ਸਕੂਲ ਖਿਲਾਫ ਝੰਡਾ ਚੁੱਕਣ ‘ਤੇ ਅਕਾਲੀ ਲੀਡਰ ਗ੍ਰਿਫਤਾਰ

18ਲੁਧਿਆਣਾ,19 ਮਈ ( ਜਗਦੀਸ਼ ਬਾਮਬਾ ) ਸ਼ਹਿਰ ‘ਚ ਨਿੱਜੀ ਸਕੂਲ ਤੇ ਵਿਦਿਆਰਥੀਆਂ ਦੇ ਮਾਪਿਆਂ ਵਿਚਕਾਰ ਚੱਲ ਰਿਹਾ ਵਿਵਾਦ ਭੜਕ ਗਿਆ ਹੈ। ਅੱਜ ਅਕਾਲੀ ਐਮਸੀ ਦੀ ਅਗਵਾਈ ‘ਚ ਆਏ ਮਾਪਿਆਂ ਨੇ ਹਰਕਿਸ਼ਨ ਸਕੂਲ ਨੂੰ ਤਾਲਾ ਲਗਾ ਦਿੱਤਾ। ਮਾਮਲਾ ਇੰਨਾ ਵਧਿਆ ਕਿ ਪੁਲਿਸ ਨੂੰ ਦਖਲ ਦੇਣਾ ਪਿਆ। ਹੰਗਾਮਾ ਹੋਣ ‘ਤੇ ਪੁਲਿਸ ਨੇ ਅਕਾਲੀ ਐਮਸੀ ਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਹੀ ਸਕੂਲ ਦਾ ਤਾਲਾ ਖੋਲ ਕੇ ਹਾਲਾਤ ਠੀਕ ਕਰਨ ਦੀ ਕੋਸ਼ਿਸ਼ ਵੀ ਕੀਤੀ।
ਪਿਛਲੇ ਡੇਡ ਮਹੀਨੇ ਤੋਂ ਹਰਕਿਸ਼ਨ ਸਕੂਲ ਤੇ ਬੱਚਿਆਂ ਦੇ ਮਾਪਿਆਂ ‘ਚ ਵਿਵਾਦ ਚੱਲ ਰਿਹਾ ਹੈ। ਇਹ ਵਿਵਾਦ ਸਕੂਲ ਦੀਆਂ ਵਧੀਆਂ ਫੀਸਾਂ ਤੇ ਹੋਰ ਫੰਡਾਂ ਨੂੰ ਲੈ ਕੇ ਚੱਲ ਰਿਹਾ ਹੈ। ਅੱਜ ਅਕਾਲੀ ਐਮਸੀ ਕੰਵਲਜੀਤ ਸਿੰਘ ਕੜਵਲ ਦੀ ਅਗਵਾਈ ‘ਚ ਕਈ ਬੱਚਿਆਂ ਦੇ ਮਾਪੇ ਸਕੂਲ ਦੇ ਬਾਹਰ ਪ੍ਰਦਰਸ਼ਨ ਕਰਨ ਲਈ ਪਹੁੰਚੇ ਸਨ। ਸਕੂਲ ਖਿਲਾਫ ਨਾਅਰੇਬਾਜੀ ਕੀਤੀ ਗਈ ਤੇ ਸਕੂਲ ਨੂੰ ਤਾਲਾ ਜੜ ਦਿੱਤਾ ਗਿਆ।ਹਾਲਾਤ ਵਿਗੜਨ ‘ਤੇ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ। ਪੁਲਿਸ ਸਕੂਲ ਨੂੰ ਲਾਇਆ ਤਾਲਾ ਖੋਲ੍ਹਿਆ। ਇਸ ਦੌਰਾਨ ਅਕਾਲੀ ਐਮਸੀ ਸਮੇਤ ਕਈ ਮਾਪਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਮੁਤਾਬਕ 11 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

468 ad

Submit a Comment

Your email address will not be published. Required fields are marked *