ਸਟੈਂਡਰਡ ਚਾਰਟਰਡ ਨੇ ਜੀ. ਡੀ. ਪੀ. ਅਨੁਮਾਨ ਘਟਾ ਕੇ 7 ਫੀਸਦੀ ਕੀਤਾ

(PNG Image, 400 × 267 pixels)ਨਵੀਂ ਦਿੱਲੀ – ਵਿੱਤ ਸੇਵਾ ਖੇਤਰ ਦੀ ਮੋਹਰੀ ਕੰਪਨੀ ਸਟੈਂਡਰਡ ਚਾਰਟਰਡ ਨੇ ਮਹਿੰਗਾਈ ਅਤੇ ਮਾਲੀ ਘਾਟਾ ਵਧਣ ਦੇ ਜੋਖਿਮ ਦਾ ਹਵਾਲਾ ਦਿੰਦੇ ਹੋਏ ਚਾਲੂ ਮਾਲੀ ਸਾਲ ਲਈ ਭਾਰਤ ਦੇ ਕੁਲ ਘਰੇਲੂ ਉਤਪਾਦ (ਜੀ. ਡੀ. ਪੀ.) ਦੇ ਅਨੁਮਾਨ ਨੂੰ ਪਹਿਲਾਂ ਦੇ ਸਾਢੇ 5 ਫੀਸਦੀ ਤੋਂ ਘਟਾ ਕੇ 4.7 ਫੀਸਦੀ ਕੀਤਾ ਹੈ। ਸਟੈਂਡਰਡ ਚਾਰਟਰਡ ਵਲੋਂ ਅੱਜ ਜਾਰੀ ਖੋਜ ਰਿਪੋਰਟ ਦਾ ਮੰਨਣਾ ਹੈ ਕਿ ਡਾਲਰ ਦੇ ਸਾਹਮਣੇ ਰੁਪਏ ‘ਚ ਭਾਰੀ ਗਿਰਾਵਟ ਨੇ ਅਰਥ ਵਿਵਸਥਾ ‘ਤੇ ਅਸਰ ਪਾਉਣਾ ਸ਼ੁਰੂ ਕਰ ਦਿੱਤਾ ਹੈ। ਕੰਪਨੀ ਨੇ ਕਿਹਾ ਕਿ ਖਤਮ ਮਾਲੀ ਸਾਲ ਦੀ ਆਖਰੀ ਤਿਮਾਹੀ ‘ਚ ਉਦਯੋਗਿਕ ਉਤਪਾਦਨ ਸੂਚਕ ਅੰਕ ‘ਚ 2 ਫੀਸਦੀ ਦਾ ਵਾਧਾ ਰਿਹਾ ਹੈ, ਜਦਕਿ 2013-14 ਦੀ ਪਹਿਲੀ ਤਿਮਾਹੀ ‘ਚ ਇਹ 1 ਫੀਸਦੀ ਰਿਹਾ। ਮੌਜੂਦਾ ਸਮੇਂ ‘ਚ ਜੋ ਮਾਹੌਲ ਹੈ ਉਸ ‘ਚ ਉਦਯੋਗਿਕ ਉਤਪਾਦਨ ‘ਚ ਤੇਜ਼ੀ ਨਾਲ ਸੁਧਾਰ ਦੀ ਗੁੰਜਾਇਸ਼ ਨਜ਼ਰ ਨਹੀਂ ਆ ਰਹੀ ਹੈ। ਸੇਵਾ ਖੇਤਰ ਦੀ ਮੰਦੀ ਦਾ ਅਸਰ ਦੂਰਸੰਚਾਰ ਦੇ ਖੇਤਰ ਅਤੇ ਸੇਵਾ ‘ਤੇ ਨਜ਼ਰ ਆਉਣ ਲੱਗਾ ਹੈ ਅਤੇ ਜਿਉਂ-ਜਿਉਂ ਸਮਾਂ ਅੱਗੇ ਵਧੇਗਾ ਇਸਦੇ ਹੋਰ ਵਧਣ ਦਾ ਖਦਸ਼ਾ ਹੈ।

468 ad

Submit a Comment

Your email address will not be published. Required fields are marked *