ਸ਼੍ਰੀ ਅਨੰਦਪੁਰ ਸਾਹਿਬ ਵਿਖੇ ਇਕ ਵਾਰ ਫਿਰ ਹੋਇਆ ਗੁੰਡਾਗਰਦੀ ਦਾ ਨੰਗਾ ਨਾਚ

6ਗੁਰਦੁਆਰੇ ਮੱਥਾ ਟੇਕਣ ਆਈ ਵਿਆਹੁਤਾ ਅੋਰਤ ਤੇ ਨੋਜਵਾਨ ਨੇ ਚਾਕੂ ਨਾਲ ਕੀਤਾ ਜਾਨਲੇਵਾ ਹਮਲਾ।
ਅੋਰਤ ਗੰਭੀਰ ਜਖਮੀ, ਹਮਲਾਵਰ ਨੋਜਵਾਨ ਕਾਬੂ।
ਸ੍ਰੀ ਅਨੰਦਪੁਰ ਸਾਹਿਬ, 5 ਮਈ ( ਪੀਡੀ ਬੇਉਰੋ ) ਆਪਣੀ ਰਿਸ਼ਤੇਦਾਰ ਅੋਰਤ ਨਾਲ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਮੱਥਾ ਟੇਕਣ ਆਈ ਵਿਆਹਤਾ ਅੋਰਤ ਤੇ ਇੱਕ ਨੋਜਵਾਨ ਵੱਲੋਂ ਚਾਕੂ ਨਾਲ ਹਮਲਾ ਕਰਕੇ ਸਖਤ ਜਖਮੀ ਕਰ ਦਿੱਤਾ ਗਿਆ । ਮੋਕੇ ਤੋਂ ਪ੍ਰਾਪਤ ਜਾਣਕਾਰੀ ਮੁਤਾਬਿਕ ਸੀਂਸਵਾਂ ਰੋਡ ਕੁਰਾਲੀ ਦੀ ਰਹਿਣ ਵਾਲੀ ਚਰਨਜੀਤ ਕੋਰ (28) ਆਪਣੀ ਕਿਸੇ ਰਿਸ਼ਤੇਦਾਰ ਅੋਰਤ ਨਾਲ ਅੱਜ ਇੱਥੇ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਮੱਥਾ ਟੇਕਣ ਆਈ ਹੋਈ ਸੀ । ਬੱਸ ਸਟੇਂਡ ਤੇ ਪੁੱਜਣ ਮੋਕੇ ਉਕਤ ਦੋਨੋਂ ਅੋਰਤਾਂ ਦੇ ਪਿੱਛੇ ਆ ਰਹੇ ਇੱਕ ਨੋਜਵਾਨ ਨੇ ਅਚਾਨਕ ਚਰਨਜੀਤ ਕੋਰ ਪਤਨੀ ਚਰਨਪ੍ਰੀਤ ਸਿੰਘ ਉਰਫ ਬਿੱਟੂ ਤੇ ਅਚਾਨਕ ਹਮਲਾ ਕਰ ਦਿੱਤਾ । ਅਚਾਨਕ ਹੋਏ ਇਸ ਹਮਲੇ ਕਾਰਨ ਉਕਤ ਅੋਰਤ ਸੜਕ ਤੇ ਡਿੱਗ ਪਈ ਤੇ ਉਕਤ ਨੋਜਵਾਨ ਨੇ ਅਚਾਨਕ ਚਾਕੂ ਕੱਢਕੇ ਅੋਰਤ ਦੇ ਮਾਰਿਆ ਜੋ ਉਸਦੀ ਗਰਦਨ ਤੇ ਲੱਗਿਆ , ਜਿਸ ਕਾਰਨ ਉਕਤ ਅੋਰਤ ਗੰਭੀਰ ਜਖਮੀ ਹੋ ਗਈ । ਬੱਸ ਸਟੇਂਡ ਦੇ ਬਾਹਰ ਮੁੱਖ ਚੋਂਕ ਚ’ ਡਿਊਟੀ ਦੇ ਰਹੇ ਟ੍ਰੈਫਿਕ ਪੁਲਿਸ ਦੇ ਹੋਲਦਾਰ ਹਰਜਾਪ ਸਿੰਘ ਨੇ ਜਦੋਂ ਉਕਤ ਹਮਲਾਵਰ ਨੋਜਵਾਨ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਕਤ ਹਮਲਾਵਰ ਵੱਲੋਂ ਉਸਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸਤੇ ਹੋਲਦਾਰ ਹਰਜਾਪ ਸਿੰਘ ਅਤੇ ਕੋਲ ਖੜੇ ਲੋਕਾਂ ਵੱਲੋਂ ਬੜੀ ਮੁਸ਼ਕਿਲ ਨਾਲ ਹਮਲਾਵਰ ਨੋਜਵਾਨ ਨੂੰ ਕਾਬੂ ਕੀਤਾ ਗਿਆ। ਹਮਲਾਵਰ ਨੂੰ ਪੁਲਿਸ ਚੋਂਕੀ ਪਹੁੰਚਾਉਣ ਉਪਰੰਤ ਜਖਮੀ ਹੋਈ ਅੋਰਤ ਨੂੰ ਹੋਲਦਾਰ ਹਰਜਾਪ ਸਿੰਘ ਨੇ ਸਥਾਨਕ ਭਾਈ ਜੈਤਾ ਜੀ ਸਿਵਲ ਹਸਪਤਾਲ ਦਾਖਿਲ ਕਰਵਾਇਆ, ਜਿੱਥੇ ਉਕਤ ਜਖਮੀ ਅੋਰਤ ਦਾ ਡਾਕਟਰਾਂ ਵੱਲੋਂ ਇਲਾਜ ਕੀਤਾ ਜਾ ਰਿਹਾ ਹੈ । ਇਸ ਸਬੰਧੀ ਸਥਾਨਕ ਚੋਂਕੀ ਇੰਚਾਰਜ ਏ ਐਸ ਆਈ ਗੁਰਮੁੱਖ ਸਿੰਘ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਨਾਂ ਕਿਹਾ ਕਿ ਮਾਮਲੇ ਦੀ ਘੋਖ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ ।

468 ad

Submit a Comment

Your email address will not be published. Required fields are marked *