ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਕੈਨੇਡਾ ਵੱਲੋਂ “ਵਰਲਡ ਸਿੱਖ ਕੰਨਵੈਨਸ਼ਨ” ਤੇ ਪਾਸ ਕੀਤੇ ਗਏ ਮਤੇ:

IMG_3812

ਬਰੈਂਪਟਨ ਸਥਿਤ ਕੈਨੇਡੀਅਨ ਕੰਨਵੈਨਸ਼ਨ ਸੈਟਰ ਵਿਖੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਕੈਨੇਡਾ  ਵੱਲੋਂ 07 ਫਰਵਰੀ 2016 ਨੂੰ ਰੱਖੀ ਗਈ “ਵਰਲਡ ਸਿੱਖ ਕੰਨਵੈਨਸ਼ਨ” ਵੱਲੋਂ ਸਰਬਸੰਮਤੀ ਨਾਲ ਪਾਸ ਕੀਤੇ ਗਏ ਮਤੇ:

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਕੈਨੇਡਾ ਯੂਨਿਟ ਵੱਲੋ ਸ਼ ਸੁਖਮਿੰਦਰ ਸਿੰਘ ਹੰਸਰਾ, ਗੁਰਜੋਤ ਸਿੰਘ, ਸ਼ ਪਰਮਿੰਦਰ ਸਿੰਘ ਪਾਂਗਲੀ, ਸ਼ ਕਰਨੈਲ ਸਿੰਘ ਫ਼ਤਹਿਗੜ੍ਹ ਸਾਹਿਬ, ਜਗਦੇਵ ਸਿੰਘ ਤੂਰ ਅਤੇ ਸਮੁੱਚੇ ਕੈਨੇਡਾ ਯੂਨਿਟ ਦੇ ਸਤਿਕਾਰਯੋਗ ਮੈਬਰਾਂ ਅਤੇ ਹਮਦਰਦਾਂ ਦੇ ਸੰਜ਼ੀਦਾ ਸਹਿਯੋਗ ਨਾਲ 07 ਫਰਵਰੀ 2016 ਅੱਜ ਦੇ ਦਿਨ ਰੱਖੀ ਗਈ ਵਰਲਡ ਸਿੱਖ ਕੰਨਵੈਨਸ਼ਨ ਦੇ ਉਦਮ ਦਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਕੈਨੇਡਾ ਭਰਪੂਰ ਸਵਾਗਤ ਕਰਦਾ ਹੋਇਆ ਅੱਜ ਇਸ ਕੰਨਵੈਨਸ਼ਨ ਵਿਚ ਭਾਈ ਜਗਤਾਰ ਸਿੰਘ ਹਵਾਰਾ ਦੇ ਸਤਿਕਾਰਯੋਗ ਮਾਤਾ ਨਰਿੰਦਰ ਕੌਰ, ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਨਿਰਪੱਖਤਾ ਨਾਲ ਕੌਮਾਂਤਰੀ ਪੱਧਰ ਤੇ ਸਰਗਰਮ ਸਖਸ਼ੀਅਤਾਂ ਸਤਿਕਾਰਯੋਗ ਡਾæ ਇਕਤਦਾਰ ਕਰਾਮਤ ਚੀਮਾ, ਸ਼ ਪ੍ਰਭਸ਼ਰਨਬੀਰ ਸਿੰਘ ਸਿੱਖ ਚਿੰਤਕ ਅਤੇ ਵੱਖ-ਵੱਖ ਮੁਲਕਾਂ ਵਿਚੋ ਪਹੁੰਚੇ ਸਤਿਕਾਰਯੋਗ ਬੁਲਾਰਿਆ ਅਤੇ ਪੰਥ ਦਾ ਦਰਦ ਰੱਖਣ ਵਾਲੀਆ ਸੰਗਤਾਂ ਨੂੰ “ਜੀ ਆਇਆ” ਆਖਦੇ ਹੋਏ ਸਰਬਸੰਮਤੀ ਨਾਲ ਨਿਮਨਲਿਖਤ ਮਤੇ ਪਾਸ ਕੀਤੇ ਜਾਂਦੇ ਹਨ :-

1) ਅੱਜ ਦਾ ਇਕੱਠ, ਸਰਬੱਤ ਖ਼ਾਲਸਾ ਦਾ 7 ਲੱਖ ਦਾ ਇਕੱਠ ਬਾਦਲ ਹਕੂਮਤ ਵਿਰੁੱਧ ਬੇਵਿਸ਼ਵਾਸੀ ਨੂੰ ਪ੍ਰਤੱਖ ਕਰਦਾ ਹੈ; ਹੁਣ ਬਾਦਲ ਹਕੂਮਤ ਜਿਸ ਨੂੰ ਸਿੱਖ ਕੌਮ ਪੂਰੀ ਤਰ੍ਹਾਂ ਰੱਦ ਕਰ ਚੁੱਕੀ ਹੈ, ਉਸ ਕੋਲ ਕੋਈ ਹੱਕ ਨਹੀਂ ਕਿ ਉਹ ਸਿੱਖਾਂ ਅਤੇ ਪੰਜਾਬੀਆਂ ਉਤੇ ਜ਼ਬਰੀ ਰਾਜ ਕਰੇ ਅਤੇ ਉਹਨਾਂ ਉਤੇ ਜ਼ਬਰ-ਜੁਲਮ ਕਰੇ ।

2) ਅੱਜ ਦਾ ਇਕੱਠ ਖਾਲਸਾ ਪੰਥ ਦੇ ਖਾਲਿਸਤਾਨ ਪ੍ਰਤੀ ਲਏ ਫੈਸਲਿਆਂ ਨੂੰ ਅੱਗੇ ਤੋਰਨ ਲਈ #FreeKhalistan2017″ ਮੁਹਿੰਮ ਦਾ ਐਲਾਨ ਕਰਦਾ ਹੈ। ਜਿਸ ਦਾ ਜਲਦੀ ਹੀ ਐਲਾਨ ਕੀਤਾ ਜਾਵੇਗਾ।

