ਸ਼ਰਧਾਲੂਆਂ ਲਈ ਖੁੱਲ੍ਹਿਆ ਸਕਾਟਲੈਂਡ ਦਾ ਸਭ ਤੋਂ ਵੱਡਾ ਗੁਰਦੁਆਰਾ ਸਾਹਿਬ

10ਸਕਾਟਲੈਂਡ, 16 ( ਪੀ ਡੀ ਬੇਉਰੋ ) ਬ੍ਰਿਟੇਨ ‘ਚ ਸਕਾਟਲੈਂਡ ਦੇ ਗਲਾਸਗੋ ਵਿਖੇ ਸਥਿਤ ਗੁਰਦੁਆਰਾ ਸਾਹਿਬ ਨੂੰ ਸ਼ਰਧਾਲੂਆਂ ਲਈ ਖੋਲ੍ਹ ਦਿੱਤਾ ਗਿਆ ਹੈ। ਸਿੱਖਾਂ ਦਾ ਇਹ ਧਾਰਮਿਕ ਸਥਾਨ ਸਕਾਟਲੈਂਡ ਵਿਚ ਸਭ ਤੋਂ ਵੱਡਾ ਹੈ ਅਤੇ ਬ੍ਰਿਟੇਨ ਦੀਆਂ ਸਭ ਤੋਂ ਵੱਡੀਆਂ ਧਾਰਮਿਕ ਇਮਾਰਤਾਂ ‘ਚੋਂ ਇਕ ਹੈ। ਦਸ ਸਾਲਾਂ ਤੱਕ ਇਸ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਬਣਾਉਣ ਦੀ ਯੋਜਨਾ ਘੜਨ ਤੋਂ ਬਾਅਦ ਇਸ ਨੂੰ ਬਣਾਇਆ ਗਿਆ, ਜਿਸ ਵਿਚ ਛੇ ਸਾਲਾਂ ਦਾ ਸਮਾਂ ਲੱਗਾ। ਗੁਰਦੁਆਰਾ ਸਾਹਿਬ ਨੂੰ ਸ਼ਰਧਾਲੂਆਂ ਲਈ ਖੋਲ੍ਹੇ ਜਾਣ ਸਮੇਂ ਕਰਵਾਏ ਗਏ ਸਮਾਗਮ ਵਿਚ ਸੈਂਕੜੇ ਲੋਕਾਂ ਨੇ ਸ਼ਿਰਕਤ ਕੀਤੀ। ਇਨ੍ਹਾਂ ਵਿਚ ਮੰਤਰੀ ਨਿਕੋਲਾ ਸਟਰਜਨ ਵੀ ਸ਼ਾਮਲ ਸੀ।
ਸਕਾਟਲੈਂਡ ਵਿਚ ਕਰੀਬ 20 ਹਜ਼ਾਰ ਸਿੱਖ ਹਨ, ਜਿਨ੍ਹਾਂ ‘ਚੋਂ ਜ਼ਿਆਦਾਤਰ ਗਲਾਸਗੋ ਵਿਖੇ ਰਹਿੰਦੇ ਹਨ। ਗੁਰਦੁਆਰਾ ਸਾਹਿਬ ਵਿਚ ਲੱਗੀ ਨਿਰਮਾਣ ਸਮੱਗਰੀ ਨੂੰ ਭਾਰਤ ਤੋਂ ਲਿਆਂਦਾ ਗਿਆ ਹੈ। ਇਸ ਦੇ ਨਿਰਮਾਣ ਵਿਚ ਲਗਭਗ 80 ਲੱਖ ਪੌਂਡ ਦਾ ਖਰਚ ਆਇਆ ਹੈ। ਇਸ ਇਮਾਰਤ ਵਿਚ ਕਲਾਸਰੂਮ, ਲਾਈਬ੍ਰੇਰੀ ਅਤੇ ਦਫਤਰ ਵੀ ਹਨ।

468 ad

Submit a Comment

Your email address will not be published. Required fields are marked *