ਸ਼ਨਿਚਰਵਾਰ 2 ਜੂਨ ਨੂੰ ਔਟਵਾ ਵਿਖੇ ਹੋ ਰਹੇ “84 ਯਾਦਗਾਰੀ ਦਿਨ” ਪ੍ਰਤੀ ਸੰਗਤ ਵਿੱਚ ਭਾਰੀ ਉਤਸ਼ਾਹ

ਬੀਬੀ ਪ੍ਰੀਤਮ ਕੌਰ (ਸੁਪਤਨੀ ਸ਼ਹੀਦ ਭਾਈ ਰਛਪਾਲ ਸਿੰਘ ਸੰਤ ਭਿੰਡਰਾਂਵਾਲਿਆਂ ਦਾ ਪੀ ਏ) ਸੰਗਤ ਨੂੰ ਸ੍ਰੀ ਦਰਬਾਰ ਸਾਹਿਬ ਉਪਰ ਹਮਲੇ ਦਾ ਅੱਖੀਂ ਡਿੱਠਾ ਹਾਲ ਬਿਆਨ ਕਰੇਗੀ।
ਬਰੈਂਪਟਨ:- ਉਨਟਾਰੀਓ ਅਤੇ ਕਿਊਬਿਕ ਦੀ ਸੰਗਤ ਵਲੋਂ ਸਾਂਝੇ ਤੌਰ ਤੇ ਸੰਨ 1984 ਦੇ ਘੱਲੂਘਾਰੇ ਦੇ ਸ਼ਹੀਦਾਂ ਨੂੰ ਯਾਦ ਕਰਨ ਲਈ ਕਨੇਡੀਅਨ ਪਾਰਲੀਮੈਂਟ ਤੇ ਹੋ ਰਹੇ ਇਕੱਠ ਪ੍ਰਤੀ ਪ੍ਰਬੰਧਕਾਂ ਅਤੇ ਸੰਗਤ ਵਿੱਚ ਭਾਰੀ ਉਤਸ਼ਾਹ ਦੀਆਂ ਖਬਰਾਂ ਮਿਲ ਰਹੀਆਂ ਹਨ।
ਬਹੁਤ ਰਾਜਨੀਤਕ ਲੋਕ ਇਹ ਪਾਠ ਪੜਾ ਚੁੱਕੇ ਹਨ ਕਿ ਸਿੱਖਾਂ ਨੂੰ 84 ਭੁੱਲ ਜਾਣੀ ਚਾਹੀਦੀ ਹੈ ਪਰ ਸਿੱਖ ਨਾ ਕਦੇ ਜ਼ੁਲਮ ਅਤੇ ਨਾ ਹੀ ਜ਼ਾਲਮ ਨੂੰ ਭੁੱਲੇ ਹਨ, ਇਹ ਵਿਚਾਰ ਸੁਖਮਿੰਦਰ ਸਿੰਘ ਹੰਸਰਾ ਨੇ ਸਾਂਝੇ ਕੀਤੇ। ਉਨ੍ਹਾਂ ਅੱਗੇ ਕਿਹਾ ਕਿ ਕੌਮਾਂ ਦਾ ਬਜੂਦ ਹੀ ਇਤਹਾਸ ਦੇ ਥਮਲਿਆਂ ਤੇ ਉਸਰਿਆ ਹੁੰਦਾ ਹੈ। ਅਗਰ ਅਸੀਂ ਆਪਣੇ ਇਤਹਾਸ ਨੂੰ ਹੀ ਵਿਸਾਰ ਦੇਈਏ ਤੇ ਰਾਜੀਤਕ ਲੋਕ ਸਾਨੂੰ ਕੱਟ ਵੱਢ ਕੇ ਫੇਰ ਆਰਾਮ ਨਾਲ ਹਕੂਮਤ ਕਰੀ ਜਾਣ ਤਾਂ ਕੌਮ ਦਾ ਬਜੂਦ ਨਾ ਮਾਤਰ ਰਹਿ ਜਾਵੇਗਾ।
