ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਲੋਂ ਭਾਈ ਮੋਹਕਮ ਸਿੰਘ ਦੇ ਸਟੈਂਡ ਤੇ ਅਫ਼ਸੋਸ ਪ੍ਰਗਟ ਕੀਤਾ : ਰਣਜੀਤ ਸਿੰਘ ਚੀਮਾਂ, ਸਿੰਗਾਰਾ ਸਿੰਘ ਬਡਲਾ

IMG-20160504-WA0030

ਫ਼ਤਹਿਗੜ੍ਹ ਸਾਹਿਬ, 4 ਮਈ (ਪੀ ਡੀ ਬਿਊਰੋ) ਅੱਜ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਮਹੀਨਾਵਾਰ ਮੀਟਿੰਗ ਪਾਰਟੀ ਦੇ ਮੁੱਖ ਦਫ਼ਤਰ ਕਿਲ੍ਹਾ ਸ਼ ਹਰਨਾਮ ਸਿੰਘ ਵਿਖੇ ਹੋਈ । ਜਿਸ ਵਿਚ ਪੰਥਕ ਵਿਚਾਰਾਂ ਕੀਤੀਆਂ ਗਈਆ । ਇਸ ਮੀਟਿੰਗ ਦੌਰਾਨ ਜਥੇਦਾਰਾਂ ਨੇ ਖਾਸ ਕਰ ਨੌਜ਼ਵਾਨਾਂ ਨੇ ਭਾਈ ਮੋਹਕਮ ਸਿੰਘ ਵੱਲੋਂ ਦਿੱਤੀ ਇੰਟਰਵਿਊ ਕਿ ਉਹ ਖ਼ਾਲਿਸਤਾਨ ਦੇ ਹੱਕ ਵਿਚ ਨਹੀਂ ਸਗੋਂ ਭਾਰਤ ਦੇ ਥੱਲ੍ਹੇ ਅਤੇ ਗਾਂਧੀ ਦੀ ਫੋਟੋ ਵਾਲੀ ਕਰੰਸੀ ਵਿਚ ਵਿਸ਼ਵਾਸ ਰੱਖਦੇ ਹਨ । ਵਿਚਾਰਾਂ ਦੌਰਾਨ ਜਥੇਦਾਰਾਂ ਨੇ ਕਿਹਾ ਕਿ ਦਮਦਮੀ ਟਕਸਾਲ ਦੇ ਮੋਹਰਲੀ ਕਤਾਰ ਵਿਚ ਰਹਿਣ ਵਾਲੇ ਭਾਈ ਮੋਹਕਮ ਸਿੰਘ ਜਿਨ੍ਹਾਂ ਦਾ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸ਼ਹਾਦਤ ਤੋਂ ਬਾਅਦ ਦਮਦਮੀ ਟਕਸਾਲ ਦਾ ਮੁੱਖੀ ਬਣਨਾ ਤਕਰੀਬਨ ਤਹਿ ਸੀ ਅਤੇ ਸਾਰੀ ਉਮਰ ਉਹ ਇਹੀ ਗੱਲ ਕਹਿੰਦੇ ਰਹੇ ਹਨ ਕਿ ਮੈਂ ਸੰਤਾਂ ਦੇ ਪੂਰਨਿਆਂ ਉਤੇ ਚੱਲਦਾ ਰਹਾਂਗਾ ਹੁਣ ਜਦੋਂ ਦੇਸ਼-ਵਿਦੇਸ਼ ਵਿਚ ਖ਼ਾਲਿਸਤਾਨ ਦੀ ਸਥਾਪਤੀ ਲਈ ਪੂਰੀ ਸਿੱਖ ਕੌਮ ਆਪਣਾ ਸ਼ਾਂਤਮਈ ਸੰਘਰਸ਼ ਕਰ ਰਹੀ ਹੈ ਤਾਂ ਉਸ ਵਕਤ ਸਿੱਖਾਂ ਦੀ ਸਰਬਉੱਚ ਸੰਸਥਾ ਦਮਦਮੀ ਟਕਸਾਲ ਜਿਸ ਦੇ ਮੋਢੀ ਬਾਬਾ ਦੀਪ ਸਿੰਘ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਅਜਮਤ ਦੀ ਰੱਖਿਆ ਲਈ ਆਪਣੀ ਸ਼ਹਾਦਤ ਦਿੱਤੀ, ਉਸੇ ਤੇ ਚੱਲਦਿਆ ਇਸੇ ਦਮਦਮੀ ਟਕਸਾਲ ਦੇ ਮੁੱਖੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਵੀ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਜਮਤ ਲਈ ਸ਼ਹਾਦਤ ਦਿੱਤੀ। ਪ੍ਰੰਤੂ ਉਹਨਾਂ ਦੇ ਵਾਰਿਸ ਕਹਾਉਣ ਵਾਲੇ ਦਮਦਮੀ ਟਕਸਾਲ ਦੇ ਲੋਕ ਸੰਤਾਂ ਦੇ ਨਿਸ਼ਾਨੇ ਤੋਂ ਬਹੁਤ ਪਿੱਛੇ ਹੱਟਕੇ ਭਾਰਤ ਸਰਕਾਰ ਦੇ ਹੱਥ-ਠੋਕੇ ਬਣ ਗਏ ਹਨ ਜੋ ਕਿ ਸਿੱਖ ਕੌਮ ਲਈ ਬਹੁਤ ਹੀ ਸ਼ਰਮਿੰਦਗੀ ਵਾਲੀ ਗੱਲ ਹੈ । ਦਮਦਮੀ ਟਕਸਾਲ ਦੇ ਮੌਜੂਦਾ ਮੁੱਖੀ ਸ਼ ਹਰਨਾਮ ਸਿੰਘ ਧੁੰਮਾ ਨੇ ਵੀ ਕਦੀ ਆਜ਼ਾਦ ਸਿੱਖ ਰਾਜ ਦੇ ਹੱਕ ਵਿਚ ਗੱਲ ਨਹੀਂ ਕੀਤੀ, ਸਗੋਂ ਉਹ ਵੀ ਬਾਦਲ-ਬੀਜੇਪੀ ਅਤੇ ਆਰæਐਸ਼ਐਸ਼ ਦੇ ਇਸ਼ਾਰੇ ਤੇ ਹੀ ਕੰਮ ਕਰਦੇ ਹਨ ।