3) ਅੱਜ ਦਾ ਇਕੱਠ, ਤਖ਼ਤਾਂ ਦੇ ਜਥੇਦਾਰ ਸਾਹਿਬਾਨ ਅਤੇ ਹੋਰਨਾਂ ਆਗੂਆਂ ਉਤੇ 107/51 ਦੇਸ਼ ਧ੍ਰੋਹੀ ਅਤੇ ਬæਗਾਵਤ ਦੇ ਝੂਠੇ ਕੇਸ ਦਰਜ ਕਰਨ ਦੇ ਅਮਲ ਨੂੰ ਹਿਟਲਰੀ ਤਾਨਾਸ਼ਾਹੀ ਸੋਚ ਦਾ ਨਤੀਜਾ ਕਰਾਰ ਦਿੰਦਾ ਹੈ।
ਸਰਬੱਤ ਖ਼ਾਲਸਾ ਦੀ ਸੰਪੂਰਨ ਕਾਮਯਾਬੀ ਅਤੇ ਉਥੇ ਸਰਬਸੰਮਤੀ ਨਾਲ ਸਿੱਖ ਕੌਮ ਵੱਲੋਂ ਪਾਸ ਕੀਤੇ ਗਏ 13 ਕੌਮੀ ਫੈਸਲਿਆ ਤੇ ਸਿੱਖ ਕੌਮ ਦੀ ਹੋਈ ਇਕੱਤਰਤਾ ਤੋ ਬੁਖਲਾਹਟ ਵਿਚ ਆ ਕੇ ਬਾਦਲ-ਬੀਜੇਪੀ ਹਕੂਮਤ ਵੱਲੋਂ ਸਰਬੱਤ ਖ਼ਾਲਸਾ ਵੱਲੋਂ ਨਿਯੁਕਤ ਕੀਤੇ ਗਏ ਤਖ਼ਤ ਸਾਹਿਬਾਨਾਂ ਦੇ ਜਥੇਦਾਰ ਸਾਹਿਬਾਨ ਅਤੇ ਹੋਰਨਾਂ ਆਗੂਆਂ ਉਤੇ ਝੂਠੇ ਕੇਸ ਦਰਜ ਕਰਨ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦਾ ਹੈ ਅਤੇ ਖ਼ਬਰਦਾਰ ਕਰਦਾ ਹੈ ਕਿ ਜੇਕਰ ਅਜਿਹੇ ਤਾਨਾਸ਼ਾਹੀ ਅਮਲ ਬੰਦ ਨਾ ਕੀਤੇ ਗਏ ਅਤੇ ਬੰਦੀਆਂ ਨੂੰ ਰਿਹਾਅ ਨਾ ਕੀਤਾ ਗਿਆ ਤਾਂ ਇਸ ਦੇ ਨਤੀਜੇ ਭਾਰਤ ਦੀ ਮੋਦੀ ਹਕੂਮਤ ਅਤੇ ਪੰਜਾਬ ਦੀ ਬਾਦਲ-ਬੀਜੇਪੀ ਹਕੂਮਤ ਹੁਕਮਰਾਨਾਂ ਲਈ ਕਦੀ ਵੀ ਕਾਰਗਰ ਨਹੀਂ ਹੋਣਗੇ ।

4) ਅੱਜ ਦਾ ਇਕੱਠ, ਬੀਜੇਪੀ ਆਗੂ ਐਲ਼ਕੇ. ਅਡਵਾਨੀ ਅਤੇ ਕਾਂਗਰਸੀ ਪਿਛੋਕੜ ਦੇ ਮੌਜੂਦਾ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਵੱਲੋਂਸ੍ਰੀ ਦਰਬਾਰ ਸਾਹਿਬ ਉਪਰ ਕੀਤੇ ਹਮਲੇ ਨੂੰ ਜਾਇਜ਼ ਠਹਿਰਾਉਣਾ ਸਿੱਧ ਕਰਦਾ ਹੈ ਕਿ ਇਹ ਯੋਜਨਾਵੱਧ ਢੰਗ ਨਾਲ ਸਿੱਖ ਕੌਮ ਦੀ ਨਸਲਕੁਸ਼ੀ ਦੀ ਕੋਸ਼ਿਸ਼ ਸੀ।
ਵਰਲਡ ਸਿੱਖ ਕੰਨਵੈਨਸ਼ਨ ਤੀਸਰੇ ਮਤੇ ਰਾਹੀ ਹਿੰਦੂਤਵ ਹੁਕਮਰਾਨਾਂ, ਕਾਂਗਰਸ, ਬੀਜੇਪੀ ਅਤੇ ਆਰ.ਐਸ਼.ਐਸ਼. ਵੱਲੋਂ ਸਰਬੱਤ ਦਾ ਭਲਾ ਲੋੜਨ ਵਾਲੀ ਸਿੱਖ ਕੌਮ ਵਿਰੁੱਧ ਆਪਣੀਆ ਕਿਤਾਬਾ ਲਿਖਕੇ ਕੌਮਾਂਤਰੀ ਪੱਧਰ ਤੇ ਸਿੱਖਾਂ ਪ੍ਰਤੀ ਗੁੰਮਰਾਹਕੁਨ ਪ੍ਰਚਾਰ ਕਰਨ ਦੇ ਅਮਲਾਂ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ, ਸੰਸਾਰ ਦੇ ਸਮੁੱਚੇ ਮੁਲਕਾਂ ਦੇ ਨਿਵਾਸੀਆਂ ਤੇ ਉਥੋ ਦੀਆਂ ਹਕੂਮਤਾਂ ਨੂੰ ਇਸ ਗੱਲ ਤੋ ਜਾਣੂ ਕਰਵਾਉਣਾ ਆਪਣਾ ਫਰਜ ਸਮਝਦੀ ਹੈ ਕਿ ਪਹਿਲੇ ਬੀਜੇਪੀ ਆਗੂ ਸ੍ਰੀ ਅਡਵਾਨੀ ਨੇ ਆਪਣੇ ਵੱਲੋ ਲਿਖੀ
ਕਿਤਾਬ “ਮਾਈ ਕੰਟਰੀ ਮਾਈ ਲਾਈਫ” ਵਿਚ ਇਹ ਪ੍ਰਵਾਨ ਕੀਤਾ ਹੈ ਕਿ ਅਸੀਂ ਹੀ ਮਰਹੂਮ ਇੰਦਰਾ ਗਾਂਧੀ ਨੂੰ ਬਲਿਊ ਸਟਾਰ ਦਾ ਫੌਜੀ ਹਮਲਾ ਕਰਨ ਲਈ ਉਕਸਾਇਆ ਸੀ । ਇਸੇ ਕਿਤਾਬ ਵਿਚ ਸਿੱਖ ਕੌਮ ਦੇ ਮਰਦ-ਏ-ਮੁਜ਼ਾਹਦ, ਸੰਤ ਸਿਪਾਹੀ, ਮਨੁੱਖੀ ਕਦਰਾ-ਕੀਮਤਾ ਉਤੇ ਪਹਿਰਾ ਦੇਣ ਵਾਲੇ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆ ਨੂੰ ਭਸਮਾਸੁਰ (ਦੈਂਤ) ਆਖ ਕੇ ਸਮੁੱਚੀ ਸਿੱਖ ਕੌਮ ਦੇ ਮਨਾਂ ਤੇ ਆਤਮਾਵਾਂ ਨੂੰ ਡੂੰਘੀ ਠੇਸ ਪਹੁੰਚਾਈ ਹੈ । ਜਿਸ ਨੂੰ ਸਿੱਖ ਕੌਮ ਨਾ ਤਾ ਮੁਆਫ਼ ਕਰੇਗੀ ਅਤੇ ਨਾ ਹੀ ਇਹਨਾ ਫਿਰਕੂਆਂ ਦੀ ਗੁਲਾਮੀ ਨੂੰ ਕਤਈ ਪ੍ਰਵਾਨ ਕਰੇਗੀ ।
ਇਸੇ ਤਰ੍ਹਾਂ ਹੁਣੇ ਕੁਝ ਦਿਨ ਪਹਿਲੇ ਹਿੰਦ ਦੇ ਮੌਜੂਦਾ ਸਦਰ ਸ੍ਰੀ ਪ੍ਰਣਾਬ ਮੁਖਰਜੀ ਨੇ “1980-96 ਦੇ ਅਸ਼ਾਂਤ ਵਰ੍ਹੇ” ਵਿਚ ਸਿੱਖ ਕੌਮ ਵਿਰੁੱਧ ਜ਼ਹਿਰ ਉਗਲਦੇ ਹੋਏ ਇਹ ਲਿਖਿਆ ਹੈ ਕਿ ਮਰਹੂਮ ਇੰਦਰਾ ਗਾਂਧੀ ਦੀ ਅਗਵਾਈ ਵਿਚ ਉਸ ਸਮੇਂ ਦੀ ਹਿੰਦ ਦੀ ਸਮੁੱਚੀ ਕੈਬਨਿਟ ਦੀ ਮੀਟਿੰਗ ਦੌਰਾਨ ਬਲਿਊ ਸਟਾਰ ਦਾ ਫੌਜੀ ਹਮਲਾ ਕਰਨ ਦਾ ਫੈਸਲਾ ਹੋਇਆ ਸੀ । ਇਸ ਤੋ ਇਲਾਵਾ ਸਾਡੇ ਕੋਲ ਕੋਈ ਚਾਰਾ ਨਹੀਂ ਸੀ । ਜਦੋਕਿ ਉਸ ਸਮੇਂ ਸਮੁੱਚੀ ਸਿੱਖ ਕੌਮ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਦੀ ਅਗਵਾਈ ਵਿਚ ਇਕੱਤਰ ਸੀ । ਜੇਕਰ ਮਰਹੂਮ ਇੰਦਰਾ ਗਾਂਧੀ ਅਤੇ ਉਸਦੀ ਕੈਬਨਿਟ ਦੀ ਸਿੱਖ ਕੌਮ ਪ੍ਰਤੀ ਕੋਈ ਮੰਦਭਾਵਨਾ ਨਾ ਹੁੰਦੀ ਤਾਂ ਉਹ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਨਾਲ ਗੱਲ ਕਰਕੇ, ਬਲਿਊ ਸਟਾਰ ਦੇ ਸਾਜ਼ਸੀ ਫੌਜੀ ਹਮਲੇ ਦੇ ਅਮਲ ਤੋ ਬਿਨ੍ਹਾਂ ਕੋਈ ਉਸਾਰੂ ਹੱਲ ਕੱਢ ਸਕਦੇ ਸੀ । ਜੋ ਹੁਕਮਰਾਨਾਂ ਨੇ ਮਰੀ ਹੋਈ ਜਮੀਰ ਵਾਲੇ ਸਿੱਖ ਆਗੂਆਂ ਨਾਲ ਮੀਟਿੰਗਾਂ ਕੀਤੀਆਂ, ਇਹ ਕੇਵਲ ਸੰਸਾਰ ਲਈ ਦਿਖਾਵੇ ਮਾਤਰ ਸਨ । ਜਦੋਕਿ ਮੰਦਭਾਵਨਾ ਸਿੱਖ ਕੌਮ ਨੂੰ ਸਬਕ ਸਿਖਾਉਦੀ ਸੀ । ਅਜਿਹੇ ਮਨੁੱਖਤਾ ਵਿਰੋਧੀ ਸਾਜ਼ਸੀ ਹਮਲਿਆ ਦੇ ਸਮੁੱਚੇ ਹਿੰਦੂਤਵ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਕੌਮਾਂਤਰੀ ਕਾਨੂੰਨਾਂ ਅਧੀਨ ਕੌਮਾਂਤਰੀ ਅਦਾਲਤਾਂ ਵਿਚ ਸਜ਼ਾਵਾਂ ਦੇਣ ਦੀ ਅੱਜ ਦੀ ਕੰਨਵੈਨਸ਼ਨ ਜੋਰਦਾਰ ਮੰਗ ਕਰਦੀ ਹੈ ।

