ਸ਼੍ਰੀ ਅਕਾਲ ਤਖਤ ਸਾਹਿਬ ਨੇ ਮਜੀਠੀਆ ਨੂੰ ਸੁਣਾਈ ”ਸਜ਼ਾ” – ਸਿਆਸੀ ਦਬਾਅ ਥੱਲੇ ਕੌਮੀ ਭਾਵਨਾਵਾਂ ਨੂੰ ਕੀਤਾ ਦਰਕਿਨਾਰ

bikram_singh_majithia

ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਵੀਰਵਾਰ ਨੂੰ ਗੁਰਬਾਣੀ ਦੀ ਬੇਅਦਬੀ ਕਰਨ ‘ਤੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਧਾਰਮਿਕ ਸਜ਼ਾ ਸੁਣਾਈ। ਬਿਕਰਮ ਸਿੰਘ ਮਜੀਠੀਆ ਨੇ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜ੍ਹੇ ਹੋ ਕੇ ਗਲ ‘ਚ ਪਰਨਾ ਪਾ ਕੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਆਦੇਸ਼ ਮੰਨਿਆ। ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਉਨ੍ਹਾਂ ਨੂੰ ਪੰਜ ਤਖਤਾਂ ‘ਤੇ ਹਾਜਰ ਹੋ ਕੇ ਲੰਗਰ ਦੀ ਆਰਥਕ ਅਤੇ ਹੱਥੀਂ ਸੇਵਾ ਕਰਨ, ਅਕਾਲ ਤਖਤ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰਾਉਣ, ਤਿੰਨ ਦਿਨ ਲੰਗਰ ਹਾਲ ‘ਚ ਬਰਤਨ ਸਾਫ ਕਰਨ, ਗੁਰਬਾਣੀ ਸੁਣਨ ਅਤੇ ਲੰਗਰ ਦੀ ਸੇਵਾ ਕਰਨ ਦੀ ਸਜ਼ਾ ਸੁਣਾਈ ਗਈ ਹੈ। ਇਸ ਤੋਂ ਇਲਾਵਾ ਗਿਆਨੀ ਗੁਰਬਚਨ ਸਿੰਘ ਨੇ ਮਜੀਠੀਆ ਨੂੰ 501 ਰੁਪਏ ਗੁਰੂ ਦੀ ਗੋਲਕ ‘ਚ ਪਾਉਣ ਅਤੇ 101 ਰੁਪਏ ਦੀ ਕੜਾਹ-ਪ੍ਰਸ਼ਾਦ ਦੀ ਦੇਗ ਕਰਵਾਉਣ ਦਾ ਵੀ ਹੁਕਮ ਸੁਣਾਇਆ ਅਤੇ ਇਸ ਦੇ ਨਾਲ ਹੀ ਮਜੀਠੀਆ ਨੂੰ ਖਿਮਾ ਯਾਚਨਾ ਦੀ ਅਰਦਾਸ ਕਰਾਉਣ ਲਈ ਵੀ ਆਦੇਸ਼ ਦਿੱਤਾ ਗਿਆ।

468 ad