ਸਤਿਕਾਰ ਕਮੇਟੀ ਵਲੋਂ ਢੰਡਰੀਆਂ ਵਾਲੇ ਤੇ ਹੋਏ ਕਾਤਲਾਨਾ ਹਮਲੇ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ

3

ਜੰਡਿਆਲਾ ਗੁਰੁ, 19 ਮਈ ( ਜਗਦੀਸ਼ ਬਾਮਬਾ ) ਬੀਤੇ ਕਲ੍ਹ ਸਿੱਖ ਕੋਮ ਦੇ ਮਹਾਨ ਪ੍ਰਚਾਰਕ ਅਤੇ ਕਥਾਵਾਚਕ ਬਾਬਾ ਰਣਜੀਤ ਸਿੰਘ ਢੰਡਰੀਆਂ ਵਾਲੇ ਉੱਪਰ ਹੋਏ ਕਾਤਲਾਨਾ ਹਮਲੇ ਨੇ ਸਿੱਖ ਕੋਮ ਨੂੰ ਇੱਕ ਵਾਰ ਝੰਜੋੜਕੇ ਰੱਖ ਦਿੱਤਾ ਹੈ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਬਲਬੀਰ ਸਿੰਘ ਮੁੱਛਲ ਮੁੱਖ ਸੇਵਾਦਾਰ ਗੁਰੁ ਗੰ੍ਰਥ ਸਾਹਿਬ ਸਤਿਕਾਰ ਕਮੇਟੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਇਕ ਗਹਿਰੀ ਸਾਜਿਸ਼ ਦੋਰਾਨ ਕੀਤਾ ਗਿਆ ਹਮਲਾ ਹੈ ਜੋ ਕਿ ਪੂਰੀ ਤਿਆਰੀ ਕਰਕੇ ਯੋਜਨਾਬੰਦ ਤਰੀਕੇ ਨਾਲ ਕੀਤਾ ਗਿਆ ਹੈ ਅਤੇ ਇਸ ਪਿੱਛੇ ਸਿੱਖ ਕੋਮ ਦੀਆਂ ਦੁਸ਼ਮਣ ਤਾਕਤਾਂ ਦਾ ਹੱਥ ਦਿਖਾਈ ਦੇ ਰਿਹਾ ਹੈ ਤਾਂ ਜੋ ਆਨੇ ਬਹਾਨੇ ਸਿੱਖ ਕੋਮ ਵਿੱਚ ਭਰਾ ਮਾਰੂ ਜੰਗ ਸ਼ੁਰੂ ਕਰਵਾ ਸਕਣ। ਇੱਕ ਸਿੱਖ ਅਪਨੇ ਫਾਇਦੇ ਲਈ ਅਜਿਹੀ ਘਿਨੋਣੀ ਘਟਨਾ ਨਹੀ ਕਰਵਾ ਸਕਦਾ। ਉਹਨਾਂ ਕਿਹਾ ਕਿ ਇਸ ਪਿਛੇ ਸਿੱਧੇ ਤੋਰ ਤੇ ਸਰਕਾਰਾਂ ਦਾ ਹੱਥ ਹੋ ਸਕਦਾ ਹੈ ਜੋ ਕਿ ਉਸ ਸੱਚੇ ਸੁਚੇ ਪ੍ਰਚਾਰਕ ਨੂੰ ਖਤਮ ਕਰਵਾਉਣਾ ਚਾਹੁੰਦੀ ਹੈ ਜਿਸਨੇ ਸਾਹਿਬ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੋਰਾਨ ਸਭ ਤੋਂ ਪਹਿਲਾ ਸਰਕਾਰ ਖਿਲਾਫ ਮੋਰਚਾ ਲਗਾਇਆ ਸੀ। ਗੱਲਬਾਤ ਦੋਰਾਨ ਭਾਈ ਮੁੱਛਲ ਦੇ ਨਾਲ ਮੰਗਲਜੀਤ ਸਿੰਘ ਸੈੱਦਪੁਰ, ਮਲਕੀਤ ਸਿੰਘ ਮਹੰਤ, ਕਰਤਾਰ ਸਿੰਘ ਯੋਧਾਨਗਰੀ, ਨਰਿੰਦਰਪਾਲ ਸਿੰਘ, ਕੁਲਵੰਤ ਸਿੰਘ ਵਿਰਦੀ ਆਦਿ ਸਿੰਘ ਮੋਜੂਦ ਸਨ।

468 ad

Submit a Comment

Your email address will not be published. Required fields are marked *