ਸ਼੍ਰੋਮਣੀ ਕਮੇਟੀ ਦੇ ਕਬਜ਼ੇ ਤੋਂ ਛੁਡਾਏ ਗੂਹਲਾ ਚੀਕਾ ਗੁਰਦੁਆਰੇ ਦੀ ਗੋਲਕ ਖਾਲੀ ਨਿਕਲੀ

guhla-cheka2

ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਤੇ ਨੌਵੀਂ ਦੀ ਸੇਵਾ-ਸੰਭਾਲ ਰਹੀ ਹਰਿਆਣਾ ਕਮੇਟੀ ਨੇ ਅੱਜ ਸਮੂਹ ਸੰਗਤ ਦੇ ਸਾਹਮਣੇ ਗੁਰਦੁਆਰੇ ਦੀ ਗੋਲਕ ਖੋਲ੍ਹੀ ਇਹ ਤਕਰੀਬਨ ਖਾਲੀ ਨਿਕਲੀ। ਕਾਬਿਲੇ ਜ਼ਿਕਰ ਹੈ ਕਿ ਹਰਿਆਣਾ ਕਮੇਟੀ ਵਲੋਂ ਪਹਿਲਾਂ ਹੀ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਸੀ ਕਿ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੋਲਕਾਂ ਖਾਲੀ ਕਰਕੇ ਲੈ ਗਈ ਹੈ। ਸੁਪਰੀਮ ਕੋਰਟ ਦੁਆਰਾ ਹਰਿਆਣੇ ਦੇ ਗੁਰਦੁਆਰਿਆਂ ਦਾ ਪ੍ਰਬੰਧ ਜਿਉਂ ਦਾ ਤਿਉਂ ਰੱਖਣ ਦੇ ਨਿਰਦੇਸ਼ ਦੇ ਬਾਅਦ ਚੀਕਾ ਗੁਰਦੁਆਰੇ ਦਾ ਨਿਅਤੰਰਣ ਸੰਭਾਲ ਰਹੀ ਐਚਐਸਜੀਐਸਸੀ ਨੇ ਇਹ ਕਦਮ ਉਠਾਇਆ ਸੀ। ਕਮੇਟੀ ਨੇ ਫਿਲਹਾਲ ਪੁਰਾਣੇ ਰਿਕਾਰਡ ਨੂੰ ਨਹੀਂ ਛੇੜਿਆ। ਇਸ ਰਿਕਾਰਡ ਨੂੰ ਗੁਰਦੁਆਰੇ ਤੋਂ ਜਾਦੇਂ ਸਮੇਂ ਮੈਨੇਜਰ ਦਵਿੰਦਰ ਸਿੰਘ ਤਾਲਾਬੰਦ ਕਰਕੇ ਗਏ ਸਨ।
ਕਮੇਟੀ ਨੇ ਗੁਰਦੁਆਰੇ ਦੀ ਲੋਕਲ ਕਮੇਟੀ ਦੇ ਸਾਬਕਾ ਪ੍ਰਧਾਨ ਦਰਸ਼ਨ ਸਿੰਘ ਬਰਾੜੀ ਨੂੰ ਕਾਰਜਕਾਰੀ ਮੈਨੇਜਰ ਨਿਯੁਕਤ ਕੀਤਾ ਹੈ। ਗੁਰਦੁਆਰੇ  ਦੇ ਪ੍ਰਬੰਧ ਨੂੰ ਸੁਚਾਰੂ ਰੂਪ ਨਾਲ ਚਲਾਉਣ ਲਈ ਅੱਜ ਕਰਮਚਾਰੀਆਂ ਦੇ ਹਾਜ਼ਰੀ ਰਜਿਸਟਰ ਮੂਵਮੈਂਟ ਰਜਿਸਟਰ ਦੇ ਇਲਾਵਾ ਕਾਰਵਾਈ ਰਜਿਸਟਰ ਤਕ ਨਵੇਂ ਖਰੀਦੇ ਗਏ ਅਤੇ ਨਵੇਂ ਸਿਰੇ ਤੋਂ ਹਾਜ਼ਰੀਆਂ ਤੇ ਕਾਰਵਾਈਆਂ ਪਾਈਆਂ ਗਈਆਂ। ਇਸ ਤੋਂ ਇਲਾਵਾ ਅੱਜ ਹਿਸਾਬ ਕਿਤਾਬ ਦੀਆਂ ਪੁਸਤਕਾਂ ਵੀ ਖਰੀਦੀਆਂ ਗਈਆਂ। ਗੁਰਦੁਆਰਾ ਕਮੇਟੀ ਨੇ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਬੈਂਕਾਂ ਵਿੱਚ ਗੁਰਦੁਆਰਾ ਸਾਹਿਬ ਦੇ ਖਾਤੇ ਖੁੱਲ੍ਹਵਾਉਣ ਦੀ ਵੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।

468 ad