ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਨਵਨਿਯੁਕਤ ਯੂਥ ਆਗੂਆਂ ਦਾ ਵੱਖ-ਵੱਖ ਥਾਵਾਂ ਤੇ ਕੀਤਾ ਗਿਆ ਸਨਮਾਨ

picyouthwingਫ਼ਤਹਿਗੜ੍ਹ ਸਾਹਿਬ, 09 ਮਈ (ਪੀ ਡੀ ਬਿਊਰੋ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ਼ ਸਿਮਰਨਜੀਤ ਸਿੰਘ ਮਾਨ ਵੱਲੋਂ ਬੀਤੇ ਕੁਝ ਦਿਨ ਪਹਿਲੇ ਚੰਡੀਗੜ੍ਹ ਵਿਖੇ ਨਿਯੁਕਤ ਕੀਤੇ ਗਏ ਪੰਜਾਬ ਯੂਥ ਵਿੰਗ ਦੇ ਪ੍ਰਧਾਨ ਸ਼ ਪ੍ਰਦੀਪ ਸਿੰਘ, ਸੀਨੀਅਰ ਮੀਤ ਪ੍ਰਧਾਨ ਕੁਲਦੀਪ ਸਿੰਘ ਦੁਭਾਲੀ, ਨਾਜਰ ਸਿੰਘ ਕਾਹਨ ਪੁਰਾ ਖਜ਼ਾਨਚੀ ਦਾ ਪਿੰਡ ਕਲੌੜ ਅਤੇ ਸਮਸਪੁਰ ਵਿਖੇ ਭਰਵਾ ਸਵਾਗਤ ਕੀਤਾ ਗਿਆ ਅਤੇ ਸਮੂਹ ਨਗਰ ਵਾਸੀਆ ਵੱਲੋਂ ਸਨਮਾਨਿਤ ਕੀਤਾ ਗਿਆ । ਸੰਗਤਾਂ ਨੇ ਕਿਹਾ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸ਼ ਸਿਮਰਨਜੀਤ ਸਿੰਘ ਮਾਨ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਫ਼ਤਹਿਗੜ੍ਹ ਸਾਹਿਬ ਦੇ ਆਗੂਆਂ ਨੂੰ ਉੱਚ ਅਹੁਦੇ ਬਖ਼ਸਕੇ ਮਾਣ ਬਖਸਿਆ ਹੈ ।”
ਇਸ ਸਨਮਾਨ ਸਮਾਰੋਹ ਵਿਚ ਸ਼ ਸਿੰਗਾਰਾ ਸਿੰਘ ਬਡਲਾ ਜ਼ਿਲ੍ਹਾ ਪ੍ਰਧਾਨ ਫ਼ਤਹਿਗੜ੍ਹ ਸਾਹਿਬ ਨੇ ਸੰਗਤਾਂ ਸੁਬੋਧਿਤ ਕਰਦੇ ਹੋਏ ਕਿਹਾ ਕਿ ਆਉਣ ਵਾਲੀਆਂ ਐਸ਼ਜੀ.ਪੀ.ਸੀ. ਚੋਣਾਂ ਵਿਚ ਤੇ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਵੱਧ ਤੋ ਵੱਧ ਵੋਟਾਂ ਨਾਲ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਕੀਤੀ ਅਤੇ ਆਉਣ ਵਾਲੀ 06 ਜੂਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚਣ ਦੀ ਵੀ ਸੰਗਤਾਂ ਨੂੰ ਅਪੀਲ ਕੀਤੀ । ਸ਼ ਕੁਲਦੀਪ ਸਿੰਘ ਦੁਭਾਲੀ ਨੇ ਕਿਹਾ ਕਿ ਆਉਣ ਵਾਲੇ ਕੁਝ ਸਮੇਂ ਵਿਚ ਪੰਜਾਬ ਦੀ ਯੂਥ ਵਿੰਗ ਦਾ ਪਿੰਡ ਅਤੇ ਸ਼ਹਿਰ ਪੱਧਰ ਤੇ ਢਾਂਚਾ ਵੀ ਤਿਆਰ ਕਰਾਂਗੇ ਅਤੇ ਪੰਜਾਬ ਦੇ ਹਰੇਕ ਪਿੰਡ ਵਿਚ ਪਹੁੰਚ ਕਰਕੇ ਨੌਜ਼ਵਾਨਾਂ ਨੂੰ ਯੂਥ ਨਾਲ ਜੋੜਿਆ ਜਾਵੇਗਾ । ਇਸ ਮੌਕੇ ਹਾਜ਼ਰੀਨ ਅਹੁਦੇਦਾਰਾਂ ਨੇ ਵੀ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ।

468 ad

Submit a Comment

Your email address will not be published. Required fields are marked *