5) ਅੱਜ ਦਾ ਇਕੱਠ, ਹਿੰਦੂਤਵ ਹਕੂਮਤ ਤੇ ਬੈਠਣ ਵਾਲੀਆ ਪਾਰਟੀਆਂ ਕਾਂਗਰਸ, ਬੀਜੇਪੀ, ਆਮ ਆਦਮੀ ਪਾਰਟੀ ਸਭਨਾਂ ਦੇ ਅਮਲ ਸਿੱਖ ਵਿਰੋਧੀ ਕਰਾਰ ਦਿੰਦਾ ਹੈ।
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਕਿਸੇ ਵੀ ਇਨਸਾਨ ਦੀ ਮੌਤ ‘ਤੇ ਕਦੀ ਵੀ ਕਿਸੇ ਤਰ੍ਹਾਂ ਦੀ ਖੁਸ਼ੀ ਮਨਾਉਣ ਦੇ ਰਤੀਭਰ ਵੀ ਹੱਕ ਵਿਚ ਨਹੀਂ । ਕਿਉਂਕਿ ਜਨਮ ਅਤੇ ਮਰਨ ਦੇ ਦੋਵੇ ਫੈਸਲੇ ਉਸ ਅਕਾਲ ਪੁਰਖ ਦੇ ਹੁੰਦੇ ਹਨ। ਸ੍ਰੀ ਬਲਰਾਮ ਜਾਖੜ ਜੋ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਹਨ, ਉਸਦਾ ਸਾਨੂੰ ਅਫਸੋਸ ਹੈ । ਲੇਕਿਨ ਸਿੱਖ ਕੌਮ ਅਤੇ ਸਮੁੱਚੇ ਮੁਲਕਾਂ ਦੀਆਂ ਹਕੂਮਤਾਂ ਤੇ ਨਿਵਾਸੀਆਂ ਨੂੰ ਅਸੀਂ ਇਹ ਯਾਦ ਕਰਵਾਉਣਾ ਚਾਹਵਾਂਗੇ ਕਿ ਸ੍ਰੀ ਜਾਖੜ ਨੇ ਸਿੱਖ ਕੌਮ ਦੀ ਆਜ਼ਾਦੀ ਦੀ ਚੱਲ ਰਹੀ ਜੱਦੋ-ਜ਼ਹਿਦ ਸਮੇਂ ਇਹ ਕਿਹਾ ਸੀ ਕਿ ਜੇ ਸਾਨੂੰ 10 ਲੱਖ ਸਿੱਖ ਭਾਰਤ ਦੀ ਆਖੰਡਤਾ ਨੂੰ ਬਚਾਉਣ ਲਈ ਮਾਰਨੇ ਪਏ ਤਾਂ ਅਜਿਹਾ ਕਰਨ ਤੋ ਅਸੀਂ ਗੁਰੇਜ ਨਹੀਂ ਕਰਾਂਗੇ । ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਮੁੱਖੀ ਸ੍ਰੀ ਕੇਜਰੀਵਾਲ ਦੇ ਵਿਸ਼ਵਾਸ ਪਾਤਰ ਕੁਮਾਰ ਵਿਸ਼ਵਾਸ ਜਨਤਕ ਤੌਰ ਤੇ ਇਹ ਕਹਿ ਰਹੇ ਹਨ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੈਂਤ ਸਨ । ਉਪਰੋਕਤ ਪਾਰਟੀਆਂ ਤੇ ਆਗੂਆਂ ਦੀ ਇਕੋ ਹੀ ਸੋਚ ਹੈ ਕਿ ਸਿੱਖ ਕੌਮ ਨੂੰ ਕਿਵੇ ਗੁਲਾਮ ਰੱਖਿਆ ਜਾਵੇ? ਜੋ ਸਿੱਖ ਆਗੂ ਇਹਨਾਂ ਜਮਾਤਾਂ ਤੇ ਆਗੂਆਂ ਦੇ ਭਾਈਵਾਲ ਤੇ ਗੁਲਾਮ ਬਣੇ ਹੋਏ ਹਨ, ਜਿਵੇ ਸਿੱਖ ਲੀਡਰ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ, ਮਿਸ ਜਗੀਰ ਕੌਰ, ਰਜਿੰਦਰ ਕੌਰ ਭੱਠਲ, ਮਨਪ੍ਰੀਤ ਸਿੰਘ ਬਾਦਲ, ਪ੍ਰਤਾਪ ਸਿੰਘ ਬਾਜਵਾ, ਸੁਖਦੇਵ ਸਿੰਘ ਢੀਡਸਾ, ਬਲਵਿੰਦਰ ਸਿੰਘ ਭੂੰਦੜ, ਪ੍ਰੇਮ ਸਿੰਘ ਚੰਦੂਮਾਜਰਾ, ਦਲਜੀਤ ਸਿੰਘ ਚੀਮਾਂ, ਸੁੱਚਾ ਸਿੰਘ ਛੋਟੇਪੁਰ, ਕੁਮਾਰ ਵਿਸ਼ਵਾਸ, ਸੰਜੇ ਸਿੰਘ, ਦਮਦਮੀ ਟਕਸਾਲ ਦੇ ਮੁੱਖੀ ਹਰਨਾਮ ਸਿੰਘ ਧੂੰਮਾ ਅਤੇ ਉਹਨਾਂ ਦੀ ਸੰਤ ਯੂਨੀਅਨ, ਪੰਜਾਬ ਲੋਕ ਲਹਿਰ ਪਾਰਟੀ (ਦੇ ਬੁੱਧੀਜੀਵੀ) ਆਦਿ ਲੀਡਰਾਂ ਦਾ ਹਿੰਦੂਤਵਾਂ ਵੱਲੋਂ ਸਿੱਖਾਂ ਨੂੰ ਗੁਲਾਮ ਰੱਖੀ ਰੱਖਣ ਵਾਲੇ ਕਾਨੂੰਨਾਂ ਬਾਰੇ ਕੀ ਸੋਚ ਹੈ ? ਉਸ ਸੰਬੰਧੀ ਸਿੱਖ ਕੌਮ ਨੂੰ ਸਪੱਸਟ ਕਰਨ।