ਮੀਟਿੰਗ ਦੀ ਕਾਰਵਾਈ ਜਾਰੀ ਕਰਦਿਆ ਪਾਰਟੀ ਦੇ ਮੁੱਖ ਦਫ਼ਤਰ ਸਕੱਤਰ ਸ਼ ਰਣਜੀਤ ਸਿੰਘ ਚੀਮਾਂ ਅਤੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪ੍ਰਧਾਨ ਸ਼ ਸਿੰਗਾਰਾ ਸਿੰਘ ਬਡਲਾ ਨੇ ਕਿਹਾ ਹੈ ਕਿ ਹੁਣ ਸਿੱਖ ਕੌਮ ਦਾ ਸੋਚਣ ਦਾ ਸਮਾਂ ਆ ਗਿਆ ਹੈ ਕਿ ਅਸੀਂ ਆਪਣੇ ਵਾਸਤੇ ਆਜ਼ਾਦ ਸਿੱਖ ਰਾਜ ਦੀ ਸਥਾਪਨਾ ਕਰਨੀ ਹੈ ਜਾਂ ਫਿਰ ਧੋਤੀ, ਟੋਪੀ ਦੇ ਥੱਲ੍ਹੇ ਰਹਿਣਾ ਹੈ। ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਸਿੱਖਾਂ ਦਾ ਹੁੰਦਾ ਆ ਰਿਹਾ ਕਤਲੇਆਮ ਅਤੇ ਘਾਣ ਕੌਮ ਨੂੰ ਇਹੀ ਯਾਦ ਕਰਵਾਉਦਾ ਰਿਹਾ ਹੈ ਕਿ ਤੁਸੀਂ ਇਕ ਆਜ਼ਾਦ ਦੇਸ਼ ਦੇ ਵਿਚ ਗੁਲਾਮ ਵਿਅਕਤੀ ਹੋ ਅਤੇ ਤੁਸੀਂ ਦੋ ਨੰਬਰ ਦੇ ਸ਼ਹਿਰੀ ਹੋ । ਤੁਹਾਡੇ ਕੋਲ ਕੋਈ ਅਧਿਕਾਰ ਨਹੀਂ ਹੈ ਕਿ ਤੁਸੀਂ ਆਪਣੇ ਤਰੀਕੇ ਨਾਲ ਜਿੰਦਗੀ ਬਸਰ ਕਰ ਸਕੋ । ਅੱਜ ਦੀ ਮੀਟਿੰਗ ਵਿਚ ਸ਼ ਧਰਮ ਸਿੰਘ ਕਲੌੜ, ਕੁਲਦੀਪ ਸਿੰਘ ਪਹਿਲਵਾਨ, ਪ੍ਰਦੀਪ ਸਿੰਘ ਯੂਥ ਆਗੂ, ਜੋਗਿੰਦਰ ਸਿੰਘ ਸੈਪਲਾ, ਗਿਆਨ ਸਿੰਘ ਸੈਪਲੀ, ਗੁਰਮੁੱਖ ਸਿੰਘ ਹਿੰਦੂਪੁਰ, ਨਰਾਤਾ ਸਿੰਘ ਡਡਿਆਣਾ, ਕ੍ਰਿਸ਼ਨ ਸਿੰਘ ਸਲਾਣਾ, ਗੁਲਜਾਰ ਸਿੰਘ ਬੁੱਗਾ, ਭੁਪਿੰਦਰ ਸਿੰਘ ਫਤਿਹਪੁਰ, ਸੁਖਦੇਵ ਸਿੰਘ ਗੱਗੜਵਾਲ, ਲਖਵੀਰ ਸਿੰਘ ਕੋਟਲਾ, ਭੁਪਿੰਦਰ ਸਿੰਘ ਮਹਿਦੂਦਾ, ਭਾਗ ਸਿੰਘ ਰੈਲੋ, ਸੁਰਜੀਤ ਸਿੰਘ ਰੁਪਾਲੋ, ਹਰਚੰਦ ਸਿੰਘ ਘੁਮੰਡਗੜ੍ਹ, ਹਰਜੀਤ ਸਿੰਘ ਕੋਟਲਾ ਬਜਵਾੜਾ, ਗੁਰਮੀਤ ਸਿੰਘ ਮਾਨ ਪਠਾਨਕੋਟ, ਬਲਕਾਰ ਸਿੰਘ ਭੁੱਲਰ ਪਟਿਆਲਾ, ਜਸਵੰਤ ਸਿੰਘ ਚੀਮਾਂ ਲੁਧਿਆਣਾ, ਲੱਖਾ ਮਹੇਸ਼ਪੁਰੀਆ, ਪਵਨਪ੍ਰੀਤ ਸਿੰਘ ਢੋਲੇਵਾਲ ਆਦਿ ਆਗੂ ਹਾਜ਼ਰ ਸਨ ।

468 ad

Submit a Comment

Your email address will not be published. Required fields are marked *