ਵਿਰੋਧ ਦਾ ਡਰ : ਸੰਗਤ ਦਰਸ਼ਨ ”ਚ ਫਟਕਣ ਨਾ ਦਿੱਤੇ ਕਾਲੇ ਕੱਪੜਿਆਂ ਵਾਲੇ

13ਸੰਗਰੂਰ, 15 ਮਈ ( ਪੀਡੀ ਬੇਉਰੋ ) ਹਰ ਵਰਗ ਦੇ ਲੋਕਾਂ ਵਲੋਂ ਪੰਜਾਬ ਸਰਕਾਰ ਦੇ ਖਿਲਾਫ ਕੀਤੇ ਜਾ ਰਹੇ ਰੋਸ ਪ੍ਰਦਰਸ਼ਨਾਂ ਅਤੇ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਸਣੇ ਅਕਾਲੀ ਮੰਤਰੀਆਂ ਦੇ ਥਾਂ-ਥਾਂ ਹੋ ਰਹੇ ਵਿਰੋਧ ਦਾ ਡਰ ਅਕਾਲੀਆਂ ‘ਤੇ ਇਸ ਕਦਰ ਹਾਵੀ ਹੋ ਗਿਆ ਹੈ ਕਿ ਕਾਲੇ ਕੱਪੜੇ ਪਾ ਕੇ ਆਉਣ ਵਾਲਿਆਂ ਨੂੰ ਸੰਗਤ ਦਰਸ਼ਨਾਂ ਵਿਚ ਦਾਖਲ ਨਹੀਂ ਹੋਣ ਦਿੱਤਾ ਜਾ ਰਿਹਾ। ਜੇਕਰ ਕੋਈ ਗਲਤੀ ਨਾਲ ਕਾਲੇ ਕੱਪੜੇ ਪਾ ਕੇ ਜਾਂ ਕਾਲੀ ਪੱਗ ਬੰਨ੍ਹ ਕੇ ਸੰਗਤ ਦਰਸ਼ਨ ਵਿਚ ਪੁੱਜ ਜਾਂਦਾ ਹੈ ਤਾਂ ਉਸ ਨੂੰ ਅੱਗੇ ਨਹੀਂ ਜਾਣ ਦਿੱਤਾ ਜਾਂਦਾ। ਪੁਲਸ ਮੁਲਾਜ਼ਮ ਅਤੇ ਅਕਾਲੀ ਵਰਕਰ ਉਸ ਦੀ ਪੱਗ ਲੁਹਾ ਕੇ, ਪੂਰੀ ਤਸੱਲੀ ਉਪਰੰਤ ਹੀ ਅੱਗੇ ਜਾਣ ਦਿੰਦੇ ਹਨ। ਅਜਿਹਾ ਹੀ ਨਜ਼ਾਰਾ ਸ਼ਨੀਵਾਰ ਨੂੰ ਦਿੜ੍ਹਬਾ ਦੇ ਪਿੰਡ ਕਮਾਲਪੁਰ ਵਿਚ ਮੁੱਖ ਮੰਤਰੀ ਦੇ ਸੰਗਤ ਦਰਸ਼ਨ ਵਿਚ ਵੇਖਣ ਨੂੰ ਮਿਲਿਆ। ਸੰਗਤ ਦਰਸ਼ਨ ਵਿਚ ਪੁੱਜੇ ਕੁਝ ਵਿਅਕਤੀਆਂ, ਜਿਨ੍ਹਾਂ ਨੇ ਕਾਲੀਆਂ ਪੱਗਾਂ ਬੰਨ੍ਹੀਆਂ ਹੋਈਆਂ ਸਨ, ਨੂੰ ਪੰਡਾਲ ਵਿਚ ਦਾਖਲ ਨਹੀਂ ਹੋਣ ਦਿੱਤਾ ਗਿਆ। ਇਥੇ ਹੀ ਬੱਸ ਨਹੀਂ, ਆਮ ਲੋਕਾਂ ਨੂੰ ਮੁੱਖ ਮੰਤਰੀ ਤੋਂ ਕਰੀਬ 30 ਫੁੱਟ ਦੂਰ ਹੀ ਰੱਖਿਆ ਗਿਆ।
ਸੰਗਤ ਦਰਸ਼ਨ ਵਿਚ ਫਰਿਆਦ ਲੈ ਕੇ ਪੁੱਜੇ 80 ਸਾਲਾ ਭਾਨ ਸਿੰਘ ਦੇ ਪੋਤਰੇ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਸਦੇ ਦਾਦੇ ਨੂੰ ਮੁੱਖ ਮੰਤਰੀ ਦੇ ਨੇੜੇ ਫਟਕਣ ਤੱਕ ਨਹੀਂ ਦਿੱਤਾ ਗਿਆ। ਇਸੇ ਤਰ੍ਹਾਂ ਹੀ ਸੰਗਤ ਦਰਸ਼ਨ ਤੋਂ ਨਿਰਾਸ਼ ਪਰਤੀ ਗੁਰਦੇਵ ਕੌਰ ਨੇ ਕਿਹਾ ਕਿ ਮੁਖ ਮੰਤਰੀ ਨੇ ਤਾਂ ਉਸਦੀ ਗੱਲ ਹੀ ਨਹੀਂ ਸੁਣੀ। ਉਨ੍ਹਾਂ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਜੇਕਰ ਲੋਕਾਂ ਦੀ ਗੱਲ ਹੀ ਨਹੀਂ ਸੁਣਨੀ ਤਾਂ ਅਜਿਹੇ ਸੰਗਤ ਦਰਸ਼ਨ ਕਰ ਦਾ ਕੀ ਫਾਇਦਾ?

468 ad

Submit a Comment

Your email address will not be published. Required fields are marked *