6) ਅੱਜ ਦਾ ਇਕੱਠ, ਪੰਜਾਬ ਸੂਬੇ ਨੂੰ ਡਿਸਟਰਬ ਏਰੀਆ ਜਾਰੀ ਰੱਖਣਾ ਮੁਤੱਸਵੀ ਹਿੰਦੂਤਵ ਹੁਕਮਰਾਨਾਂ ਦੀ ਸਿੱਖ ਕੌਮ ਅਤੇ ਪੰਜਾਬ ਵਿਰੋਧੀ ਅਮਲਾਂ ਨੂੰ ਪ੍ਰਤੱਖ ਕਰਦਾ ਹੈ, ਜਿਸ ਦਾ ਅਸੀਂ ਕੌਮਾਂਤਰੀ ਪੱਧਰ ਤੇ ਵਿਰੋਧ ਕਰਦੇ ਹਾਂ।
ਅੱਜ ਦੀ ਵਰਲਡ ਸਿੱਖ ਕੰਨਵੈਨਸ਼ਨ ਹਿੰਦ ਦੇ ਸਟੇਟ ਗ੍ਰਹਿ ਵਜ਼ੀਰ ਸ੍ਰੀ ਕਿਰਨ ਰੀਜੂ ਵੱਲੋ ਬੀਤੇ ਦਿਨੀਂ ਪੰਜਾਬ ਦੀਆਂ ਸਰਹੱਦਾਂ ਤੇ ਆ ਕੇ ਇਹ ਕਹਿਣਾ ਕਿ ਪੰਜਾਬ ਅੱਜ ਵੀ ਗੜਬੜ ਵਾਲਾ ਇਲਾਕਾ ਹੈ, ਇਹ ਇਕ ਵਾਰੀ ਫਿਰ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਉਣ ਦੀ ਡੂੰਘੀ ਸਾਜ਼ਿਸ ਹੈ । ਕਿਉਂਕਿ ਹੁਣੇ ਜੋ ਨਵਾਂ ਐਕਟ (The Armed Forces (Punjab and Chandigarh) Special Power Act, 1983 (34 of 1983) ਸੈਟਰ ਨੇ ਪੰਜਾਬ ਤੇ ਲਗਾਇਆ ਹੈ, ਜਿਸ ਹੇਠ ਪੁਲਿਸ ਤੇ ਫੌਜ ਕਿਸੇ ਵੀ ਸਿੱਖ ਨੂੰ ਮਾਰ ਸਕਦੇ ਹਨ, ਵਾਰੰਟਾਂ ਤੋ ਬਗੈਰ ਤਲਾਸੀ ਲੈ ਸਕਦੇ ਹਨ, ਅਰੈਸਟ ਕਰ ਸਕਦੇ ਹਨ । ਇਸ ਜੁਲਮ ਵਿਰੁੱਧ ਜੇ ਕਿਸੇ ਪੀੜਤ ਨੇ ਕੋਈ ਸ਼ਿਕਾਇਤ ਕਰਨੀ ਹੋਵੇ ਤੇ ਜ਼ਬਰ ਦੇ ਖਿਲਾਫ਼ ਕਿਸੇ ਤਰ੍ਹਾਂ ਦੀ ਸ਼ਿਕਾਇਤ ਹੋਵੇ ਉਹ ਸਿਵਾਏ ਸੈਟਰ ਦਿੱਲੀ ਦੀ ਸਰਕਾਰ ਤੋ ਬਗੈਰ ਸੁਣਾਈ ਨਹੀਂ ਹੋ ਸਕਦੀ । ਜਦੋਕਿ ਪੰਜਾਬ ਵਿਚ ਕੋਈ ਅਜਿਹਾ ਅਮਲ ਨਹੀਂ ਹੋ ਰਿਹਾ ਜਿਸ ਨਾਲ ਉਸ ਨੂੰ ਡਿਸਟਰਬ ਏਰੀਆ ਕਰਾਰ ਦਿੱਤਾ ਜਾਵੇ ।
ਸਾਨੂੰ ਇਹ ਵੀ ਦੁੱਖ ਅਤੇ ਅਫਸੋਸ ਹੈ ਕਿ ਸਿੱਖ ਕੌਮ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤਾਂ ਆਪਣੀ ਅਰਦਾਸ ਵਿਚ ਦਰਜ “ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ” ਦੀ ਸੋਚ ਅਨੁਸਾਰ ਅਤੇ ਪੰਜਾਬ ਦੇ ਜਿੰਮੀਦਾਰ ਅਤੇ ਵਪਾਰੀ ਦੀ ਉਤਪਾਦ ਨੂੰ ਸਹੀ ਕੀਮਤ ਤੇ ਅਰਬ ਮੁਲਕਾਂ ਵਿਚ ਵੇਚਣ ਅਤੇ ਉਹਨਾਂ ਦੀ ਮਾਲੀ ਹਾਲਤ ਨੂੰ ਬਿਹਤਰ ਬਣਾਉਣ ਹਿੱਤ ਹਿੰਦ ਹਕੂਮਤ ਵੱਲੋਂ 530 ਕਿਲੋਮੀਟਰ ਦੀ ਲਗਾਈ ਗਈ ਕੰਡਿਆਲੀ ਤਾਰ ਅਤੇ ਹੋਰ ਫੌਜੀ, ਬੀ.ਐਸ਼.ਐਫ਼. ਦੀਆਂ ਚੌਕੀਆਂ ਨੂੰ ਖ਼ਤਮ ਕਰਕੇ ਪੁਰਾਤਨ ਪੰਜਾਬ ਦੇ ਸੱਭਿਆਚਾਰ, ਸਮਾਜਿਕ, ਧਾਰਮਿਕ ਅਤੇ ਇਖ਼ਲਾਕੀ ਅਦਾਨ-ਪ੍ਰਦਾਨ ਕਰਦੇ ਹੋਏ ਮਨੁੱਖਤਾ ਦੀ ਹੋਰ ਬਿਹਤਰੀ ਕਰਨ ਵੱਲ ਵੱਧ ਰਿਹਾ ਹੈ । ਪਰ ਬਾਦਲ ਦੇ ਐਮ.ਪੀ. ਸ਼ ਢੀਡਸਾ, ਭੂੰਦੜ ਤੇ ਚੰਦੂਮਾਜਰਾ ਹਿੰਦ ਦੇ ਗ੍ਰਹਿ ਵਜ਼ੀਰ ਸ੍ਰੀ ਰਾਜਨਾਥ ਸਿੰਘ ਨੂੰ ਮਿਲਕੇ ਇਹਨਾਂ ਸਰਹੱਦਾਂ ਉਤੇ ਹੋਰ ਚੌਕਸੀ ਅਤੇ ਸੁਰੱਖਿਆ ਵਧਾਉਣ ਦੀ ਮੰਗ ਕਰਕੇ ਸਿੱਖ ਕੌਮ ਲਈ ਹਿੰਦੂਤਵ ਹਕੂਮਤ ਵੱਲੋ ਹੋਰ ਤਸੱਦਦ-ਜੁਲਮ ਕਰਨ ਅਤੇ ਆਪਣੇ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਦੀ ਅਰਦਾਸ ਦੀ ਆਪਣੇ ਸਵਾਰਥੀ ਹਿੱਤਾ ਲਈ ਤੋਹੀਨ ਕਰਨ ਤੇ ਤੁੱਲੇ ਹੋਏ ਹਨ । ਜਿਸ ਦੀ ਅਸੀਂ ਅਤਿ ਸ਼ਰਮਨਾਕ ਅਤੇ ਜਮੀਰ ਤੋ ਗਿਰੀ ਹੋਈ ਗੱਲ ਕਰਾਰ ਦਿੰਦੇ ਹਾਂ ।

