ਸ਼ਹੀਦ ਭਗਤ ਸਿੰਘ ਤੇ ਮਾਸਟਰ ਤਾਰਾ ਸਿੰਘ ਨੂੰ ਮਿਲੇ ਭਾਰਤ ਰਤਨ

ਸ਼ਹੀਦ ਭਗਤ ਸਿੰਘ ਤੇ ਮਾਸਟਰ ਤਾਰਾ ਸਿੰਘ ਨੂੰ ਮਿਲੇ ਭਾਰਤ ਰਤਨ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਨੇ ਅੱਜ ਇਕ ਮੀਟਿੰਗ ਵਿਚ ਦੇਸ਼ ਦੇ ਸਰਵਉਚ ਨਾਗਰਿਕ ਸਨਮਾਨ ਭਾਰਤ ਰਤਨ ਲਈ ਦੋ ਹੋਰ ਨਾਵਾਂ ‘ਤੇ ਫੈਸਲਾ ਲਿਆ ਹੈ। ਸਰਵ ਸੰਮਤੀ ਨਾਲ ਪਾਸ ਕੀਤੇ ਗਏ ਮਤੇ ਵਿਚ ਕਮੇਟੀ ਨੇ ਭਾਰਤੀ ਇਤਿਹਾਸ ਦੇ ਹੀਰੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਅਕਾਲੀ ਆਗੂ ਮਾਸਟਰ ਤਾਰਾ ਸਿੰਘ ਦੇ ਨਾਵਾਂ ਦੀ ਸਿਫਾਰਸ਼ ਕੀਤੀ ਹੈ। 
ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਵਲੋਂ ਪੇਸ਼ ਕੀਤੇ ਗਏ ਮਤੇ ਨੂੰ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵਲੋਂ ਹਮਾਇਤ ਦੇਣ ਤੋਂ ਬਾਅਦ ਕਾਰਜਕਾਰਨੀ ਦੀ ਮੀਟਿੰਗ ਵਿਚ ਮੈਂਬਰਾਂ ਨੇ ਬਿਨਾਂ ਕਿਸੇ ਵਿਰੋਧ ਦੇ ਪਾਸ ਕਰ ਦਿਤਾ। ਇਸ ਮੌਕੇ ਜੀ. ਕੇ. ਨੇ ਕਿਹਾ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ 23 ਸਾਲ ਦੇ ਅਜਿਹੇ ਨੌਜਵਾਨ ਸਨ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਅਜਿਹੀ ਕੁਰਬਾਨੀ ਦਿਤੀ ਕਿ ਜਿਸ ਕਾਰਨ ਅੱਜ ਵੀ ਸਮੁੱਚਾ ਨੌਜਵਾਨ ਵਰਗ ਭਗਤ ਸਿੰਘ ਨੂੰ ਇਕ ਨਿਧੜਕ ਜੋਧੇ ਵਜੋਂ ਯਾਦ ਕਰਦਾ ਹੈ। ਉਨ੍ਹਾਂ ਦਸਿਆ ਕਿ 4 ਦਹਾਕਿਆਂ ਤਕ ਅਕਾਲੀ ਸਿਆਸਤ ਦੇ ਮੁਖੀ ਰਹੇ ਮਾਸਟਰ ਤਾਰਾ ਸਿੰਘ ਨੇ ਆਜ਼ਾਦੀ ਤੋਂ ਬਾਅਦ ਉਨ੍ਹਾਂ ਨੇ ਦੇਸ਼ ਨੂੰ ਵੰਡਣ ਦੇ 3 ਦੇਸ਼ਾਂ ਦੇ ਮਤੇ ਦੇ ਮਸੌਦੇ ਨੂੰ ਖ ਾਰਜ  ਕਰਨ ਅਤੇ ਸਿੱਖਾਂ ਨੂੰ ਭਾਰਤ ਨਾਲ  ਜੁੜੇ  ਰਹਿਣ  ਦਾ ਸੰਦੇਸ਼ ਦਿਤਾ। 
ਉਨ੍ਹਾਂ ਨੇ ਮਾਸਟਰ ਜੀ ਨੂੰ ਸੱਚਾ, ਈਮਾਨਦਾਰ, ਦੇਸ਼ ਭਗਤ ਅਤੇ Àੁਚੇ ਕਿਰਦਾਰ ਦਾ ਮਾਲਕ ਦੱਸਦੇ ਹੋਏ ਉਨ੍ਹਾਂ ਨੂੰ ਅੱਜ ਤਕ ਸਿੱਖ ਜਗਤ ਵਲੋਂ ਯਾਦ ਕੀਤੇ ਜਾਣ ਦਾ ਦਾਅਵਾ ਵੀ ਕੀਤਾ। ਜੀ. ਕੇ. ਨੇ ਦਸਿਆ ਕਿ ਮਾਸਟਰ ਤਾਰਾ ਸਿੰਘ ਦਾ ਗੁਰਦੁਆਰਾ ਸੁਧਾਰ ਲਹਿਰ ਅਤੇ ਸ਼੍ਰੋਮਣੀ ਕਮੇਟੀ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਵਿਚ ਵੀ ਅਹਿਮ ਯੋਗਦਾਨ ਰਿਹਾ ਹੈ।

468 ad