ਸਕੂਲ ਅਪਗ੍ਰੇਡ ਕਰਵਾਉਣ ਲਈ ਟੈਂਕੀ ‘ਤੇ ਚੜ੍ਹੇ ਪਿੰਡ ਵਾਲੇ

8ਬਰਨਾਲਾ, 9 ਮਈ ( ਜਗਦੀਸ਼ ਬਾਮਬਾ ) ਆਪਣੀਆਂ ਮੰਗਾਂ ਮੰਨਵਾਉਣ ਲਈ ਸਰਕਾਰੀ ਮੁਲਾਜਮਾਂ ਦੇ ਪਾਣੀ ਦੀਆਂ ਟੈਂਕੀਆਂ ‘ਤੇ ਚੜ੍ਹਨਾ ਸ਼ਾਇਦ ਹੁਣ ਆਮ ਗੱਲ ਹੋਵੇਗਾ। ਪਰ ਸਾਹਮਣੇ ਆਏ ਇੱਕ ਨਵੇਂ ਮਾਮਲੇ ‘ਚ ਪਿੰਡ ਦੇ ਸਕੂਲ ਨੂੰ ਅਪਗ੍ਰੇਡ ਕਰਵਾਉਣ ਲਈ ਹੀ ਪਿੰਡ ਦੇ ਲੋਕਾਂ ਨੂੰ ਪਾਣੀ ਦੇ ਟੈਂਕੀ ‘ਤੇ ਚੜ੍ਹਨਾ ਪੈ ਗਿਆ। ਮਾਮਲਾ ਬਰਨਾਲਾ ਦੇ ਪਿੰਡ ਧੌਲਾ ਦਾ ਹੈ।ਜਾਣਕਾਰੀ ਮੁਤਾਬਕ ਪਿੰਡ ਦੇ ਸਕੂਲ ਨੂੰ ਅਪਗ੍ਰੇਡ ਕਰਵਾਉਣ ਦੀ ਮੰਗ ਲੰਮੇ ਤੋਂ ਚੱਲਦੀ ਆ ਰਹੀ ਹੈ। ਪਰ ਵਾਰ ਵਾਰ ਅਪੀਲ ਕਰਨ ਦੇ ਬਾਵਜੂਦ ਸਰਕਾਰ ਦੇ ਵਾਅਦੇ ਅਮਲੀ ਰੂਪ ਨਾ ਧਾਰ ਸਕੇ। ਆਖਰ ਮਜਬਰ ਹੋਏ ਪਿੰਡ ਦੇ ਲੋਕਾਂ ਨੇ ਪ੍ਰਦਰਸ਼ਨ ਦਾ ਰਾਸਤਾ ਚੁਣ ਲਿਆ। ਆਪਣੀ ਅਵਾਜ ਪ੍ਰਸ਼ਾਸਨ ਤੇ ਸਰਕਾਰ ਤੱਕ ਪਹੁੰਚਾਉਣ ਲਈ ਪਿੰਡ ਦੇ 6 ਵਿਅਕਤੀ ਪਾਣੀ ਵਾਲੀ ਟੈਂਕੀ ‘ਤੇ ਜਾ ਚੜ੍ਹੇ।ਪਿੰਡ ਵਾਲਿਆਂ ਦੇ ਟੈਂਕੀ ਦੇ ਚੜ੍ਹ ਦੀ ਖਬਰ ਪ੍ਰਸ਼ਾਸਨ ਤੱਕ ਪਹੁਚਦਿਆਂ ਹੀ ਕਈ ਅਧਿਕਾਰੀ ਮੌਕੇ ‘ਤੇ ਜਾ ਪਹੁੰਚੇ। ਐਸਡੀਐਮ ਬਰਨਾਲਾ, ਡੀਓ ਬਰਨਾਲਾ ਤੇ ਡੀਐਸਪੀ ਤਪਾ ਨੇ ਗੱਲਬਾਤ ਰਾਹੀਂ ਇਹਨਾਂ ਨੂੰ ਸਮਝਾ ਕੇ ਹੇਠਾਂ ਉਤਾਰਨ ਦੀ ਕਾਫੀ ਕੋਸ਼ਿਸ਼ ਕੀਤੀ। ਪਰ ਪਿੰਡ ਵਾਸੀਆਂ ਮੁਤਾਬਕ ਅਜਿਹੇ ਲਾਰੇ ਇਹਨਾਂ ਨੂੰ ਪਹਿਲਾਂ ਵੀ ਕਈ ਵਾਰ ਲਗਾਏ ਗਏ ਹਨ। ਅਜਿਹੇ ‘ਚ ਬਿਨਾਂ ਕਿਸੇ ਠੋਸ ਕਾਰਵਾਈ ਦੇ ਇਹ ਹੇਠਾਂ ਨਹੀਂ ਉਤਰਨਗੇ।

468 ad

Submit a Comment

Your email address will not be published. Required fields are marked *