7) ਅੱਜ ਦਾ ਇਕੱਠ, ਇਹ ਜ਼ੋਰਦਾਰ ਮੰਗ ਕਰਦਾ ਹੈ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰਨ ਵਾਲੇ ਅਨਸਰਾਂ ਅਤੇ ਬਰਗਾੜੀ ਵਿਖੇ ਭਾਈ ਗੁਰਜੀਤ ਸਿੰਘ ਅਤੇ ਭਾਈ ਕ੍ਰਿਸ਼ਨ ਭਗਵਾਨ ਸਿੰਘ ਦਾ ਕਤਲੇਆਮ ਕਰਨ ਵਾਲੇ ਅਫ਼ਸਰਾਂ ਵਿਰੁੱਧ ਫੌਰੀ ਕਤਲ ਕੇਸ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸੁਰੂ ਕੀਤੀ ਜਾਵੇ।

8) ਅੱਜ ਦਾ ਇੱਕਠ, ਇਹ ਮੰਗ ਕਰਦਾ ਹੈ ਕਿ ਜਿਵੇ ਪਿੰਕੀ ਕੈਟ ਅਤੇ ਹੋਰਨਾਂ ਕਈ ਪੁਲਿਸ ਅਧਿਕਾਰੀਆਂ ਵੱਲੋਂ ਪੁਲਿਸ ਅਫ਼ਸਰ ਸੁਮੇਧ ਸੈਣੀ, ਰੀਬੇਰੋ, ਗਿੱਲ, ਵਿਰਕ ਅਤੇ ਇਜ਼ਹਾਰ ਆਲਮ ਅਤੇ ਕਈ ਹੋਰ ਅਫ਼ਸਰਾਂ ਦੇ ਪੋਲ ਖੋਲੇ ਹਨ, ਇਹਨਾਂ ਸਭਨਾਂ ਦੀ ਨਿਰਪੱਖਤਾ ਜਾਂਚ ਕਰਵਾ ਕੇ ਬਣਦੀਆਂ ਸਜ਼ਾਵਾਂ ਦਿੱਤੀਆਂ ਜਾਣ।

