ਸਟੈਸਕੈਨ ਦੀ ਸਹੀ ਰਿਪੋਰਟ, 42 ਹਜ਼ਾਰ ਰੁਜ਼ਗਾਰ ਜੁਲਾਈ ‘ਚ ਪੈਦਾ ਹੋਏ

ਔਟਵਾ- ਸਰਕਾਰੀ ਏਜੰਸੀ ਸਟੈਸਟਿਕ ਕੈਨੇਡਾ ਨੇ ਜੁਲਾਈ ਵਿਚ ਵਧੇ ਰੁਜ਼ਗਾਰਾਂ ਦੀ ਸਹੀ ਰਿਪੋਰਟ ਅੱਜ ਪੇਸ਼ ਕਰ ਦਿੱਤੀ ਹੈ। ਇਸ ਰਿਪੋਰਟ ਮੁਤਾਬਕ ਜੁਲਾਈ ਦੇ ਮਹੀਨੇ ਮੁਲਕ Correct Reportਵਿਚ 42 ਹਜ਼ਾਰ ਰੁਜ਼ਗਾਰ ਪੈਦਾ ਹੋਏ, ਜਦਕਿ ਪਹਿਲੀ ਰਿਪੋਰਟ ਵਿਚ ਸਿਰਫ 200 ਰੁਜ਼ਗਾਰ ਹੀ ਵਧੇ ਦਿਖਾਏ ਗਏ ਸਨ।
ਏਜੰਸੀ ਨੇ ਇਸ ਨੂੰ ਕਲੈਰੀਕਲ ਗਲਤੀ ਦੱਸਿਆ ਸੀ ਅਤੇ ਦੁਬਾਰਾ ਰਿਪੋਰਟ ਪੇਸ਼ ਕਰਨ ਦਾ ਐਲਾਨ ਕੀਤਾ ਸੀ। ਇਸ ਦੇ ਕਾਰਨ ਇੰਪਲਾਈਮੈਂਟ ਇੰਸ਼ੋਰੈਂਸ ਕਲੇਮ ਕਰਨ ਵਾਲਿਆਂ ਦੀਆਂ ਐਪਲੀਕੇਸ਼ਨਾਂ ਤੇ ਵੀ ਪ੍ਰਕਿਰਿਆ ਰੋਕ ਦਿੱਤੀ ਗਈ ਸੀ। ਨਵੀਂ ਰਿਪੋਰਟ ਮੁਤਾਬਕ 18 ਹਜ਼ਾਰ ਦੇ ਕਰੀਬ ਰੁਜ਼ਗਾਰ ਜੁਲਾਈ ਵਿਚ ਚਲੇ ਵੀ ਗਏ ਪਰ ਵਧਣ ਦਾ ਅੰਕੜਾ 60 ਹਜ਼ਾਰ ਦੇ ਕਰੀਬ ਹੈ। 

468 ad