ਵੋਟਾਂ ਖਤਮ, ਅੰਮ੍ਰਿਤਸਰ ਪਹੁੰਚੇ ਸਿੱਧੂ

ਅੰਮ੍ਰਿਤਸਰ-ਲੋਕ ਸਭਾ ਚੋਣਾਂ ਦੇ ਸੱਤਵੇਂ ਗੇੜ ਦੌਰਾਨ ਆਪਣੇ ਸਿਆਸੀ ਗੁਰੂ ਅਰੁਣ ਜੇਤਲੀ ਤੋਂ ਕਿਨਾਰਾ ਕਰ ਕੇ ਚੱਲਣ ਵਾਲੇ ਭਾਰਤੀ Sidhuਜਨਤਾ ਪਾਰਟੀ ਦੇ ਲੋਕ ਸਭਾ ਮੈਂਬਰ ਨਵਜੋਤ ਸਿੰਘ ਸਿੱਧੂ ਚੋਣਾਂ ਖਤਮ ਹੋਣ ਦੇ ਅਗਲੇ ਦਿਨ ਹੀ ਵੀਰਵਾਰ ਨੂੰ ਅੰਮ੍ਰਿਤਸਰ ‘ਚ ਪਹੁੰਚ ਗਏ। ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ‘ਚ ਆਪਣੇ ਨਵੇਂ ਘਰ ‘ਚ ਪੂਜਾ-ਪਾਠ ਕਰਵਾਉਣ ਲਈ ਆਏ ਹਨ। ਹਾਲਾਂਕਿ ਸਿੱਧੂ ਬੁੱਧਵਾਰ ਨੂੰ ਪਈਆਂ ਚੋਣਾਂ ਦੌਰਾਨ ਸ਼ਹਿਰ ਤੋਂ ਦੂਰ ਰਹੇ ਅਤੇ ਆਪਣੇ ਸਿਆਸੀ ਗੁਰੂ ਅਰੁਣ ਜੇਤਲੀ ਲਈ ਵੋਟ ਵੀ ਨਹੀਂ ਕੀਤੀ। ਪੱਤਰਕਾਰਾਂ ਵਲੋਂ ਇਸ ਮਾਮਲੇ ਸੰਬੰਧੀ ਪੁੱਛੇ ਜਾਣ ‘ਤੇ ਸਿੱਧੂ ਨੇ ਇਸ ਦਾ ਜਵਾਬ ਆਪਣੇ ਜਾਣੇ-ਪਛਾਣੇ ਅੰਦਾਜ਼ ‘ਚ ਹੀ ਜਵਾਬ ਦਿੱਤਾ।
ਨਵਜੋਤ ਸਿੰਘ ਸਿੱਧੂ ਦਾ ਅਕਾਲੀ ਦਲ ਨਾਲ ਛੱਤੀ ਦਾ ਅੰਕੜਾ ਹੋਣ ਕਾਰਨ ਭਾਜਪਾ ਹਾਈਕਮਾਨ ਵਲੋਂ ਅੰਮ੍ਰਿਤਸਰ ਤੋਂ ਸਿੱਧੂ ਦੀ ਟਿਕਟ ਕੱਟ ਦਿੱਤੀ ਗਈ ਸੀ। ਪਾਰਟੀ ਦੇ ਇਸ ਫੈਸਲੇ ਤੋਂ ਨਾਰਾਜ਼ ਸਿੱਧੂ ਨੇ ਲੋਕ ਸਭਾ ਚੋਣਾਂ ਦੌਰਾਨ ਪੰਜਾਬ ‘ਚ ਪਾਰਟੀ ਲਈ ਪ੍ਰਚਾਰ ਨਹੀਂ ਕੀਤਾ। ਹਾਲਾਂਕਿ ਉਹ ਚੋਣਾਂ ਦੌਰਾਨ ਦਿੱਲੀ, ਮੁੰਬਈ ਅਤੇ ਉੱਤਰ ਪ੍ਰਦੇਸ਼ ‘ਚ ਕਈ ਥਾਈਂ ਭਾਜਪਾ ਉਮੀਦਵਾਰਾਂ ਦਾ ਪ੍ਰਚਾਰ ਕਰਦੇ ਨਜ਼ਰ ਆਏ। ਸਿੱਧੂ ਆਪਣੀ ਅੰਮ੍ਰਿਤਸਰ ਫੇਰੀ ਦੌਰਾਨ ਆਪਣੇ ਸਿਆਸੀ ਗੁਰੂ ਅਰੁਣ ਜੇਤਲੀ ਨੂੰ ਮਿਲਦੇ ਹਨ ਜਾਂ ਨਹੀਂ, ਇਸ ‘ਤੇ ਵੀ ਸਭ ਦੀ ਨਜ਼ਰ ਬਣੀ ਰਹੇਗੀ।

468 ad