ਪ੍ਰਬੰਧਕਾਂ ਨੇ ਦੱਸਿਆ ਕਿ ਟਰਾਂਟੋ ਤੋਂ ਗੁਰਦੁਆਰਾ ਸਾਹਿਬਾਨਾਂ ਦੇ ਪ੍ਰਬੰਧਕਾਂ ਦੇ ਸਹਿਯੋਗ ਨਾਲ 10-11 ਏਅਰ ਕੰਡੀਸ਼ਨਡ ਕੋਚ ਬੱਸਾਂ ਜਾ ਰਹੀਆਂ ਹਨ ਜਿੰਨਾਂ੍ਹ ਰਾਹੀਂ ਸੰਗਤ ਔਟਵਾ ਵਿਖੇ ਪਹੁੰਚੇਗੀ। ਇਸ ਤੋਂ ਇਲਾਵਾ ਵੱਡੀ ਤਾਦਾਦ ਵਿੱਚ ਸੰਗਤ ਆਪੋ ਆਪਣੇ ਵਾਹਨ ਲੈ ਕੇ ਵੀ ਪੁੱਜ ਰਹੀ ਹੈ। ਇਸ ਯਾਦਗਾਰੀ ਇਕੱਠ ਵਿੱਚ ਵਿਸ਼ੇਸ਼ ਤੌਰ ਤੇ ਬੀਬੀ ਪ੍ਰੀਤਮ ਕੌਰ (ਸੁਪਤਨੀ ਸ਼ਹੀਦ ਭਾਈ ਰਛਪਾਲ ਸਿੰਘ ਸੰਤ ਭਿੰਡਰਾਂਵਾਲਿਆਂ ਦਾ ਪੀ ਏ ਅਤੇ ਸਭ ਤੋਂ ਛੋਟੀ ਉਮਰ ਦੇ ਸ਼ਹੀਦ ਭੁੱਜੰਗੀ ਦੀ ਮਾਂ) ਸੰਗਤ ਨੂੰ ਸ੍ਰੀ ਦਰਬਾਰ ਸਾਹਿਬ ਉਪਰ ਹਮਲੇ ਦਾ ਅੱਖੀਂ ਡਿੱਠਾ ਹਾਲ ਬਿਆਨਣ ਲਈ ਸ਼ਾਮਲ ਹੋ ਰਹੇ ਹਨ।
ਭਾਈ ਕਰਨੈਲ ਸਿੰਘ ਫਤਹਿਗੜ ਸਾਹਿਬ ਨੇ ਦੱਸਿਆ ਕਿ ਇਸ ਸਾਲ ਮਿਲ ਰਿਹਾ ਹੁੰਗਾਰਾ ਪਿਛਲੇ ਸਾਲ ਨਾਲੋਂ ਕਿਤੇ ਵੱਧ ਉਤਸ਼ਾਹਜਨਕ ਹੈ। ਉਨ੍ਹਾਂ ਕਿਹਾ ਕਿ ਅਸੀਂ ਦੁਨੀਆਂ ਭਰ ਦੇ ਲੋਕਾਂ ਨੂੰ ਔਟਵਾ ਦੀ ਆਜ਼ਾਦ ਸਰਜਮੀਂ ਤੇ ਖੜ ਕੇ ਦੱਸਣ ਜਾ ਰਹੇ ਹਾਂ ਕਿ ਸਿੱਖ ਕੌਮ ਉਸ ਹਕੂਮਤ ਅਤੇ ਉਸ ਵਿਚਾਰਧਾਰਾ ਨੂੰ ਕਦੇ ਵੀ ਨਹੀਂ ਭੁੱਲੇਗੀ ਜਿਨ੍ਹਾਂ ਸਾਡਾ ਸ੍ਰੀ ਅਕਾਲ ਤਖਤ ਸਾਹਿਬ ਢਾਹ ਕੇ ਖੰਡਰ ਬਣਾ ਦਿੱਤਾ ਸੀ।
ਸ੍ਰæ ਰਣਜੀਤ ਸਿੰਘ ਮਾਨ ਨੇ ਬੱਸਾਂ ਦਾ ਵੇਰਵਾ ਦੱਸਿਆ; 1) ਬਾਬਾ ਬੁੱਢਾ ਜੀ ਹੈਮਿਲਟਨ, ਸ਼ਹੀਦਗੜ ਗੁਰਦੁਆਰਾ ਸਾਹਿਬ ਡੰਡਾਸ, ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਬਰਲਿੰਗਟਨ, ਓਕਵੈਲ ਗੁਰਦੁਆਰਾ ਸਾਹਿਬ, ਨਾਨਾਕਸਰ ਮਕਲਾਗਲਨ ਰੋਡ, ਸਿੱਖ ਲਹਿਰ, ਡਿਕਸੀ ਰੋਡ ਗੁਰਦੁਆਰਾ ਸਾਹਿਬ, ਮਾਲਟਨ ਗੁਰਦੁਆਰਾ ਸਾਹਿਬ, ਗੁਰਦੁਆਰਾ ਜੋਤਿ ਪ੍ਰਕਾਸ਼, ਗੁਰੁ ਨਾਨਕ ਮਿਸ਼ਨ ਗੁਰੁਆਰਾ ਸਾਹਿਬ, ਸਿੱਖ ਸਪਿਰਚੂਅਲ ਸੈਂਟਰ (ਕੈਰੀਅਰ ਡਰਾਈਵ), ਰੈਕਸਡੇਲ ਸਿੰਘ ਸਭਾ (ਬੇਅਵੁੱਡ) ਅਤੇ ਰਿਵਾਲਡਾ ਰੋਡ ਗੁਰਦੁਆਰਾ ਸਾਹਿਬ ਤੋਂ ਬੱਸਾਂ ਸਵੇਰੇ 6 ਵਜ੍ਹੇ ਰਵਾਨਾ ਹੋਣਗੀਆਂ।
ਸੰਗਤ ਨੂੰ ਬੇਨਤੀ ਹੈ ਕਿ ਇਨ੍ਹਾਂ ਗੁਰਦੁਆਰਾ ਸਾਹਿਬਾਨਾਂ ਵਿੱਚ ਸਵੇਰੇ 5:15-5:30 ਪਹੁੰਚਿਆ ਜਾਵੇ ਤਾਂ ਕਿ ਸਵਾਰੀਆਂ ਦੀ ਵਾਧ-ਘਾਟ ਨੂੰ ਮੈਨੇਜ ਕੀਤਾ ਜਾ ਸਕੇ।
ਸ੍ਰæ ਅਵਤਾਰ ਸਿੰਘ ਪੂਨੀਆ ਨੇ ਇਸ ਮੌਕੇ ਸੰਗਤ ਨੂੰ ਪਅਲਿ ਕਰਦਿਆਂ ਕਿਹਾ ਕਿ “ਜੇ ਜੀਵੇ ਪਤਿ ਲੱਥੀ ਜਾਏ ਸੱਭ ਹਰਾਮ ਜੇਤਾ ਕਿਛੁ ਪਾਏ ॥” ਭਾਵ ਕਿ ਸਾਡੇ ਇਸ਼ਟ ਉਪਰ ਗੁਰਪੁਰਬ ਵਾਲੇ ਦਿਨ ਹਮਲਾ ਕਰਨ ਵਾਲਿਆਂ ਨੂੰ ਅਸੀਂ ਸੰਸਾਰਕ ਵਿਹੜੇ ਵਿੱਚ ਖੜ ਕੇ ਯਾਦ ਕਰਨਾ ਹੈ। ਇਸ ਮੌਕੇ ਹਰ ਪ੍ਰੀਵਾਰ, ਜੋ ਗੁਰੁ ਸਾਹਿਬ ਜੀ ਦਾ ਸਤਿਕਾਰ ਕਰਦਾ ਹੈ ਉਹ ਇਸ ਇਕੱਠ ਵਿੱਚ ਸ਼ਾਮਲ ਹੋ ਕੇ ਆਪਣੇ ਹਿਰਦੇ ਦੀ ਹੂਕ ਦਾ ਪ੍ਰਗਟਾਵਾ ਕਰੇ। ਕਿਸੇ ਵੀ ਪ੍ਰਾਣੀ ਨੇ ਜਾਣਕਾਰੀ ਲੈਣੀ ਹੋਵੇ ਤਾਂ ਉਹ 647-642-1699 ਤੇ ਫੋਨ ਕਰ ਸਕਦਾ ਹੈ।

468 ad

Submit a Comment

Your email address will not be published. Required fields are marked *