”ਸਟਾਈਲ” ਬਣਿਆ ਅਕਾਲੀ ਨੇਤਾ ਦੀ ਮੌਤ ਦਾ ਕਾਰਨ

12ਭਗਤਾ ਭਾਈ , 17 ਮਈ ( ਜਗਦੀਸ਼ ਬਾਮਬਾ ) ਪਿੰਡ ਮਲੂਕਾ ਨੇੜੇ ਇਕ ਅਕਾਲੀ ਵਰਕਰ ਨੇ ਖੁਦ ਨੂੰ ਗੋਲੀ ਮਾਰ ਲਈ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਧਰਮਵੀਰ ਸਿੰਘ ਵਾਸੀ ਕੋਠਾਗੁਰੂ ਆਪਣੇ ਰਿਵਾਲਵਰ ਦਾ ਲਾਇਸੈਂਸ ਰੀਨਿਊ ਕਰਵਾਉਣ ਲਈ ਡੀ. ਸੀ. ਦਫ਼ਤਰ ਬਠਿੰਡਾ ਵਿਖੇ ਆਇਆ ਸੀ, ਜਿਸ ਨਾਲ ਉਸ ਦੇ ਦੋਸਤ ਜਗਮੋਹਨ ਸਿੰਘ ਤੇ ਭੁਪਿੰਦਰ ਸਿੰਘ ਵਾਸੀਆਨ ਕੋਠਾਗੁਰੂ ਵੀ ਸਨ। ਜਦੋਂ ਉਹ ਵਾਪਸ ਆ ਰਹੇ ਸਨ ਤਾਂ ਮਲੂਕਾ ਪਿੰਡ ਨੇੜੇ ਰਜਬਾਹੇ ‘ਤੇ ਰੁਕ ਗਏ। ਇਥੇ ਮੋਬਾਇਲ ਨਾਲ ਤਸਵੀਰਾਂ ਖਿੱਚ ਰਹੇ ਸਨ ਕਿ ਇਸ ਦੌਰਾਨ ਜਗਮੋਹਨ ਸਿੰਘ ਧਰਮਵੀਰ ਸਿੰਘ ਦਾ ਰਿਵਾਲਵਰ ਲੈ ਕੇ ਫਿਲਮੀ ਸਟਾਈਲ ‘ਚ ਘੁਮਾਉਣ ਲੱਗਾ, ਜਦਕਿ ਰਿਵਾਲਵਰ ਲਾਕ ਨਹੀਂ ਸੀ। ਸਟਾਈਲ ਮਾਰਦੇ ਸਮੇਂ ਅਚਾਨਕ ਗੋਲੀ ਚੱਲ ਗਈ, ਜੋ ਜਗਮੋਹਨ ਸਿੰਘ ਦੇ ਮੱਥੇ ‘ਚ ਲੱਗੀ। ਧਰਮਵੀਰ ਸਿੰਘ ਤੇ ਭੁਪਿੰਦਰ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਜ਼ਖ਼ਮੀ ਦੋਸਤ ਨੂੰ ਚੁੱਕ ਕੇ ਹਸਪਤਾਲ ਪਹੁੰਚਾਉਣਾ ਚਾਹਿਆ ਪਰ ਉਸ ਦੀ ਮੌਤ ਹੋ ਚੁੱਕੀ ਸੀ। ਸੂਚਨਾ ਮਿਲਦਿਆਂ ਹੀ ਥਾਣਾ ਦਿਆਲਪੁਰਾ ਦੇ ਸਹਾਇਕ ਥਾਣੇਦਾਰ ਇਕਬਾਲ ਸਿੰਘ ਮੌਕੇ ‘ਤੇ ਪਹੁੰਚੇ ਤੇ ਸਥਿਤੀ ਦਾ ਜਾਇਜ਼ਾ ਲਿਆ। ਮ੍ਰਿਤਕ ਦੇ ਪੁੱਤਰ ਜਸਕਰਨ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਕਾਰਵਾਈ ਕਰ ਕੇ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ ਗਈ ਹੈ।

468 ad

Submit a Comment

Your email address will not be published. Required fields are marked *