ਵੱਡੇ-ਵੱਡੇ ਖਿਡਾਰੀਆਂ ਨੂੰ ਮਾਤ ਦੇ ਸਕਦਾ ਹੈ ਇਹ ਦੋ ਸਾਲਾ ਬੱਚਾ

ਡਰਬੀ— ਡਰਬੀ ਦਾ ਦੋ ਸਾਲਾ ਟਾਈਟਸ ਐਸ਼ਬੇ ਬਾਸਕਟ ਬਾਲ ਖੇਡਣ ਵਿਚ ਇੰਨਾਂ ਮਾਹਰ ਹੈ ਕਿ ਉਹ ਬਿਨਾਂ ਦੇਖੇ ਕਿਸੀ ਵੀ ਦੂਰੀ ਤੋਂ ਬਾਸਕਟ ਨੈੱਟ ਵਿਚ ਬਾਲ ਪਾ ਦਿੰਦਾ ਹੈ। ਟਾਈਟਸ 18 ਮਹੀਨਿਆਂ ਦਾ ਸੀ ਜਦੋਂ ਉਹ ਬਿਨਾਂ ਦੇਖੇ ਬਾਸਕਟ ਬਾਲ ਨਾਲ ਉਹ-ਉਹ Child Playerਕਰਤੱਬ ਕਰਕੇ ਦਿਖਾਉਂਦਾ ਸੀ ਕਿ ਉਸ  ਲੋਕ ਉਸ ਨੂੰ ਦੇਖ ਹੈਰਾਨ ਹੋ ਜਾਂਦੇ ਹਨ। ਛੇ ਮਹੀਨਿਆਂ ਬਾਅਦ ਹੀ ਉਸ ਨੇ ਆਪਣੇ ਇਹ ਸਾਰੇ ਕਰਤੱਬ ਇਕ ਨੈਸ਼ਨਲ ਟੈਲੀਵਿਜ਼ਨ ‘ਤੇ ਕਰਕੇ ਸਾਰਿਆਂ ਨੂੰ ਹੈਰਾਨੀ ਵਿਚ ਪਾ ਦਿੱਤਾ।
ਟਾਈਟਸ ਦੇ ਪਿਤਾ ਨੇ ਜੋਸੇਫ ਨੇ ਯੂਟਿਊਬ ‘ਤੇ ਉਸ ਦੇ ਕਾਰਨਾਮਿਆਂ ਦੀ ਇਕ ਵੀਡੀਓ ਬਣਾ ਕੇ ਪਾ ਦਿੱਤੀ ਸੀ, ਜਿਸ ਤੋਂ ਬਾਅਦ ਉਹ ਰਾਤੋਂ-ਰਾਤ ਕਈਆਂ ਲੋਕਾਂ ਦਾ ਪਿਆਰਾ ਨੰਨ੍ਹਾ ਹੀਰੋ ਬਣ ਗਿਆ ਅਤੇ ਇਕ ਨੈਸ਼ਨਲ ਟੈਲੀਵਿਜ਼ਨ ‘ਤੇ ਉਸ ਦੇ ਇਹ ਕਰਤੱਬ ਦਿਖਾਏ ਗਏ। ਟਾਈਟਸ ਦੀ ਮਾਂ ਕ੍ਰਿਸਟਿਨ ਐਸ਼ਬੇ ਦਾ ਕਹਿਣਾ ਹੈ ਕਿ ਟਾਈਟਸ ਆਪਣਾ 10 ਫੀਸਦੀ ਸਮਾਂ ਹੋਰ ਖਿਡੋਣਿਆਂ ਨਾਲ ਖੇਡਣ ਵਿਚ ਲਗਾਉਂਦਾ ਪਰ 90 ਫੀਸਦੀ ਸਮਾਂ ਉਸ ਦੇ ਹੱਥ ਵਿਚ ਬਾਲ ਫੜੀ ਹੀ ਨਜ਼ਰ ਆਉਂਦੀ ਹੈ ਅਤੇ ਉਹ ਕਿਤੋਂ ਵੀ ਉਸ ਬਾਲ ਨੂੰ ਸੁੱਟ ਕੇ ਨੈੱਟ ਵਿਚ ਪਾ ਦਿੰਦਾ ਹੈ। ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਕਿ ਟਾਈਟਸ ਕਿਵੇਂ ਹਰ ਮੰਜ਼ਿਲ ‘ਤੇ ਜਾਂਦਾ ਹੈ ਅਤੇ ਹੇਠਾਂ ਪਏ ਨੈੱਟ ਪੋਲ ਵਿਚ ਬਾਲ ਪਾ ਦਿੰਦਾ ਹੈ। ਉਸ ਦਾ ਨਿਸ਼ਾਨਾ ਕਿਤੇ ਵੀ ਇਕ ਇਕ ਪਲ ਲਈ ਵੀ ਨਹੀਂ ਖੁੰਝਦਾ।
ਟਾਈਟਸ ਨੂੰ ਇਹ ਹੁਨਰ ਆਪਣੇ ਪਿਤਾ ਦੀ ਗੋਦ ਵਿਚ ਬੈਠ ਕੇ ਬਾਸਕਟ ਬਾਲ ਦੇ ਮੈਚ ਦੇਖਣ ਤੋਂ ਮਿਲਿਆ। ਜੋਸੇਫ ਉਸ ਨੂੰ ਆਪਣੀ ਗੋਦ ਵਿਚ ਬਿਠਾ ਕੇ ਬਾਸਕਟ ਬਾਲ ਦੇ ਮੈਚ ਦੇਖਦਾ ਸੀ, ਜਿਸ ਨਾ ਛੋਟੇ ਜਿਹੇ ਟਾਈਟਸ ਨੇ ਵੀ ਪਿਤਾ ਦੀ ਗੋਦ ਵਿਚ ਬਾਸਕਟ ਬਾਲ ਦੇ ਮਹਾਨ ਖਿਡਾਰੀਆਂ ਨੂੰ ਦੇਖ-ਦੇਖ ਕੇ ਬਾਸਕਟ ਬਾਲ ਖੇਡਣੀ ਸਿੱਖ ਲਈ। ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਇੰਨੀਂ ਛੋਟੀ ਉਮਰ ਵਿਚ ਟਾਈਟਸ ਜਿਵੇਂ ਗੇਂਦ ਨੂੰ ਨੈੱਟ ਤੱਕ ਪਹੁੰਚਾ ਦਿੰਦਾ ਹੈ ਉਹ ਕੁਦਰਤ ਦਾ ਕਰਿਸ਼ਮਾ ਹੀ ਜਾਪਦਾ ਹੈ।

468 ad