ਸ਼ਹੀਦ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਦੀ ਸ਼ਹੀਦੀ ਬਰਸੀ 28 ਨੂੰ ਹੈਮਿਲਟਨ ਵਿੱਚ ਮਨਾਈ ਜਾਵੇਗੀ

MaNO-Shaheede-FB

ਬਰੈਂਪਟਨ(ਪੀ ਡੀ ਬਿਊਰੋ) ਸ਼ਹੀਦ ਭਾਬਾ ਗੁਰਬਚਨ ਸਿੰਘ ਮਾਨੋਚਾਹਲ ਦਾ ਸ਼ਹੀਦੀ ਦਿਹਾੜਾ ਸਮੁੱਚੇ ਪੰਥਕ ਦਰਦੀਆਂ ਵਲੋਂ 28 ਅਪਰੈਲ ਦਿਨ ਐਤਵਾਰ ਨੂੰ ਸ਼ਹੀਦਗੜ ਗੁਰਦੁਆਰਾ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ। ਐਤਵਾਰ ਨੂੰ ਸਵੇਰੇ 11 ਵਜੇ ਤੋਂ 1 ਵਜ੍ਹੇ ਤੱਕ ਸ਼ਹੀਦ ਦੀਵਾਨ ਸਜਣਗੇ ਅਤੇ ਖਾਲਿਸਤਾਨ ਦੇ ਰੌਸ਼ਨ ਦਿਮਾਗ ਸਿਤਾਰੇ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਦੀ ਜੀਵਨੀ ਤੇ ਝਾਤ ਪਾਈ ਜਾਵੇਗੀ। ਸਿੱਖ ਸੰਗਤ ਵਲੋਂ ਬਾਬਾ ਜੀ ਦੇ ਪ੍ਰੀਵਾਰ ਨੂੰ ਸਨਮਾਨਿਤ ਕੀਤਾ ਜਾਵੇਗਾ। ਸ਼ਹੀਦਗੜ ਗੁਰਦੁਆਰਾ ਸਾਹਿਬ ਨੂੰ ਜਾਣ ਦਾ ਰਸਤਾ ਜਾਨਣ ਲਈ ਫੋਨ ਕਰ ਸਕਦੇ ਹੋ 905-525-5725
ਇਸ ਸ਼ਹੀਦੀ ਸਮਾਗਮ ਦੀ ਜਾਣਕਾਰੀ ਲਈ ਸੁਖਮਿੰਦਰ ਸਿੰਘ ਹੰਸਰਾ 905-455-9999 ਜਾਂ ਹਰਬਰਿੰਦਰ ਸਿੰਘ ਮਾਨੋਚਾਹਲ ਨੂੰ 416-716-2021 ਤੇ ਫੋਨ ਕੀਤਾ ਜਾ ਸਕਦਾ ਹੈ।

468 ad

Submit a Comment

Your email address will not be published. Required fields are marked *