ਵਿਸਕਾਨਸਿਨ ਗੁਰਦੁਆਰਾ ਗੋਲੀ ਕਾਂਡ ਸਬੰਧੀ ਅਮਰੀਕੀ ਕਾਂਗਰਸ ‘ਚ ਮਤਾ ਪੇਸ਼ – ਗੋਲੀਕਾਂਡ ਸਿੱਖ ਦੁਖਾਂਤ ਨਹੀਂ ਸੀ ਬਲਕਿ ਇਹ ਅਮਰੀਕੀ ਦੁਖਾਂਤ

USA-WISONSIN-SHOOTING_JPG_475x310_q85

ਓਕ ਕਰੀਕ ਗੁਰਦੁਆਰਾ (ਵਿਸਕਾਨਸਿਨ) ਗੋਲੀਕਾਂਡ ਦੀ ਦੂਸਰੀ ਬਰਸੀ ਮੌਕੇ ਕਾਂਗਰਸ ਵਿਚ ਪੇਸ਼ ਇਕ ਮਤੇ ਵਿਚ ਇਸ ਘਟਨਾ ਦੀ ਨਿੰਦਾ ਕੀਤੀ ਗਈ ਤੇ ਪੀੜਤਾਂ ਨੂੰ ਯਾਦ ਕੀਤਾ ਗਿਆ। ਕੈਲੀਫੋਰਨੀਆ ਦੇ ਡੈਮੋਕਰੈਟਿਕ ਕਾਂਗਰਸ ਮੈਂਬਰ ਜੌਹਨ ਗਾਰਾਮੈਂਡੀ ਵੱਲੋਂ ਪੇਸ਼ ਮਤੇ ਵਿਚ ਇਸ ਗੋਲੀਕਾਂਡ ਨਾਲ ਸਿੱਧੇ ਤੌਰ ‘ਤੇ ਜੁੜੇ ਪੀੜਤਾਂ ਨਾਲ ਹਮਦਰਦੀ ਤੇ ਅਫਸੋਸ ਦਾ ਪ੍ਰਗਟਾਵਾ ਕੀਤਾ ਗਿਆ। ਮਤੇ ਵਿਚ ਅਹਿੰਸਾ ਦੀ ਨਿੰਦਾ ਕੀਤੀ ਗਈ ਤੇ ਹਮਲਾਵਰਾਂ ਦਾ ਮੁਕਾਬਲਾ ਕਰਨ ਵਾਲੇ ਸੁਰਖਿਆ ਅਧਿਕਾਰੀ ਬਰੀਅਨ ਮਰਫੀ ਤੇ ਹੋਰਨਾਂ ਵੱਲੋਂ ਵਿਖਾਈ ਬਹਾਦਰੀ ਦੀ ਸਰਾਹਨਾ ਕੀਤੀ ਗਈ। ਮਤੇ ਵਿਚ ਹਿੰਸਾ ਉਪਰ ਨਿਰੰਤਰ ਨਜਰ ਰਖਣ ਦਾ ਸੱਦਾ ਦਿੱਤਾ ਗਿਆ ਹੈ। ਗਾਰਾਮੈਂਡੀ ਨੇ ਕਿਹਾ ਕਿ ਦੋ ਸਾਲ ਪਹਿਲਾਂ ਇਕ ਕੱਟੜ ਹਮਲਾਵਰ ਨੇ 6 ਨਿਰਦੋਸ਼ ਅਮਰੀਕੀਆਂ ਦੀ ਹੱਤਿਆ ਕਰ ਦਿੱਤੀ ਸੀ ਜਿਸ ਕਾਰਨ ਉਨ੍ਹਾਂ ਦੇ ਪਰਿਵਾਰਾਂ, ਮਿਤਰਾਂ ਤੇ ਹੋਰ ਨਜ਼ਦੀਕੀਆਂ ਦੀ ਜਿੰਦਗੀ ਦੀ ਤੋਰ ਸਦਾ ਲਈ ਬਦਲ ਗਈ ਸੀ। ਸਾਨੂੰ ਦੇਸ਼ ਭਰ ਵਿਚੋਂ ਅਜਿਹੀ ਨਫਰਤ ਨੂੰ ਹਰ ਹਾਲਤ ਵਿਚ ਖਤਮ ਕਰਨਾ ਪਵੇਗਾ। ਮਤੇ ਵਿਚ ਹਮਲੇ ‘ਚ ਮਾਰੇ ਗਏ ਸੁਬੇਗ ਸਿੰਘ ਖੱਟੜਾ, ਸਤਵੰਤ ਸਿੰਘ ਕਾਲੀਕੇ, ਰਣਜੀਤ ਸਿੰਘ, ਸੀਤਾ ਸਿੰਘ, ਸਤਵੰਤ ਸਿੰਘ ਤੇ ਪਰਮਜੀਤ ਕੌਰ ਦੇ ਪਰਿਵਾਰਾਂ ਤੇ ਮਿੱਤਰਾਂ ਨਾਲ ਦਿਲੋਂ ਹਮਦਰਦੀ ਦਾ ਇਜਹਾਰ ਕੀਤਾ ਗਿਆ। ਮਤੇ ਵਿਚ ਕਿਹਾ ਗਿਆ ਹੈ ਕਿ 5 ਅਗਸਤ, 2012 ਨੂੰ ਵਾਪਰਿਆ ਗੋਲੀਕਾਂਡ ਸਿੱਖ ਦੁਖਾਂਤ ਨਹੀਂ ਸੀ ਬਲਕਿ ਇਹ ਅਮਰੀਕੀ ਦੁਖਾਂਤ ਸੀ। ਇਹ ਮਤਾ ਸਦਨ ਦੀ ਨਿਗਰਾਨ ਕਮੇਟੀ ਦੇ ਸਪੁਰਦ ਕਰ ਦਿੱਤਾ ਗਿਆ।

468 ad