ਸ਼੍ਰੋਅਦ (ਅ) ਯੂ.ਕੇ ਵਲੋਂ ਮਨਾਏ ਜਾ ਰਹੇ ਖਾਲਿਸਤਾਨ ਐਲਾਨਨਾਮੇ ਦੇ ਦਿਵਸ ਵਿੱਚ ਸ਼੍ ਸਿਮਰਨਜੀਤ ਮਾਨ ਹੋਣਗੇ ਸ਼ਾਮਲ

3ਸ਼੍ਰ ਸਿਮਰਨਜੀਤ ਸਿੰਘ ਮਾਨ ਦੀ ਇੰਗਲੈਡ ਫੇਰੀ ਨੂੰ ਲੈ ਕੇ ਸਿੱਖ ਸੰਗਤਾਂ ਬਾਗੋ- ਬਾਗ
ਫਰੀਦਕੋਟ , 5 ਮਈ ( ਜਗਦੀਸ਼ ਬਾਮਬਾ ) ਸ਼੍ਰੋਅਦ (ਅ) ਯੂ.ਕੇ ਵਲੋਂ ਮਨਾਏ ਜਾ ਰਹੇ ਖਾਲਿਸਤਾਨ ਐਲਾਨਨਾਮੇ ਦੇ ਦਿਵਸ ਵਿੱਚ ਸ਼੍ਰ ਸਿਮਰਨਜੀਤ ਮਾਨ ਹੋਣਗੇ ਸ਼ਾਮਲਸ੍ਰ. ਸਿਮਰਨਜੀਤ ਸਿੰਘ ਮਾਨ, ਕੌਮੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਸ ਹਫਤੇ ਇੰਗਲੈਂਡ ਦੀ ਫੇਰੀ ਤੇ ਆ ਰਹੇ ਹਨ, ਜੋ ਯੌਰਪ ਅਤੇ ਉੱਤਰੀ ਅਮਰੀਕਾ ਵਿੱਚ ਬੈਠੇ ਸਿੱਖਾਂ ਲਈ ਖੁਸ਼ੀ ਦਾ ਮੌਕਾ ਹੈ। ਕੈਨੇਡਾ ਤੋਂ ਸ੍ਰ. ਸੁਖਮਿੰਦਰ ਸਿੰਘ ਹੰਸਰਾ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਈਸਟ, ਸ੍ਰ. ਗੁਰਜੋਤ ਸਿੰਘ ਯੂਥ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਅਤੇ ਸ੍ਰ. ਬੂਟਾ ਸਿੰਘ ਖੜੌਦ ਕਨਵੀਨਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ ਐਸ ਏ, ਇਸ ਮੌਕੇ ਸ੍ਰ. ਸਿਮਰਨਜੀਤ ਸਿੰਘ ਮਾਨ ਨਾਲ ਮੁਲਾਕਾਤ ਕਰਨ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ ਕੇ ਵਲੋਂ ਮਨਾਏ ਜਾ ਰਹੇ ਖਾਲਿਸਤਾਨ ਐਲਾਨਨਾਮੇ ਦੇ ਦਿਵਸ ਵਿੱਚ ਸ਼ਾਮਲ ਹੋਣ ਪੁੱਜ ਰਹੇ ਹਨ। ਇਹ ਸੂਚਨਾ ਅਕਾਲੀ ਦਲ ਅੰਮ੍ਰਿਤਸਰ ਯੂਥ ਦੇ ਪ੍ਰਧਾਨ ਪਰਮਿੰਦਰ ਸਿੰਘ ਨੇ ਦਿੱਤੀ ਹੈ।
ਸਾਡੇ ਵਾਸਤੇ ਇਹ ਸੁਨਿਹਰੀ ਮੌਕਾ ਹੈ ਕਿ ਅਸੀਂ ਖਾਲਿਸਤਾਨ ਦੀ ਮੂਵਮੈਂਟ ਨੂੰ ਉੱਤਰੀ ਅਮਰੀਕਾ ਵਿੱਚ ਹੋਰ ਅਸਰਦਾਇਕ ਢੰਗ ਨਾਲ ਚਲਾਉਣ ਲਈ ਵਿਚਾਰ ਵਟਾਂਦਰੇ ਕਰ ਸਕਾਂਗੇ। ਇਹ ਵਿਚਾਰ ਸੁਖਮਿੰਦਰ ਸਿੰਘ ਹੰਸਰਾ ਨੇ ਦਿੱਤੇ। ਹੰਸਰਾ ਨੇ ਕਿਹਾ ਕਿ ਅਕਾਲੀ ਦਲ ਅੰਮ੍ਰਿਤਸਰ ਅਤੇ ਇਸਦਾ ਕੌਮੀ ਪ੍ਰਧਾਨ ਸ੍ਰ. ਸਿਮਰਨਜੀਤ ਸਿੰਘ ਮਾਨ, ਖਾਲਿਸਤਾਨ ਦੀ ਮੂਵਮੈਂਟ ਦਾ ਪ੍ਰਤੀਬਿੰਬ ਬਣ ਕੇ ਉਭਰਿਆ ਹੈ। ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਇਸ ਮੂਵਮੈਂਟ ਦੇ ਉਸਾਰੂ ਪੱਖ ਤੋਂ ਵਾਕਿਫ ਹੋਈਏ ਅਤੇ ਇਸ ਨੂੰ ਦੁਨੀਆਂ ਦੇ ਵਿਕਸਤ ਮੁਲਕਾਂ ਦੀਆਂ ਸਰਕਾਰਾਂ ਕੋਲ ਪਹੁੰਚ ਕਰਕੇ ਉਨ੍ਹਾਂ ਨੂੰ ਸਮਝਾਈਏ।

468 ad

Submit a Comment

Your email address will not be published. Required fields are marked *