ਸ਼ਹੀਦ ਸੁਖਦੇਵ ਦੇ ਦੋਹਤੇ ਨੂੰ ਵਿਦੇਸ਼ੋਂ ਆਇਆ ਫੋਨ, ”ਨਾਨੇ ਵਾਂਗ ਤੈਨੂੰ ਵੀ ਸ਼ਹੀਦ ਕਰ ਦਿਆਂਗੇ”

5ਲੁਧਿਆਣਾ , 5 ਮਈ ( ਜਗਦੀਸ਼ ਬਾਮਬਾ ) ਸ਼ਹੀਦ ਸੁਖਦੇਵ ਥਾਪਰ ਦੀ ਭਤੀਜੀ ਸੰਗੀਤਾ ਨਈਅਰ ਦੇ ਵੱਡੇ ਬੇਟੇ ਵਿਸ਼ਾਲ ਨਈਅਰ ਨੂੰ ਵਿਦੇਸ਼ ਤੋਂ ਧਮਕੀ ਭਰਿਆ ਫੋਨ ਆਇਆ ਹੈ, ਜਿਸ ‘ਚ ਉਨ੍ਹਾਂ ਨੂੰ ਨਾਨੇ ਵਾਂਗ ਸ਼ਹੀਦ ਕਰ ਦੇਣ ਦੀ ਧਮਕੀ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਨਿਊ ਉਪਕਾਰ ਨਗਰ ਦੇ ਸੋਸ਼ਲ ਵਰਕਰ ਵਿਸ਼ਾਲ ਨੇ ਸ਼ਿਕਾਇਤ ‘ਚ ਦੱਸਿਆ ਹੈ ਕਿ ਉਨ੍ਹਾਂ ਨੂੰ ਪਿਛਲੇ 2 ਦਿਨਾਂ ਤੋਂ 8-10 ਵਾਰ ਵਿਦੇਸ਼ੋਂ 2 ਨੰਬਰਾਂ ਤੋਂ ਫੋਨ ਆਏ ਹਨ, ਜਿਸ ‘ਚ ਪੰਜਾਬੀ ਬੋਲਦਾ ਇਕ ਵਿਅਕਤੀ ਉਨ੍ਹਾਂ ਨੂੰ ਧਮਕਾ ਰਿਹਾ ਹੈ ਕਿ ਉਹ ਨਾਨੇ ਦੀ ਤਰ੍ਹਾਂ ਹੀ ਉਨ੍ਹਾਂ ਨੂੰ ਵੀ ਸ਼ਹੀਦ ਕਰ ਦੇਣਗੇ।
ਜਦੋਂ ਵਿਸ਼ਾਲ ਨੇ ਵਿਅਕਤੀ ਨੂੰ ਧਮਕੀ ਦੇਣ ਦਾ ਕਾਰਨ ਪੁੱਛਿਆ ਤਾਂ ਉਸ ਨੇ ਫੋਨ ਕੱਟ ਦਿੱਤਾ। ਫਿਲਹਾਲ ਇਸ ਮਾਮਲੇ ਸੰਬੰਧੀ ਥਾਣੇਦਾਰ ਮੁਖਤਿਆਰ ਸਿੰਘ ਨੇ ਦੱਸਿਆ ਕਿ ਫੋਨ ਕਾਲ ਟਰੇਨ ਕਰਨ ਲਈ ਮਾਹਿਰਾਂ ਨੂੰ ਨੰਬਰ ਦੇ ਦਿੱਤੇ ਗਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਫੋਨ ਕਰਨ ਵਾਲੇ ਨੇ ਧਮਕੀ ਦੇਣ ਦਾ ਕਾਰਨ ਨਹੀਂ ਦਸਿਆ, ਲਿਹਾਜਾ ਤੰਗ ਕਰਨ ਦੇ ਮਕਸਦ ਨਾਲ ਇਹ ਕਿਸੇ ਸ਼ਰਾਰਤੀ ਤੱਤ ਦੀ ਹਰਕਤ ਲੱਗਦੀ ਹੈ।

468 ad

Submit a Comment

Your email address will not be published. Required fields are marked *