਤੋਰੀ ਪਿੰਡ ਦੇ ਅਬਦੁਲ ਹੱਕ ਦੇ Murder in AsamMurder in Asam1ਪਰਿਵਾਰ ਦੇ 12 ਲੋਕ ਮਾਰੇ ਗਏ ਸਨ, ਜਿਸ ਵਿਚ ਉਹਨਾਂ ਦੀ ਪਤਨੀ, ਬੇਟੇ, ਬੇਅੀਆਂ, ਚਚੇਰੇ ਭਰਾ ਅਤੇ ਭਤੀਜੀ ਸ਼ਾਮਲ ਸੀ। ਪੜੌਸ ਦੇ ਪਿੰਡ ਬੁਕਦੋਬਾ ਹਾਬੀ ਦੇ ਮੁਸਿਲਮੁਦੀਨ ਦਾ ਕਰੀਬ ਪੂਰਾ ਪਰਿਵਾ ਜਿਸ ਵਿਚ ਪਤਨੀ, ਬੇਟਾ ਅਤੇ ਪੰਜ ਸਾਲ ਦੀ ਬੇਟੀ ਸ਼ਾਮਲ ਸਨ, ਉਸ ਸਵੇਰੇ ਖਤਮ ਹੋ ਗਏ ਸਨ। ਉਸ ਦਿਨ ਬਸੰਤੋਰੀ, ਬੁਕਦੋਬਾ-ਹਾਬੀ ਅਤੇ ਆਸ ਪਾਸ ਦੇ ਪਿੰਡਾਂ ਦੇ ਕਰੀਬ 2600 ਲੋਕ 3-4 ਘੰਟੇ ਦੇ ਅੰਦਰ ਹੀ ਮਾਰੇ ਗਏ ਸਨ। ਕੁਝ ਦੂਰੀ ਤੇ ਸਥਿਤ ਬੋਰਬੋਰੀ ਪਿੰਡ ਵਿਚ ਮ੍ਰਿਤਕਾਂ ਦੀ ਗਿਣਤੀ ਰਕੀਬ 550 ਸੀ। ਮ੍ਰਿਤਕਾਂ ਦੀ ਇੰਨੀ ਵੱਡੀ ਗਿਣਤੀ ਦੇ ਕਾਰਨ ਆਸਾਮ ਦੇ ਮੋਰੀਗਾਉਂ ਕਸਬੇ ਦਾ ਨੇਲੀ ਆਜ਼ਾਦੀ ਤੋਂ ਬਾਹਅਦ ਭਾਰਤ ਵਿਚ ਹੋਏ ਸਭ ਤੋਂ ਵੱਡੇ ਨਸਲਘਾਤ ਦਾ ਗਵਾਹ ਬਣਿਆ ਅਤੇ ਇਹ ਸਭ ਉਸ ਵਕਤ ਹੋਇਆ ਜਦੋਂ ਆਸਾਮ ਅੰਦੋਲਨ ਆਪਣੇ ਸਿਖਰ ਤੇ ਸੀ।
ਅੰਦੋਲਨ ਦੀ ਅਗਵਾਈ ਆਲ ਇੰਡੀਆ ਅਸਮ ਸਟੂਡੈਂਟਯ ਯੂਨੀਅਨ ਕਰ ਰਹੀ ਸੀ, ਜਿਸਦੇ ਲੀਡਰਾਂ ਨੇ ਬਾਅਦ ਵਿਚ ਰਾਜੀਵ ਗਾਂਧੀ ਦੇ ਨਾਲ ਹੋਏ ਸਮਝੌਤੇ ਤੋਂ ਬਾਅਦ ਅਸਮ ਗਣ ਪਰਿਸ਼ਦ ਦਾ ਗਠਨ ਕੀਤਾ ਸੀ। ਇਸ ਪਾਰਟੀ ਨੇ 1985 ਦੀਆਂ ਚੋਣਾਂ ਵਿਚ ਸੱਤਾ ਵੀ ਹਾਸਲ ਕੀਤੀ। ਕੁਝ ਸਾਲ ਪਹਿਲਾਂ ਤੱਕ ਏ ਜੀ ਪੀ ਐਨ ਡੀ ਏ ਦੀ ਸਹਿਯੋਗੀ ਸੀ।
ਅਬਦੁੱਲ ਹੱਕ ਦੱਸਦੇ ਹਨ ਕਿ ਸਵੇਰੇ ਕਰੀਬ ਸੱਤ ਵਜੇ ਸੈਂਕੜਿਆਂ ਦੀ ਗਿਣਤੀ ਵਿਚ ਆਦਿਵਾਸੀਆਂ ਅਤੇ ਸਥਾਨਕ ਬਦਮਾਸ਼ਾਂ ਨੇ ਘਰਾਂ ਵਿਚ ਅੱਗ ਲਗਾਉਣੀ ਸ਼ੁਰੂ ਕਰ ਦਿੱਤੀ। ਉਹ ਪੂਰਬੀ ਅਤੇ ਪੱਛਮੀ ਦੋਵੇਂ ਪਾਸੇ ਆ ਰਹੇ ਸਨ। ਸਾਰੇ ਪਿੰਡ ਵਾਲੇ ਮੇਰੇ ਘਰ ਦੇ ਪਿੱਛੇ ਖੇਤਾਂ ਵਿਚ ਇਕੱਠੇ ਹੋ ਗਏ। ਦੂਰੋਂ ਟਰੱਕ ਆਇਆ ਅਤੇ ਆਉਂਦੇ ਹੀ ਗੋਲੀਬਾਰੀ ਆਰੰਭ ਕਰ ਦਿੱਤੀ।

468 ad