ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਗੁਰਦਿਆਲ ਸਿੰਘ ਅਟਵਾਲ ਚੋਥੀ ਵਾਰ ਯੂਕੇ ਦੇ ਕੌਸਲਰ ਬਣਨ ਤੇ ਸਿੱਖ ਜੱਥੇਬੰਦੀਆਂ ‘ਚ ਖੁਸ਼ੀ ਦਾ ਲਹਿਰ

1ਫਰੀਦਕੋਟ,14 ਮਈ ( ਜਗਦੀਸ਼ ਕੁਮਾਰ ਬਾਂਬਾ ) ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ.ਕੇ ਦੇ ਚੈਅਰਮੈਨ ਸ਼੍ਰ ਗੁਰਦਿਆਲ ਸਿੰਘ ਅਟਵਾਲ ਦੀ ਬਰਮਿੰਘਮ ਕੌਸਲ ਦੀਆਂ ਚੋਣਾਂ ਦੌਰਾਨ ਹੋਈ ਸ਼ਾਨਦਾਰ ਜਿੱਤ ਤੇ ਸਿੱਖ ਜੱਥੇਬੰਦੀਆਂ ਵੱਲੋ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਯੂਨਾਈਟਿਡ ਖਾਲਸਾ ਯੂ.ਕੇ ਦੇ ਜਨਰਲ ਸਕੱਤਰ ਸ੍ਰ ਲਵਸ਼ਿੰਦਰ ਸਿੰਘ ਡੱਲੇਵਾਲ ਅਤੇ ਅਖੰਡ ਕੀਰਤਨੀ ਜੱਥਾ ਯੂ.ਕੇ ਦੇ ਸਿਆਸੀ ਵਿੰਗ ਦੇ ਜਨਰਲ ਸਕੱਤਰ ਭਾਈ ਜੋਗਾ ਸਿੰਘ ਵੱਲੋ ਸ਼੍ਰ ਅਟਵਾਲ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਸ਼੍ਰ ਅਟਵਾਲ ਨੇ ਚੌਥੀ ਵਾਰ ਲੇਬਰ ਪਾਰਟੀ ਦੀ ਟਿਕਟ ਤੋ ਬਤੌਰ ਕੌਸਲਰ ਜਿੱਤ ਪ੍ਰਾਪਤ ਕੀਤੀ ਹੈ। ਉਨਾਂ ਵੱਲੌ ਆਪਣੇ ਵਾਰਡ ਨੂੰ ਜਨਤਕ ਤੌਰ ਤੇ ਨਸ਼ਾ ਰਹਿਤ ਜ਼ੋਨ ਦਾ ਦਰਜਾ ਦਿਵਾਉਣ ,ਆਮ ਲੋਕਾਂ ਦੀਆਂ ਮੁਸ਼ਿਕਲਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਵਾਉਣ ਲਈ ਸਦਾ ਹੀ ਤੱਤਪਰ ਰਹਿਣ ਕਰਕੇ ਇਲਾਕੇ ਦੇ ਵੋਟਰਾ ਦੇ ਮਨਾਂ ਵਿਚ ਭਾਰੀ ਹਮਦਰਦੀ ਅਤੇ ਡੱਟਵੀ ਹਿਮਾਇਤ ਰਹੀ ਹੈ।

468 ad

Submit a Comment

Your email address will not be published. Required fields are marked *