ਵੱਜਾ ਇਕ ਧੱਕਾ ਤੇ ਖਤਮ ਹੋਈ ਜ਼ਿੰਦਗੀ ਦੀ ਖੇਡ!

ਨਾਭਾ – ਕਈ ਵਾਰ ਇਕ ਛੋਟੀ ਜਿਹੀ ਘਟਨਾ ਕਾਰਨ ਹੀ ਇਨਸਾਨ ਦੀ ਜ਼ਿੰਦਗੀ ਦੀ ਖੇਡ ਖਤਮ ਹੋ ਜਾਂਦੀ ਹੈ। ਇਸ ਔਰਤ ਨਾਲ ਵੀ ਕੁਝ Jingdiਅਜਿਹਾ ਹੀ ਹੋਇਆ। ਭਰਾ ਦੇ ਸਹੁਰੇ ਪਰਿਵਾਰ ਵਲੋਂ ਇਕ ਧੱਕਾ ਮਾਰਨ ਕਾਰਨ ਹੀ ਇਸ ਔਰਤ ਦੀ ਮੌਤ ਹੋ ਗਈ। ਫਿਲਹਾਲ ਮ੍ਰਿਤਕ ਦੇ ਭਰਾ ਦੇ ਸਹੁਰੇ ਪਰਿਵਾਰ ਸਮੇਤ ਨੌ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਬੀਤੀ ਦੇਰ ਸ਼ਾਮ ਸਥਾਨਕ ਪਟਿਆਲਾ ਗੇਟ ਵਿਖੇ ਸਥਿਤ ਅਫਸਰ ਕਾਲੋਨੀ ਦੀ ਨਿਵਾਸੀ ਇਕ ਮਹਿਲਾ ਲੈਕਚਰਾਰ ਦੀ ਭੇਦ-ਭਰੀ ਹਾਲਾਤ ‘ਚ ਮੌਤ ਹੋ ਗਈ, ਜਿਸ ਦੀ ਪਛਾਣ 33 ਸਾਲਾ ਨਵਨੀਸ਼ ਗੋਇਲ ਦੇ ਰੂਪ ਵਿਚ ਹੋਈ ਹੈ। ਮ੍ਰਿਤਕ ਮਹਿਲਾ ਲੈਕਚਰਾਰ ਦੇ ਭਰਾ ਲਲਿਤ ਕੁਮਾਰ ਨੇ ਦੱਸਿਆ ਕਿ ਉਸ ਦੇ ਪਰਿਵਾਰ ‘ਚ ਤਿੰਨ ਭਰਾ ਅਤੇ ਇਕ ਭੈਣ ਹੈ ਅਤੇ ਉਸ ਦਾ ਵਿਆਹ ਪੰਜ ਮਹੀਨੇ ਪਹਿਲਾਂ ਪੰਚਕੂਲਾ ਦੀ ਰਹਿਣ ਵਾਲੀ ਰੁਚਿਕਾ ਨਾਲ ਹੋਇਆ ਸੀ, ਜਿਸ ਤੋਂ ਬਾਅਦ ਉਸ ਦੀ ਪਤਨੀ ਅਕਸਰ ਉਸ ਨਾਲ ਅਤੇ ਉਸ ਦੇ ਪਰਿਵਾਰ ਨਾਲ ਝਗੜਦੀ ਰਹਿੰਦੀ ਸੀ। ਇਸੇ ਦੌਰਾਨ ਬੀਤੇ ਦਿਨ ਉਸ ਦੀ ਪਤਨੀ, ਉਸ ਦੇ ਸਹੁਰੇ ਪਰਿਵਾਰ ਸਮੇਤ ਅੱਠ-ਦਸ ਬੰਦੇ ਉਨ੍ਹਾਂ ਦੇ ਘਰ ਲੈ ਕੇ ਆਏ ਅਤੇ ਝਗੜਾ ਕਰਨ ਲੱਗੇ।
ਇਸੇ ਦੌਰਾਨ ਉਨ੍ਹਾਂ ਨੇ ਕਥਿਤ ਰੂਪ ਵਿਚ ਉਸ ਦੀ ਭੈਣ ਨੂੰ ਧੱਕਾ ਮਾਰਿਆ, ਜਿਸ ਕਾਰਨ ਉਹ ਡਿੱਗ ਪਈ। ਜਦੋਂ ਉਸ ਨੂੰ ਹਸਪਤਾਲ ਲੈ ਕੇ ਗਏ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕਾ ਦੇ ਭਰਾ ਦੇ ਬਿਆਨਾਂ ਦੇ ਆਧਾਰ ‘ਤੇ ਪੰਚਕੂਲਾ ਵਾਸੀ ਲਲਿਤ ਕੁਮਾਰ ਦੀ ਪਤਨੀ ਰੁਚਿਕਾ, ਸਹੁਰਾ ਵਿਜੈ ਕੁਮਾਰ, ਸਾਲਾ ਮੋਹਿਤ ਗੋਇਲ, ਸੱਸ ਕਾਮਨੀ ਦੇਵੀ ਸਮੇਤ ਬਾਲਮੁਕੰਦ, ਰਾਜੀਵ ਕੁਮਾਰ, ਨਿਰਮਲ ਅਗਰਵਾਲ, ਜਗਦੀਸ਼ ਚੰਦ ਅਤੇ ਅਨਿਲ ਕੁਮਾਰ ਖਿਲਾਫ ਮਾਮਲਾ ਦਰਜ ਕਰਕੇ ਮਾਮਲੇ ਦੇ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਮ੍ਰਿਤਕਾ ਦਾ ਪੋਸਟਮਾਰਟਮ ਕਰਕੇ ਲਾਸ਼ ਉਸ ਦੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।

468 ad