ਸ਼੍ਰੋਮਣੀ ਕਮੇਟੀ ਤੇ ਹਰਿਆਣਾ ਕਮੇਟੀ ਦੀਆ ਦੂਰੀਆ ਵੱਧੀਆ

aaaa

ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਮਾਮਲੇ ਦੇ ਹੱਲ ਲਈ ਬਣਾਈ ਜਾਣ ਸ੍ਰੀ ਅਕਾਲ ਤਖਤ ਸਾਹਿਬ ਤੋ ਤਾਲਮੇਲ ਕਮੇਟੀ ਅਗਲੇ ਹਫਤੇ ਬਣਾਈ ਜਾਣ ਦੀ ਸੰਭਾਵਨਾ ਹੈ ਅਤੇ ਇਸ ਭੱਖਦੇ ਮਾਮਲੇ ਦੇ ਹੱਲ ਲਈ ਦਿੱਲੀ ਦੇ ਪੰਜਾਬ ਭਵਨ ਵਿਖੇ ਅੱਜ ਫਿਰ ਸ਼੍ਰੋਮਣੀ ਕਮੇਟੀ , ਅਕਾਲੀ ਦਲ ਬਾਦਲ ਤੇ ਹਰਿਆਣਾ ਕਮੇਟੀ ਨਾਲ ਸਬੰਧਿਤ ਕੁਝ ਆਗੂਆਂ ਤੇ ਮੈਬਰਾਂ ਦੀ ਗੱਲਬਾਤ ਹੋਈ ਪਰ ਇਸ ਵਾਰੀ ਹਰਿਆਣਾ ਕਮੇਟੀ ਵਾਲਿਆ ਨੇ ਟਕੇ ਵਰਗਾ ਜਵਾਬ ਦਿੰਦਿਆ ਕਿਹਾ ਕਿ ਗੱਲਬਾਤ ਤੋ ਪਹਿਲਾਂ ਅਕਾਲੀ ਦਲ ਬਾਦਲ ਸੁਪਰੀਮ ਕੋਰਟ ਵਿੱਚ ਪਾਇਆ ਗਿਆ ਕੇਸ ਵਾਪਸ ਲਵੇ ਜਿਸ ਨਾਲ ਦੋਹਾਂ ਧਿਰਾਂ ਵਿਚਕਾਰ ਹੋਣ ਵਾਲੇ ਸਮਝੌਤੇ ਤੇ ਸੰਕਟ ਦੇ ਬੱਦਲ ਮੰਡਰਾਉਣ ਲੱਗ ਪਏ ਹਨ, ਇਸ ਸਬੰਧ ਵਿੱਚ ਹਰਿਆਣਾ ਕਮੇਟੀ ਦੇ ਜਨਰਲ ਹਾਊਸ ਦੀ ਇੱਕ ਹੰਗਾਮੀ ਮੀਟਿੰਗ ਭਲਕੇ 14 ਅਗਸਤ ਨੂੰ ਗੁਰੂਦੁਆਰਾ ਗੂਹਲਾ ਚੀਕਾਂ ਵਿਖੇ ਹੋਵੇਗੀ ਜਿਸ ਵਿੱਚ ਅਹਿਮ ਫੈਸਲੇ ਲਏ ਜਾਣ ਦੀ ਸੰਭਾਵਨਾ ਤੋ ਇਨਕਾਰ ਨਹੀ ਕੀਤਾ ਜਾ ਸਕਦਾ। ਹਰਿਆਣਾ ਕਮੇਟੀ ਦੇ ਮੈਂਬਰਾਂ ਤੋ ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਕਮੇਟੀ ‘ਤੇ ਸ਼ੋਮਣੀ ਅਕਾਲੀ ਦਲ (ਬਾਦਲ) ਵੱਲੋ ਇਹ ਦਬਾਅ ਪਾਇਆ ਜਾ ਰਿਹਾ ਹੈ ਕਿ ਉਹ ਸ਼੍ਰੋਮਣੀ ਕਮੇਟੀ ਦੀ ਸਰਵਉ¤ਚਤਾ ਨੂੰ ਪ੍ਰਵਾਨ ਕਰਕੇ ਹਰਿਆਣਾ ਕਮੇਟੀ ਦੇ ਖੰਭ ਕੁਤਰੇ ਪਰ ਹਰਿਆਣਾ ਕਮੇਟੀ ਨੇ ਅੱਗੇ ਤੋ ਸਾਰੇ ਗੱਲਬਾਤ ਦੇ ਚੈਨਲ ਬੰਦ ਕਰਦਿਆ ਇਹ ਜਵਾਬ ਦਿੱਤਾ ਹੈ ਕਿ ਪਹਿਲਾਂ ਅਕਾਲੀ ਦਲ ਬਾਦਲ ਆਪਣਾ ਸੁਪਰੀਮ ਕੋਰਟ ਵਿੱਚ ਪਾਇਆ ਗਿਆ ਕੇਸ ਵਾਪਸ ਲਵੇ ਤੇ ਫਿਰ ਗੱਲਬਾਤ ਦਾ ਰਸਤਾ ਅਖਤਿਆਰ ਕਰੇ। ਹਰਿਆਣੇ ਕਮੇਟੀ ਦੇ ਮੈਂਬਰ ਮਨਜੀਤ ਸਿੰਘ ਸਰਨਾ ਤੇ ਪ੍ਰਭਜੀਤ ਸਿੰਘ ਜੀਤੀ ਨੇ ਕਿਹਾ ਕਿ ਹਰਿਆਣਾ ਕਮੇਟੀ ਹੋਂਦ ਵਿੱਚ ਆ ਚੁੱਕੀ ਹੈ ਤੇ ਇਹ ਕਮੇਟੀ ਪੂਰੀ ਤਰਾਂ ਕਨੂੰਨੀ ਪ੍ਰੀਕਿਰਿਆ ਪੂਰੀ ਕਰਕੇ ਬਣੀ ਹੈ। ਉਹਨਾਂ ਕਿਹਾ ਕਿ ਇਸ ਕਮੇਟੀ ਨੂੰ ਭੰਗ ਨਹੀ ਕੀਤਾ ਜਾ ਸਕਦਾ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰ ਅਵਤਾਰ ਸਿੰਘ ਮੱਕੜ ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਤੇ ਮੁੱਖ ਮੰਤਰੀ ਪੰਜਾਬ ਸ੍ਰ ਪ੍ਰਕਾਸ਼ ਸਿੰਘ ਬਾਦਲ ਨੂੰ ਚਾਹੀਦਾ ਹੈ ਕਿ ਉਹ ਹਰਿਆਣਾ ਦੀ ਵੱਖਰੀ ਕਮੇਟੀ ਨੂੰ ਮਾਨਤਾ ਦੇ ਕੇ ਵੱਡਪਣ ਦਾ ਸਬੂਤ ਦੇਣ। ਉਹਨਾਂ ਕਿਹਾ ਕਿ ਜੇਕਰ ਸਮੇਂ ਸਿਰ ਹਰਿਆਣਾ ਦੇ ਸਿੱਖਾਂ ਨਾਲ ਰਾਬਤਾ ਕਾਇਮ ਕਰਕੇ ਉਹਨਾਂ ਦੀਆ ਮੰਗਾਂ ਨੂੰ ਪ੍ਰਵਾਨ ਕੀਤਾ ਗਿਆ ਹੁੰਦਾ ਤਾਂ ਹਰਿਆਣਾ ਕਮੇਟੀ ਦੇ ਹੋਂਦ ਵਿੱਚ ਆਉਣ ਦਾ ਸਵਾਲ ਹੀ ਪੈਦਾ ਨਹੀ ਹੁੰਦਾ ਸੀ। ਉਹਨਾਂ ਕਿਹਾ ਕਿ ਹਰਿਆਣਾ ਦੇ ਸਿੱਖਾਂ ਨੂੰ 48 ਸਾਲ ਬਾਅਦ ਇਨਸਾਫ ਮਿਲਿਆ ਹੈ ਤੇ ਹਰਿਆਣਾ ਕਮੇਟੀ ਦੀ ਹੋਂਦ ਨੂੰ ਲੈ ਕੇ ਉਹ ਕਿਸੇ ਵੀ ਪ੍ਰਕਾਰ ਦਾ ਸਮਝੌਤਾ ਨਹੀ ਕਰਨਗੇ। ਉਹਨਾਂ ਕਿਹਾ ਕਿ ਭਲਕੇ ਗੂਹਲਾ ਚੀਕਾ ਵਿਖੇ ਹੋਣ ਵਾਲੀ ਮੀਟਿੰਗ ਹੰਗਾਮਿਆ ਭਰਪੂਰ ਹੋਣ ਦੀ ਆਸ ਹੈ ਅਤੇ ਅਕਾਲੀ ਦਲ ਬਾਦਲ ਤੇ ਸ੍ਰੋਮਣੀ ਕਮੇਟੀ ਨੂੰ ਪਾਣੀ ਪੀ ਪੀ ਕੇ ਕੋਸਿਆ ਜਾਵੇਗਾ। ਉਹਨਾਂ ਕਿਹਾ ਕਿ ਹਰਿਆਣਾ ਕਮੇਟੀ ਦੇ ਜਿੰਨ ਬੋਤਲ ਵਿੱਚੋ ਬਾਹਰ ਨਿਕਲ ਚੁੱਕਾ ਹੈ ਜਿਸ ਨੂੰ ਵਾਪਸ ਬੋਤਲ ਵਿੱਚ ਪਾਉਣਾ ਬਹੁਤ ਮੁਸ਼ਕਲ ਹੈ। ਇਸੇ ਤਰਾਂ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਭੁਪਿੰਦਰ ਸਿੰਘ ਹੁੱਡਾ ਵੱਲੋ ਜਿਸ ਤਰੀਕੇ ਨਾਲ ਹਰਿਆਣਾ ਸਿੱਖ ਗੁਰੂਦੁਆਰਾ ਕਮਿਸ਼ਨ ਦਾ ਗਠਨ ਕਰਕੇ ਹਰਿਆਣਾ ਕਮੇਟੀ ਦੀਆ ਜੜ•ਾਂ ਨੂੰ ਹੋਰ ਮਜਬੂਤ ਕਰ ਦਿੱਤਾ ਉਸ ਨਾਲ ਅਕਾਲੀ ਦਲ ਬਾਦਲ ਦੀਆ ਚਿੰਤਾਵਾਂ ਵਿੱਚ ਹੋਰ ਵਾਧਾ ਹੋ ਗਿਆ ਹੈ। ਕਮਿਸ਼ਨ ਦੇ ਕੁਲ ਤਿੰਨ ਮੈਂਬਰ ਹੋਣਗੇ ਜਿਹਨਾਂ ਵਿੱਚੋ ਇੱਕ ਹਰਿਆਣਾ ਸਰਕਾਰ ਤੇ ਦੋ ਹਰਿਆਣਾ ਕਮੇਟੀ ਵੱਲੋ ਨਾਮਜਦ ਕੀਤੇ ਜਾਣਗੇ। ਹਰਿਆਣਾ ਕਮੇਟੀ ਦੇ ਮੁੱਖੀ ਸ੍ਰ ਜਗਦੀਸ਼ ਸਿੰਘ ਝੀਡਾ ਗੁਰੂਦੁਆਰਿਆ ਦੇ ਕਬਜਿਆ ਨੂੰ ਲੈ ਕੇ ਇੱਕ ਪਟੀਸ਼ਨ ਅਗਲੇ ਦਿਨਾਂ ਵਿੱਚ ਕਮਿਸ਼ਨ ਕੋਲ ਫਾਈਲ ਕਰਨਗੇ ਤੇ ਕਮਿਸ਼ਨ ਹਰਿਆਣਾ ਸਰਕਾਰ ਨੂੰ ਆਦੇਸ਼ ਜਾਰੀ ਕਰੇਗਾ ਕਿ ਹਰਿਆਣਾ ਕਮੇਟੀ ਨੂੰ ਸਰਕਾਰ ਆਪਣੇ ਪੱਧਰ ਤੇ ਫੋਰਸ ਭੇਜ ਕੇ ਕਬਜੇ ਦਿਲਵਾਏ। ਜੇਕਰ ਸਰਕਾਰ ਅਜਿਹਾ ਨਹੀ ਕਰਦੀ ਤਾਂ ਮਾਮਲਾ ਹਾਈਕੋਰਟ ਵਿੱਚ ਪਹੁੰਚ ਜਾਵੇਗਾ ਜਿਥੋ ਅਦਾਲਤ ਕਬਜੇ ਦਿਲਵਾਉਣ ਦੇ ਸਮਾਂਬੱਧ ਆਦੇਸ਼ ਜਾਰੀ ਕਰ ਸਕਦੀ ਹੈ ਕਿਉਕਿ ਸੁਪਰੀਮ ਕੋਰਟ ਵਿੱਚੋ 25 ਅਗਸਤ ਨੂੰ ਕੇਸ ਦਾ ਫੈਸਲਾ ਹਰਿਆਣਾ ਕਮੇਟੀ ਦੇ ਹੱਕ ਵਿੱਚ ਹੋਣ ਦੇ ਆਸਾਰ ਹਨ ਕਿਉਕਿ ਕਨੂੰਨੀ ਮਾਹਿਰਾਂ ਦੇ ਮੰਨਣਾ ਹੈ ਕਿ ਕੇਸ ਸਿਰਫ ਸਮਾਂ ਲੰਘਾਉਣ ਲਈ ਹੀ ਕੀਤਾ ਗਿਆ ਪਰ ਹਰਿਆਣਾ ਕਮੇਟੀ ਨੂੰ ਕੋਈ ਵੀ ਆਂਚ ਨਹੀ ਆਵੇਗੀ। ਦੂਸਰੇ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਤੋ ਬਣਨ ਵਾਲੀ ਤਾਲਮੇਲ ਕਮੇਟੀ ਜਿਸ ਦੇ ਕਰੀਬ ਸੱਤ ਮੈਂਬਰ ਹੋਣਗੇ ਦਾ ਕਾਰਜ ਸਿਰਫ ਦੋਹਾਂ ਧਿਰਾਂ ਨਾਲ ਰਾਬਤਾ ਕਾਇਮ ਕਰਕੇ ਦੋਵੇ ਪੱਖ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਪੇਸ਼ ਕਰਨੇ ਹੋਵੇਗਾ ਜਿਹਨਾਂ ਤੇ ਵਿਚਾਰ ਚਰਚਾ ਕਰਨ ਉਪਰੰਤ ਹੀ ਪੰਜ ਸਿੰਘ ਸਾਹਿਬਾਨ ਕੋਈ ਅਗਲਾ ਆਦੇਸ਼ ਜਾਰੀ ਕਰ ਸਕਣਗੇ ਤੇ ਅਜਿਹਾ ਹੁਣ 21 ਅਗਸਤ ਨੂੰ ਹੋਣ ਵਾਲੀ ਦੋ ਸੀਟਾਂ ਜ਼ਿਮਨੀ ਚੋਣ ਤੋ ਬਾਅਦ ਹੀ ਹੋਣ ਦੀ ਆਸ ਹੈ। 

468 ad