ਸਕੂਲਾਂ ਦੀ ਕਾਰਗੁਜ਼ਾਰੀ ਸੁਧਾਰਨ ਲਈ 60 ਮਿਲੀਅਨ ਡਾਲਰ ਪ੍ਰਤੀ ਸਾਲ ਖਰਚਾਂਗੇ- ਹੋਰਵੈਥ

ਟਰਾਂਟੋ- ਉਨਟਾਰੀਓ ਦੇ ਉਹ ਸਕੂਲ, ਜਿਹੜੇ ਫੰਡਾਂ ਦੀ ਘਾਟ ਅਤੇ ਹੋਰ ਮੁਸ਼ਕਿਲਾਂ ਦੇ ਕਾਰਨ ਮਾੜੀ ਕਾਰਗੁਜ਼ਾਰੀ ਦਿਖਾ ਰਹੇ ਹਨ, ਨੂੰ ਬਿਹਤਰੀਨ ਬਣਾਉਣ ਦੇ ਲਈ ਅਸੀਂ 60 Tim Hudak1ਮਿਲੀਅਨ ਡਾਲਰ ਦੀ ਰਾਸ਼ੀ ਪ੍ਰਤੀ ਸਾਲ ਖਰਚ ਕਰਾਂਗੇ। ਇਹ ਵਿਚਾਰ ਅੱਜ ਟਰਾਂਟੋ ਵਿਚ ਐਨ ਡੀ ਪੀ ਲੀਡਰ ਐਂਡਰਾ ਹੋਰਵੈਥ ਨੇ ਚੋਣ ਪ੍ਰਚਾਰ ਦਰਮਿਆਨ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਇਸ ਰਾਸ਼ੀ ਦੀ ਮਦਦ ਦੇ ਨਾਲ ਸਕੂਲਾਂ ਦੀ ਮੁਰੰਮਤ ਅਤੇ ਉਹਨਾਂ ਵਿਚ ਸਹੂਲਤਾਂ ਸਥਾਪਤ ਕਰਨ ਲਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਇਸ ਮਦਦ ਦੇ ਦਾਇਰੇ ਵਿਚ ਗੈਰ ਮੁਨਾਫਾ ਰਹਿਤ ਕਮਿਊਨਿਟੀ ਸਕੂਲਾਂ ਨੂੰ ਵੀ ਲਿਆਂਦਾ ਜਾਵੇਗਾ। ਉਹਨਾਂ ਕਿਹਾ ਕਿ ਸਕੂਲ ਸਾਡੇ ਸਮਾਜ ਦਾ ਅਹਿਮ ਅੰਗ ਹਨ ਅਤੇ ਇਹਨਾਂ ਵਿਚ ਹਰ ਕਿਸਮ ਦੀ ਸਹੂਲਤ ਉਪਲਬਧ ਹੋਣੀ ਸਾਡੇ ਲਈ ਸਭ ਤੋਂ ਅਹਿਮ ਟੀਚਾ ਹੈ। ਉਹਨਾਂ ਕਿਹਾ ਕਿ ਸਕੂਲ ਬੋਰਡਾਂ ਨੂੰ ਹੋਰ ਫੰਡ ਮੁਹੱਈਆ ਕਰਵਾ ਕੇ ਸਕੂਲਾਂ ਦੀ ਮਦਦ ਦਾ ਰਾਹ ਪੱਧਰਾ ਕਰਨਾ ਪਵੇਗਾ। ਉਹਨਾਂ ਕਿਹਾ ਕਿ ਸਕੂਲਾਂ ਵਿਚ ਨਿਵੇਸ਼ ਬੁਨਿਆਦੀ ਢਾਂਚੇ ਵਿਚ ਨਿਵੇਸ਼ ਦਾ ਸਭ ਤੋਂ ਬਿਹਤਰੀਨ ਸਰੋਤ ਹੈ। ਉਹਨਾਂ ਕਿਹਾ ਕਿ ਉਨਟਾਰੀਓ ਦੀਆਂ ਸਾਲ 2012 ਦੀਆ ਰਿਪੋਟਟਾਂ ਮੁਤਾਬਕ ਲਿਬਰਲ ਅਤੇ ਕੰਸਰਵੇਟਿਵ ਪਾਰਟੀ ਦਾ ਸਕੂਲਾਂ ਵੱਲ ਧਿਆਨ ਨਹੀ ਹੈ, ਇਸ ਕਰਕੇ ਸਕੂਲ ਮੁਸ਼ਕਿਲਾਂ ਵਿਚ ਘਿਰੇ ਹਨ। ਉਹਨਾਂ ਕਿਹਾ ਕਿ ਹਾਲ ਹੀ ਵਿਚ ਸਿੱਖਿਆ ਮੰਤਰਾਲੇ ਦੀ ਰਿਪੋਰਟ ਮੁਤਾਬਕ ਸੂਬੇ ਦੇ 72 ਸਕੂਲ ਬੋਰਡਾਂ ਵਿਚੋਂ 53 ਵਿਚ ਦਾਖਲਿਆਂ ਵਿਚ ਕਮੀ ਆਈ ਹੈ।

468 ad