ਸ਼ਹਾਦਤ ਦੇ 45 ਸਾਲ ਬਾਅਦ ਜਿੰਦਾ ਹੋਣ ਦੀ ਖ਼ਬਰ !

15ਤਰਨਤਾਰਨ, , 17 ਮਈ ( ਜਗਦੀਸ਼ ਬਾਂਬਾ ) ਬਲਵਿੰਦਰ ਸਿੰਘ ਦੀ ਪਤਨੀ ਨੂੰ 45 ਸਾਲ ਬਾਅਦ ਉਸ ਦਾ ਪਤੀ ਜਿਊਂਦਾ ਹੋਣ ਦੀ ਖਬਰ ਮਿਲੀ। ਤਰਨ ਤਾਰਨ ਦੀ ਰਹਿਣ ਵਾਲੀ ਹਰਬੰਸ ਕੌਰ ਨੂੰ ਦਸੰਬਰ 1971 ਵਿੱਚ ਭਾਰਤੀ ਫੌਜ ਵੱਲੋਂ ਸੂਚਨਾ ਦਿੱਤੀ ਗਈ ਕਿ ਭਾਰਤ-ਪਾਕਿ ਜੰਗ ‘ਚ ਉਸ ਦਾ ਪਤੀ ਬਲਵਿੰਦਰ ਸਿੰਘ ਸ਼ਹੀਦ ਹੋ ਗਿਆ ਹੈ। ਪਤੀ ਦੀ ਸ਼ਹਾਦਤ ਦਾ ਸੱਚ ਮੰਨ ਕੇ ਉਸ ਨੇ ਇਕੱਲੇ ਹੀ ਪਰਿਵਾਰ ਨੂੰ ਸੰਭਾਲਿਆ। ਹਰਬੰਸ ਹੁਣ 68 ਸਾਲ ਦੀ ਹੈ।ਹੁਣ 45 ਸਾਲ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਉਸ ਦਾ ਪਤੀ ਬਲਵਿੰਦਰ ਸਿੰਘ ਤਾਂ ਪਾਕਿਸਤਾਨ ਦੀ ਕੋਟ ਲੱਖਪਤ ਜੇਲ੍ਹ ਵਿੱਚ ਕੈਦ ਹੈ। ਬਲਵਿੰਦਰ ਦੇ ਜਿੰਦਾ ਹੋਣ ਦੀ ਖਬਰ ਉੱਥੋਂ ਦੀ ਜੇਲ੍ਹ ਵਿੱਚੋਂ ਰਿਹਾਅ ਹੋ ਕੇ ਪਰਤੇ ਕੁਝ ਭਾਰਤੀਆਂ ਨੇ ਉਨ੍ਹਾਂ ਨੂੰ ਦਿੱਤੀ ਹੈ। ਇਹ ਖਬਰ ਸੁਣਨ ਮਗਰੋਂ ਹਰਬੰਸ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਸ ਨੇ ਪਤੀ ਨੂੰ ਵਾਪਸ ਲਿਆਂਦਾ ਜਾਵੇ। ਉਹ ਹੁਣ ਇਕਲੌਤੀ ਬੇਟੀ ਬਲਜਿੰਦਰ ਕੌਰ ਨਾਲ ਮਿਲ ਕੇ ਬਲਵਿੰਦਰ ਸਿੰਘ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਵਿੱਚ ਜੁੱਟ ਗਈ ਹੈ। ਹਰਬੰਸ ਕੌਰਨ ਨੇ ਵਿਦੇਸ਼ ਮੰਤਰਾਲੇ ਤੋਂ ਲੈ ਕੇ ਸਥਾਨਕ ਪ੍ਰਸ਼ਾਸਨ ਨੂੰ ਪੱਤਰ ਲਿਖਿਆ ਹੈ।ਬਲਵਿੰਦਰ ਸਿੰਘ ਸਿੱਖ ਰੈਜ਼ੀਮੈਂਟ ਵਿੱਛ ਸਿਪਾਹੀ ਸੀ। 1971 ਵਿੱਚ ਭਾਰਤ-ਪਾਕਿ ਜੰਗ ਦੌਰਾਨ ਉਸ ਨੇ ਦੁਸ਼ਮਣਾਂ ਨਾਲ ਲੋਹਾ ਲਿਆ। ਜੰਗ ਤੋਂ ਬਾਅਦ ਫੌਜ ਵੱਲੋਂ ਉਨ੍ਹਾਂ ਨੂੰ ਤਾਰ ਆਈ। ਇਸ ਵਿੱਚ ਲਿਖਿਆ ਸੀ ਕਿ ਬਲਵਿੰਦਰ ਸਿੰਘ ਸ਼ਹੀਦ ਹੋ ਚੁੱਕਾ ਹੈ। ਹੈਰਾਨੀ ਦੀ ਗੱਲ਼ ਹੈ ਕਿ ਅੱਜ ਤੱਕ ਫੌਜ ਵੱਲੋਂ ਬਲਵਿੰਦਰ ਦੀ ਲਾਸ਼ ਪਰਿਵਾਰ ਨੂੰ ਨਹੀਂ ਸੌਂਪੀ ਗਈ ਸੀ।

468 ad

Submit a Comment

Your email address will not be published. Required fields are marked *