ਵਿਧਾਇਕ ਦਾ ਪੂਰਾ ਪਰਿਵਾਰ ਪਹੁੰਚਿਆ ਜੇਲ੍ਹ

5ਪਟਨਾ, 16 ਮਈ ( ਪੀਡੀ ਬਿਉਰੋ ) ਕਈ ਦਿਨਾਂ ਤੋਂ ਫਰਾਰ ਚੱਲ ਰਹੀ ਵਿਧਾਇਕ ਮਨੋਰਮਾ ਦੇਵੀ ਨੇ ਸਰੇਂਡਰ ਕਰ ਦਿੱਤਾ ਹੈ। ਅਦਾਲਤ ਵੱਲੋਂ ਉਸ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ‘ਚ ਭੇਜ ਦਿੱਤਾ ਗਿਆ ਹੈ। ਇਸ ਗ੍ਰਿਫਤਾਰੀ ਦੇ ਨਾਲ ਹੀ ਹੁਣ ਵਿਧਾਇਕ ਦਾ ਪੂਰਾ ਪਰਿਵਾਰ ਜੇਲ੍ਹ ‘ਚ ਜਾ ਪਹੁੰਚਿਆ ਹੈ। ਮਨੋਰਮਾ ਸੱਤਾਧਿਰ ਪਾਰਟੀ ਜੇਡੀਯੂ ਤੋਂ ਸਸਪੈਂਡ ਵਿਧਾਇਕ ਤੇ ਕਤਲ ਦੇ ਇਲਜ਼ਾਮ ‘ਚ ਗ੍ਰਿਫਤਾਰ ਰਾਕੀ ਯਾਦਵ ਦੀ ਮਾਂ ਹੈ। ਪੁਲਿਸ ਨੇ ਵਿਧਾਇਕ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੋਇਆ ਸੀ।ਮਨੋਰਮਾ ਦੇਵੀ ਦਾ ਲੜਕਾ ਰਾਕੀ ਤੇ ਪਤੀ ਬਿੰਦੀ ਯਾਦਵ ਪਹਿਲਾਂ ਹੀ ਕਤਲ ਮਾਮਲੇ ‘ਚ ਗ੍ਰਿਫਤਾਰੀ ਤੋਂ ਬਾਅਦ ਜੇਲ੍ਹ ‘ਚ ਬੰਦ ਹਨ। ਹਾਲਾਂਕਿ ਵਿਧਾਇਕ ਦੀ ਗ੍ਰਿਫਤਾਰੀ ਰਾਕੀ ‘ਤੇ ਦਰਜ ਕਤਲ ਮਾਮਲੇ ਨੂੰ ਲੈ ਕੇ ਨਹੀਂ ਹੋਈ ਹੈ। ਦਰਅਸਲ ਕਾਰ ਓਵਰਟੇਕ ਕਰਨ ਨੂੰ ਲੈ ਕੇ ਅਦਿੱਤਿਆ ਨਾਮੀ ਵਿਦਿਆਰਥੀ ਦੇ ਕਤਲ ਮਾਮਲੇ ਨੂੰ ਲੈ ਕੇ ਪੁਲਿਸ ਮਨੋਰਮਾ ਦੇਵੀ ਦੇ ਲੜਕੇ ਰਾਕੀ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕਰ ਰਹੀ ਸੀ। ਇਸ ਦੌਰਾਨ ਪੁਲਿਸ ਨੇ ਮਨੋਰਮਾ ਦੇਵੀ ਦੇ ਘਰ ਤੋਂ ਸ਼ਰਾਬ ਦੀਆਂ ਬੋਤਲਾਂ ਬਰਾਮਦ ਕੀਤੀਆਂ।ਬਿਹਾਰ ‘ਚ ਸ਼ਰਾਬ ‘ਤੇ ਮੁਕੰਮਲ ਰੋਕ ਲੱਗੀ ਹੋਈ ਹੈ। ਪੁਲਿਸ ਨੇ ਵਿਧਾਇਕ ਦਾ ਘਰ ਵੀ ਸੀਲ ਕਰ ਦਿੱਤਾ ਹੈ। ਵਿਧਾਇਕ ਦੇ ਘਰੋਂ ਸ਼ਰਾਬ ਬਰਾਮਦ ਹੋਣ ਨੂੰ ਲੈ ਕੇ ਪਾਰਟੀ ਨੇ ਮਨੋਰਮਾ ਦੇਵੀ ਨੂੰ ਸਸਪੈਂਡ ਕਰ ਦਿੱਤਾ ਸੀ।

468 ad

Submit a Comment

Your email address will not be published. Required fields are marked *