9) ਅੱਜ ਦਾ ਇੱਕਠ, ਸਰਬਸੰਮਤੀ ਨਾਲ ਇਕ ਆਵਾਜ਼ ਹੋ ਕੇ ਯੂਰਪਿਨ ਯੂਨੀਅਨ ਅਤੇ ਪੁਰਤਗਾਲ ਹਕੂਮਤ ਤੋ ਮੰਗ ਕਰਦਾ ਹੈ ਕਿ ਉਹ ਪਰਮਜੀਤ ਸਿੰਘ ਪੰਮਾ ਨੂੰ ਭਾਰਤ ਦੇ ਹਵਾਲੇ ਇਸ ਲਈ ਨਾ ਕਰੇ ਕਿਉਂਕਿ ਹਵਾਲਗੀ ਸੰਧੀ ਅਧੀਨ ਬਾਹਰਲੇ ਮੁਲਕਾਂ ਤੋ ਸਿੱਖਾਂ ਨੂੰ ਪ੍ਰਾਪਤ ਕਰਕੇ ਭਾਰਤ ਵੱਲੋ ਉਹਨਾਂ ਉਤੇ ਜ਼ਬਰ-ਜੁਲਮ ਕਰਨ ਅਤੇ ਉਹਨਾਂ ਉਤੇ ਝੂਠੇ ਕੇਸ ਬਣਾਉਣ ਦੇ ਅਮਲ ਨਿਰੰਤਰ ਜਾਰੀ ਹਨ ।
ਜਿਵੇ ਦਵਿੰਦਰਪਾਲ ਸਿੰਘ ਭੁੱਲਰ ਨੂੰ ਜਦੋ ਜਰਮਨ ਵੱਲੋ ਭਾਰਤ ਦੇ ਸਪੁਰਦ ਕੀਤਾ ਗਿਆ ਸੀ, ਤਾਂ ਉਸ ਸੰਧੀ ਅਧੀਨ ਉਸ ਉਤੇ ਕਿਸੇ ਤਰ੍ਹਾਂ ਦੀ ਵੀ ਤਸੱਦਦ ਨਾ ਕਰਨ, ਫ਼ਾਂਸੀ ਨਾ ਲਗਾਉਣ ਦੀ ਸਰਤ ਉਤੇ ਹੀ ਅਜਿਹਾ ਕੀਤਾ ਗਿਆ ਸੀ । ਲੇਕਿਨ ਭਾਰਤ ਦੀ ਮੁਕਾਰਤਾ ਨਾਲ ਭਰੀ ਹਿੰਦੂਤਵ ਹਕੂਮਤ ਨੇ ਸੁਪਰੀਮ ਕੋਰਟ ਦੇ ਤਿੰਨ ਜੱਜੀ ਬੈਚ ਦੇ ਮੁੱਖ ਜੱਜ ਵੱਲੋ ਫ਼ਾਂਸੀ ਦੀ ਵਿਰੋਧਤਾ ਕਰਨ ਦੇ ਫੈਸਲੇ ਦੇ ਵਿਰੁੱਧ ਜਾ ਕੇ ਦੋ ਹਿੰਦੂਤਵ ਜੱਜਾਂ ਦੇ ਹੁਕਮਾਂ ਨੂੰ ਮੁੱਖ ਰੱਖਕੇ ਫ਼ਾਂਸੀ ਦੀ ਸਜ਼ਾ ਸੁਣਾਈ ਗਈ ਅਤੇ ਅੱਜ ਵੀ ਸ਼ ਭੁੱਲਰ ਹੁਕਮਰਾਨਾਂ ਦੀਆਂ ਕਾਲ-ਕੋਠੜੀਆਂ ਵਿਚ ਹੈ । ਇਸੇ ਤਰ੍ਹਾਂ ਮੁਸਲਿਮ ਨੌਜ਼ਵਾਨ ਅੱਬੂ ਸਲੇਮ ਨੂੰ ਜਦੋ ਪੁਰਤਗਾਲ ਹਕੂਮਤ ਵੱਲੋ ਭਾਰਤ ਦੇ ਸਪੁਰਦ ਕੀਤਾ ਜਾ ਰਿਹਾ ਸੀ, ਤਾਂ ਅਸੀਂ ਪੁਰਤਗਾਲ ਹਕੂਮਤ ਨੂੰ ਅਜਿਹਾ ਨਾ ਕਰਨ ਦੀ ਸਿਫ਼ਾਰਿਸ ਅਤੇ ਅਪੀਲ ਕੀਤੀ ਸੀ, ਲੇਕਿਨ ਉਸਨੇ ਸਾਡੀ ਬੇਨਤੀ ਨੂੰ ਪ੍ਰਵਾਨ ਨਾ ਕਰਦੇ ਹੋਏ ਭਾਰਤ ਦੇ ਸਪੁਰਦ ਕਰ ਦਿੱਤਾ ਅਤੇ ਬਾਅਦ ਵਿਚ ਉਸ ਉਤੇ ਭਾਰਤ ਹਕੂਮਤ ਨੇ ਕਈ ਝੂਠੇ ਕੇਸ ਦਰਜ ਕਰਕੇ ਅੱਜ ਵੀ ਲੰਮੇ ਸਮੇਂ ਤੋ ਬੰਦੀ ਬਣਾਇਆ ਹੋਇਆ ਹੈ । ਇਸੇ ਤਰ੍ਹਾਂ ਭਾਈ ਦਿਆ ਸਿੰਘ ਲਾਹੋਰੀਆ ਨੂੰ ਜਦੋ ਅਮਰੀਕਾ ਨੇ ਭਾਰਤ ਦੇ ਸਪੁਰਦ ਕੀਤਾ ਸੀ, ਉਸ ਸਮੇਂ ਵੀ ਅਸੀਂ ਅਮਰੀਕਾ ਨੂੰ ਅਜਿਹਾ ਨਾ ਕਰਨ ਦੀ ਗੁਜ਼ਾਰਿਸ ਕੀਤੀ ਸੀ । ਉਸ ਉਪਰੰਤ ਉਸ ਸਮੇਂ ਤੋ ਹੀ ਭਾਈ ਦਿਆ ਸਿੰਘ ਲਾਹੋਰੀਆ ਹਿੰਦੂਤਵ ਹੁਕਮਰਾਨਾਂ ਦੇ ਜ਼ਬਰਾਂ ਦਾ ਸਾਹਮਣਾ ਕਰਦੇ ਹੋਏ ਤਿਹਾੜ ਜੇਲ੍ਹ ਵਿਚ ਬੰਦੀ ਬਣਾਏ ਹੋਏ ਹਨ । ਸਿੱਖ ਕੌਮ ਦਾ ਹੁਣ ਹਿੰਦੂਤਵ ਹਕੂਮਤ ਅਤੇ ਇਥੋ ਦੀਆਂ ਅਦਾਲਤਾਂ ਉਤੋ ਵਿਸ਼ਵਾਸ ਉੱਠ ਚੁੱਕਿਆ ਹੈ । ਇਸ ਲਈ ਭਾਈ ਪੰਮਾ ਨੂੰ ਪੁਰਤਗਾਲ ਹਕੂਮਤ ਭਾਰਤ ਦੇ ਹਵਾਲੇ ਬਿਲਕੁਲ ਨਾ ਕਰੇ ।

10) ਅੱਜ ਦਾ ਇਕੱਠ, ਸੰਸਾਰ ਦੇ ਵੱਡੇ ਜ਼ਮਹੂਰੀਅਤ ਪਸੰਦ ਮੁਲਕਾਂ ਅਮਰੀਕਾ, ਕੈਨੇਡਾ, ਜਰਮਨ, ਫ਼ਰਾਂਸ, ਬਰਤਾਨੀਆ ਅਤੇ ਯੂਰਪਿਨ ਯੂਨੀਅਨ, ਕੌਮਾਂਤਰੀ ਜਥੇਬੰਦੀ ਯੂ.ਐਨ.ਓ. ਅਤੇ ਮਨੁੱਖੀ ਅਧਿਕਾਰਾਂ ਦੀਆਂ ਕੌਮਾਂਤਰੀ ਜਥੇਬੰਦੀਆਂ ਅਮਨੈਸਟੀ ਇੰਟਰਨੈਸ਼ਨਲ, ਏਸੀਆ ਵਾਂਚ ਹਿਊਮਨ ਰਾਈਟਸ ਆਦਿ ਸਭਨਾਂ ਨੂੰ ਮਨੁੱਖਤਾ ਦੇ ਆਧਾਰ ਤੇ ਇਹ ਅਪੀਲ ਕਰਦਾ ਹੈ ਕਿ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਰਾਜਸਥਾਨ, ਜੰਮੂ-ਕਸ਼ਮੀਰ, ਲੇਹ-ਲਦਾਖ ਅਤੇ ਗੁਜਰਾਤ ਦਾ ਕੱਛ ਇਲਾਕਾ ਜਿਥੇ ਸਿੱਖ ਵਸੋਂ ਵੱਸਦੀ ਹੈ, ਉਸ ਨੂੰ “ਨੋ ਫਲਾਈ ਜੋਨ ਐਲਾਨਿਆ ਜਾਵੇ” ਜਿਥੇ ਕਿਸੇ ਵੀ ਮੁਲਕ ਦੇ ਜੰਗੀ ਜਹਾਜ, ਮਿਜ਼ਾਇਲਾਂ ਹੋਰ ਖ਼ਤਰਨਾਕ ਹਥਿਆਰਾਂ ਦੀ ਉਡਾਨ ਕਰਨ ਤੇ ਪਾਬੰਦੀ ਹੋਵੇ ਅਤੇ ਇਸ ਖਿੱਤੇ ਨੂੰ ਆਧਾਰ ਮੰਨਕੇ ਹਿੰਦੂ ਭਾਰਤ, ਮੁਸਲਿਮ ਪਾਕਿਸਤਾਨ ਅਤੇ ਕਾਊਮਨਿਸਟ ਚੀਨ ਜੋ ਤਿੰਨੋ ਪ੍ਰਮਾਣੂ ਤਾਕਤਾਂ ਨਾਲ ਲੈਸ ਦੁਸ਼ਮਣ ਮੁਲਕ ਹਨ, ਦੀ ਤ੍ਰਿਕੋਣ ਦੇ ਵਿਚਕਾਰ “ਬਫ਼ਰ ਸਟੇਟ (ਖ਼ਾਲਿਸਤਾਨ)” ਕਾਇਮ ਕਰਨ ਵਿਚ ਭੂਮਿਕਾ ਨਿਭਾਵੇ ।

