ਵਿਸਾਖੀ ਓਪਨ ਮੇਲਾ ਵਿਰਸੇ ਨੂੰ ਸਮਰਪਿਤ : ਜਗਪ੍ਰੀਤ ਸ਼ੇਰਗਿੱਲ

10ਕੈਲਗਰੀ, 3 ਮਈ ( ਪੀਡੀ ਬਿਊਰੋ )  ਕੈਲਗਰੀ ਦੇ ਜੇਨੇਸਿਸ ਸੈਂਟਰ ਗਰਾਊਂਡ ‘ਚ ‘ਆਈ ਵਿਸਾਖੀ’ ਓਪਨ ਮੇਲੇ ਦਾ ਉਪਰਾਲਾ ਜਗਪ੍ਰੀਤ ਸਿੰਘ ਸ਼ੇਰਗਿੱਲ ਤੇ ਅਮਨਦੀਪ ਸਿੱਧੂ ਨੇ ਕੀਤਾ। ‘ਜਗ ਬਾਣੀ’ ਨਾਲ ਗੱਲ ਕਰਦਿਆਂ ਜਗਪ੍ਰੀਤ ਨੇ ਦੱਸਿਆ ਕਿ ਇਸ ਮੇਲੇ ‘ਚ ਹਰ ਉਮਰ ਦੇ ਬੱਚਿਆਂ ਵਲੋਂ ਭੰਗੜਾ, ਗਿੱਧਾ, ਸਪੀਚ ਤੇ ਬੋਲੀਆਂ ਦੀਆਂ ਪੇਸ਼ਕਾਰੀਆਂ ਕੀਤੀਆਂ ਗਈਆਂ ਤੇ ਸੋਹਣੀ ਦਸਤਾਰ ਬੰਨ੍ਹਣ ਦੇ ਮੁਕਾਬਲੇ ਵੀ ਕਰਵਾਏ ਗਏ। ਇਸ ਮੇਲੇ ‘ਚ ਕੈਲਗਰੀ ਵੱਸਦੇ ਪੰਜਾਬੀਆਂ ਨੇ ਤੇ ਵੱਖ-ਵੱਖ ਭਾਈਚਾਰੇ ਦੇ ਲੋਕਾਂ ਨੇ ਸ਼ਿਰਕਤ ਕੀਤੀ। ਮੇਲੇ ‘ਚ ਹਲਕਾ ਸਕਾਈਵਿਊ ਤੋਂ ਸੰਸਦ ਮੈਂਬਰ ਸ. ਦਰਸ਼ਨ ਸਿੰਘ ਕੰਗ ਤੇ ਹਲਕਾ ਮੈਕਾਲ ਤੋਂ ਵਿਧਾਇਕ ਇਰਫਾਨ ਸਾਬੀਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

ਸ. ਦਰਸ਼ਨ ਸਿੰਘ ਕੰਗ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹੋ-ਜਿਹੇ ਮੇਲੇ ਕਰਵਾਉਣ ਨਾਲ ਆਪਸੀ ਸਾਂਝ ਵਧਦੀ ਹੈ ਤੇ ਕਿਹਾ ਕਿ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਪਾਰਲੀਮੈਂਟ ‘ਚ ਫੈਡਰਲ ਸਰਕਾਰ ਵਲੋਂ ਵਿਸਾਖੀ ਮਨਾਈ ਗਈ। ਉਨ੍ਹਾਂ ਪ੍ਰਬੰਧਕਾਂ ਨੂੰ ਆਪਣੇ ਵਲੋਂ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਮੇਲੇ ‘ਚ ਲੋਕਾਂ ਨੇ ਖਾਣ-ਪੀਣ ਦੇ ਸਟਾਲਾਂ ਦਾ ਆਨੰਦ ਮਾਣਿਆ ਤੇ ਮੇਲੇ ‘ਚ ਇਕ ਪੰਜਾਬੀ ਸੱਭਿਆਚਾਰ ਦਰਸਾਉਂਦੀ ਪ੍ਰਦਰਸ਼ਨੀ ਵੀ ਲਗਾਈ ਗਈ ਤੇ ਪੂਰੇ ਪਿੰਡ ਦਾ ਦ੍ਰਿਸ਼ ਵੀ ਦਿਖਾਇਆ ਗਿਆ। ਇਸ ਮੌਕੇ ਅਵਿਨਾਸ ਸਿੰਘ ਖੰਗੂੜਾ, ਹਰਦਿਆਲ ਸਿੰਘ ਹੈਪੀ ਮਾਨ, ਹਰਸੁੱਖਵੰਤ ਸਿੰਘ ਸ਼ੇਰਗਿੱਲ ਵੀ ਮੌਜੂਦ ਸਨ। ਜਗਪ੍ਰੀਤ ਨੇ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਰਹੇਗੀ ਕਿ ਹਰ ਸਾਲ ਇਸ ਤਰ੍ਹਾਂ ਦੇ ਉਪਰਾਲੇ ਕੀਤੇ ਜਾਣ ਤੇ ਵੱਧ ਲੋਕਾਂ ਨੂੰ ਵਿਰਸੇ ਨਾਲ ਜੋੜਿਆ ਜਾਵੇ।

468 ad

Submit a Comment

Your email address will not be published. Required fields are marked *