ਸਕੈਂਡਲਾਂ ਨਾਲ ਭਰੀ ਸਰਕਾਰ ਨੂੰ ਅਸੀਂ ਸਮਰਥਨ ਨਹੀਂ ਦੇ ਸਕਦੇ- ਐਨ ਡੀ ਪੀ

ਟਰਾਂਟੋ- ਐਨ ਡੀ ਪੀ ਲੀਡਰ ਐਂਡਰਾ ਹੋਰਵੈਥ ਨੇ ਅੱਜ ਕਿਹਾ ਕਿ ਉਹ ਸਕੈਂਡਲਾਂ ਨਾਲ ਭਰੀ ਲਿਬਰਲ ਸਰਕਾਰ ਨੂੰ ਸਮਰਥਨ ਨਹੀਂ ਦੇ ਸਕਦੇ। ਉਹਨਾਂ ਪਹਿਲਾਂ ਹੀ ਕਿਹਾ ਸੀ ਕਿ Electionਲਿਬਰਲ ਸਰਕਾਰ ਦਾ ਬਜਟ ਭਰਮਾਊ ਬਜਟ ਹੈ। ਉਹਨਾਂ ਕਿਹਾ ਕਿ ਇਹ ਸਰਕਾਰ ਮੱਧ ਵਰਗ ਦੇ ਨਾਲ ਖੜ੍ਹਨ ਦਾ ਡਰਾਮਾ ਕਰ ਰਹੀ ਹੈ, ਜਦਕਿ ਟੈਕਸਾਂ ਦਾ ਭਾਰ ਵਧਾ ਰਹੀ ਹੈ। ਐਂਡਰਾ ਹੋਰਵੈਥ ਦੇ ਇਸ ਐਲਾਨ ਤੋਂ ਬਾਅਦ ਉਨਟਾਰੀਓ ਵਿਚ ਚੋਣਾਂ ਦਾ ਬਿਗਲ ਵੱਜ ਗਿਆ ਹੈ ਅਤੇ ਸਾਰੇ ਇਲਾਕਿਆਂ ਵਿਚ ਹੁਣ ਚੋਣਾਂ ਦੀ ਚਰਚਾ ਆਰੰਭ ਹੋ ਗਈ ਹੈ।

468 ad