11) ਅੱਜ ਦਾ ਇਕੱਠ, “ਸਰਬੱਤ ਦੇ ਭਲੇ” ਵਾਲੀ ਸੋਚ ਅਤੇ “ਨਾ ਕੋ ਵੈਰੀ, ਨਹੀਂ ਬੈਗਾਨਾ ਸਗਲ ਸੰਗਿ ਹਮਕੋ ਬਣਿ ਆਈ” ਦੇ ਸੰਦਰਭ ਵਿੱਚ ਖ਼ਾਲਿਸਤਾਨ ਸਟੇਟ ਦੇ ਵਿਧਾਨ “ਸਾਹਿਬ ਸ੍ਰੀ ਗੁਰੁ ਗ੍ਰੰਥ ਸਾਹਿਬ” ਜੀ ਦੀ ਸਰਬਸਾਂਝੀ ਮਨੁੱਖਤਾ ਪੱਖੀ ਸੋਚ ਨੂੰ ਪ੍ਰਵਾਨ ਕਰਦਾ ਹੈ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਵੱਲੋ ਵਿੱਢੇ ਆਜ਼ਾਦੀ ਦੇ ਸੰਘਰਸ਼ ਦੀ ਪ੍ਰਾਪਤੀ ਤੱਕ ਅਡੋਲ ਜੂਝਦੀ ਰਹੇਗਾ ਅਤੇ ਹਰ ਪੰਥਕ ਸੋਚ ਵਾਲੀ ਧਿਰ ਨਾਲ ਮਿਲ ਕੇ ਖ਼ਾਲਿਸਤਾਨ ਸਟੇਟ ਕਾਇਮ ਕਰਨ ਵਿਚ ਯੋਗਦਾਨ ਪਾਵੇਗਾ ।
ਅੱਜ ਦਾ ਇਕੱਠ ਸਮੁੱਚੇ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਵਿਸ਼ਵਾਸ ਦਿਵਾਉਦੇ ਹੋਏ ਇਹ ਐਲਾਨ ਕਰਦਾ ਹੈ ਕਿ ਪੰਜਾਬ ਦੇ ਪਵਿੱਤਰ ਵਿਹੜੇ ਵਿਚ ਜੋ ਸੌੜੇ ਸਿਆਸੀ ਸਵਾਰਥਾਂ ਦੀ ਪੂਰਤੀ ਲਈ ਸਿਆਸਤਦਾਨਾਂ ਅਤੇ ਹੁਕਮਰਾਨਾਂ ਵੱਲੋ ਸਾਜ਼ਸੀ ਢੰਗਾਂ ਨਾਲ ਸਮਾਜਿਕ ਬੁਰਾਈਆਂ ਨੂੰ ਖ਼ਤਮ ਕਰਨ ਦੀ ਬਜਾਇ ਉਤਸਾਹਿਤ ਕੀਤਾ ਜਾ ਰਿਹਾ ਹੈ ਅਤੇ ਹਰ ਵਰਗ ਦੇ ਇਨਸਾਨਾਂ ਉਤੇ ਜ਼ਬਰ-ਜੁਲਮ ਦਾ ਹੁਕਮਰਾਨਾਂ ਨੇ ਦੌਰ ਸੁਰੂ ਕੀਤਾ ਹੋਇਆ ਹੈ । ਇਨਸਾਫ਼ ਨਾਮ ਦੀ ਅਤੇ ਜ਼ਮਹੂਰੀਅਤ ਦੀ ਕੋਈ ਸੈਅ ਨਜ਼ਰ ਨਹੀਂ ਆ ਰਹੀ । ਹਰ ਪਾਸੇ ਰਿਸ਼ਵਤਖੋਰੀ, ਕਤਲੋਗਾਰਤ, ਗੁੰਡਾਰਾਜ ਦਾ ਬੋਲਬਾਲਾ ਹੋਇਆ ਪਿਆ ਹੈ । ਇਹ ਸਭ ਤਰ੍ਹਾਂ ਦੀਆਂ ਸਮਾਜਿਕ ਅਤੇ ਹਕੂਮਤੀ ਬੁਰਾਈਆਂ ਅਤੇ ਹਕੂਮਤੀ ਜ਼ਬਰ-ਜੁਲਮ ਨੂੰ ਖ਼ਤਮ ਕਰਨ ਦਾ ਜਿਥੇ ਅਸੀਂ ਪ੍ਰਣ ਕਰਦੇ ਹਾਂ, ਉਥੇ ਸਭਨਾਂ ਵਰਗਾਂ ਨੂੰ ਬਣਦਾ ਇਨਸਾਫ਼ ਅਤੇ ਬਰਾਬਰਤਾ ਦੇ ਹੱਕ ਪ੍ਰਾਪਤ ਹੋਣ ਤੱਕ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਵਿੱਢੀ ਇਨਸਾਨੀ ਲੜਾਈ ਖ਼ਾਲਿਸਤਾਨ ਬਫ਼ਰ ਸਟੇਟ (Independent Sovereign Sikh State) ਜੋ ਹਿੰਦੂ ਭਾਰਤ, ਇਸਲਾਮਿਕ ਪਾਕਿਸਤਾਨ ਅਤੇ ਕਾਉਮਨਿਸਟ ਚੀਨ ਦੇ ਵਿਚਕਾਰ ਸਿੱਖ ਵਸੋਂ ਵਾਲੇ ਇਲਾਕਿਆ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਰਾਜਸਥਾਨ, ਜੰਮੂ-ਕਸ਼ਮੀਰ, ਲੇਹ-ਲਦਾਖ ਅਤੇ ਗੁਜਰਾਤ ਦਾ ਕੱਛ ਵਿਚ ਕਾਇਮ ਹੋਵੇਗਾ ਦੇ ਕਾਇਮ ਹੋਣ ਤੱਕ ਜ਼ਮਹੂਰੀਅਤ ਅਤੇ ਅਮਨਮਈ ਤਰੀਕੇ ਇਹ ਇਨਸਾਨੀਅਤ ਦੀ ਲੜਾਈ ਪੂਰੀ ਦ੍ਰਿੜਤਾ ਨਾਲ ਨਿਸ਼ਾਨੇ ਦੀ ਪ੍ਰਾਪਤੀ ਤੱਕ ਜਾਰੀ ਰਹੇਗੀ।
ਇਸ ਲਈ ਅਸੀਂ ਸਭ ਕੌਮਾਂ, ਧਰਮਾਂ, ਫਿਰਕਿਆ, ਜਿੰਮੀਦਾਰਾਂ, ਮੁਲਾਜ਼ਮਾਂ, ਮਿਹਨਤਕਸਾਂ, ਵਿਦਿਆਰਥੀਆਂ, ਦਲਿਤਾਂ ਅਤੇ ਬੁੱਧੀਜੀਵੀਆਂ ਆਦਿ ਸਭ ਵਰਗਾਂ ਅਤੇ ਵੱਖ-ਵੱਖ ਮੁਲਕਾਂ ਵਿਚ ਵੱਸਣ ਵਾਲੀਆਂ ਵੱਖ-ਵੱਖ ਕੌਮਾਂ ਨੂੰ ਜੋ ਸਿੱਖ ਧਰਮ ਦੀ “ਸਰਬੱਤ ਦੇ ਭਲੇ” ਵਾਲੀ ਸੋਚ ਅਤੇ “ਨਾ ਕੋ ਵੈਰੀ, ਨਹੀਂ ਬੈਗਾਨਾ ਸਗਲ ਸੰਗਿ ਹਮਕੋ ਬਣਿ ਆਈ” ਨੂੰ ਸਮਝਦੇ ਹਨ ਅਤੇ ਖ਼ਾਲਿਸਤਾਨ ਦੇ ਬਣਨ ਵਾਲੇ ਸਟੇਟ ਦੇ ਵਿਧਾਨ “ਸਾਹਿਬ ਸ੍ਰੀ ਗੁਰੁ ਗ੍ਰੰਥ ਸਾਹਿਬ” ਜੀ ਦੀ ਸਰਬਸਾਂਝੀ ਮਨੁੱਖਤਾ ਪੱਖੀ ਸੋਚ ਨੂੰ ਪ੍ਰਵਾਨ ਕਰਦੇ ਹਨ, ਉਹ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਝੰਡੇ ਹੇਠ ਇਕੱਤਰ ਹੋਣ ਅਤੇ ਸਭ ਵਰਗਾਂ ਦੀ ਹਰ ਖੇਤਰ ਵਿਚ ਸੰਪੂਰਨ ਖੁਸ਼ਹਾਲੀ ਕਾਇਮ ਕਰਨ ਅਤੇ ਅਜਿਹਾ ਹਲੀਮੀ ਰਾਜ ਕਾਇਮ ਕਰਨ ਵਿਚ ਸਹਿਯੋਗ ਕਰਨ, ਜਿਸ ਵਿਚ ਕਿਸੇ ਵੀ ਇਨਸਾਨ, ਧਰਮ, ਕੌਮ ਨਾਲ ਕੋਈ ਰਤੀਭਰ ਵੀ ਬੇਇਨਸਾਫ਼ੀ ਨਹੀਂ ਹੋਵੇਗੀ। ਬਲਕਿ ਸਭਨਾਂ ਨੂੰ ਬਰਾਬਰਤਾ ਦੇ ਹੱਕ ਪ੍ਰਦਾਨ ਕਰਨ ਅਤੇ ਜੀਵਨ ਵਿਚ ਬਿਨ੍ਹਾਂ ਕਿਸੇ ਤਰ੍ਹਾਂ ਦੇ ਭੈ-ਖੌਫ਼ ਆਦਿ ਤੋ ਜਿੰਦਗੀ ਜਿਊਣ ਦਾ ਉਚੇਚਾ ਸਾਫ਼-ਸੁਥਰਾ ਪ੍ਰਬੰਧ ਹੋਵੇਗਾ, ਉਸ ਸਮਾਜ ਪੱਖੀ ਮਿਸ਼ਨ ਲਈ ਇਕ ਪਲੇਟਫਾਰਮ ਉਤੇ ਇਕੱਤਰ ਹੋਣ ਦੀ ਸੰਜ਼ੀਦਗੀ ਭਰੀ ਅਪੀਲ ਕਰਦਾ ਹੈ ਅਤੇ ਦੇਸ਼ਾਂ-ਵਿਦੇਸ਼ਾਂ ਵਿਚ ਬੈਠੀ ਸਿੱਖ ਕੌਮ ਨੂੰ 12 ਫਰਵਰੀ 2016 ਨੂੰ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਦੇ ਮਨਾਏ ਜਾ ਰਹੇ ਜਨਮ ਦਿਹਾੜੇ ਉਤੇ ਹੁੰਮ-ਹਮਾਕੇ ਪਹੁੰਚਣ ਦਾ ਅੱਜ ਦੀ ਵਰਲਡ ਸਿੱਖ ਕੰਨਵੈਨਸ਼ਨ ਅਤਿ ਸਤਿਕਾਰਿਤ ਢੰਗ ਰਾਹੀ ਖੁੱਲ੍ਹਾ ਸੱਦਾ ਦਿੰਦੀ ਹੈ ਅਤੇ ਬਚਨ ਕਰਦੀ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਵੱਲੋ ਵਿੱਢੇ ਆਜ਼ਾਦੀ ਦੇ ਸੰਘਰਸ਼ ਦੀ ਪ੍ਰਾਪਤੀ ਤੱਕ ਇਕ ਤਾਕਤ ਰਹਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਦੀ ਅਗਵਾਈ ਵਿਚ ਅਡੋਲ ਜੂਝਦੀ ਰਹੇਗੀ ਅਤੇ ਹਰ ਕੀਮਤ ਤੇ ਖ਼ਾਲਿਸਤਾਨ ਸਟੇਟ ਕਾਇਮ ਕਰਨ ਵਿਚ ਯੋਗਦਾਨ ਪਾਵਾਂਗੇ ।

ਖ਼ਾਲਿਸਤਾਨ ਜ਼ਿੰਦਾਬਾਦ!!!

ਗੁਰੂ ਪੰਥ ਦੇ ਦਾਸ
ਸੁਖਮਿੰਦਰ ਸਿੰਘ ਹੰਸਰਾ                                                   ਸਿਮਰਨਜੀਤ ਸਿੰਘ ਮਾਨ
ਪ੍ਰਧਾਨ, ਕੈਨੇਡਾ ਈਸਟ                                                           ਕੌਮੀ ਪ੍ਰਧਾਨ
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)                               ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)

ਜਾਰੀ ਕਰਤਾ :- ਸੁਖਮਿੰਦਰ ਸਿੰਘ ਹੰਸਰਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਕੈਨੇਡਾ ਯੂਨਿਟ, ਕਰਨੈਲ ਸਿੰਘ ਫਤਹਿਗੜ੍ਹ ਸਾਹਿਬ, ਪਰਮਿੰਦਰ ਸਿੰਘ ਪਾਂਗਲੀ, ਜਗਦੇਵ ਸਿੰਘ ਤੂਰ ਅਤੇ ਸਮੂਹ ਮੈਂਬਰ।

468 ad

Submit a Comment

Your email address will not be published. Required fields are marked *