ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਠੱਗੇ 12 ਲੱਖ ਰੁਪਏ

ਬਰਨਾਲਾ- ਥਾਣਾ ਮਹਿਲਕਲਾਂ ਦੀ ਪੁਲਿਸ ਵੱਲੋ ਥਾਣਾ ਮਹਿਲ ਕਲਾਂ ਦੇ ਦੋਸ਼ੀ ਪਰਮਜੀਤ ਸਿੰਘ ਪੁੱਤਰ ਉਜਾਗਰ ਸਿੰਘ ਜੱਟ ਵਾਸੀ ਲੰਮੇ ਤਹਿਸੀਲ ਜਗਰਾÀੂਂ ਜਿਹੜਾ ਲਗਭਗ Thaggiਤਿੰਨ ਸਾਲ ਤੋਂ ਆਪਣੀ ਗ੍ਰਿਫਤਾਰੀ ਤੋਂ ਟਲਿਆ ਹੋਇਆ ਸੀ ਨੂੰ ਮੰਗਲਵਾਰ ਵਾਲੇ ਦਿਨ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਮੁਕੱਦਮੇ ਦੇ ਮੁਦਈ ਲਾਲ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਕਲਾਲ ਮਾਜਰਾ ਨੇ ਸ਼ਿਕਾਇਤ ਕੀਤੀ ਸੀ ਕਿ ਦੋਸ਼ੀ ਪਰਮਜੀਤ ਸਿੰਘ ਅਤੇ ਉਸ ਦੀ ਘਰਵਾਲੀ ਬਲਵੰਤ ਕੌਰ ਨੇ ਉਸ ਦੇ ਲੜਕੇ ਅਤੇ ਨੂੰਹ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 12 ਲੱਖ ਰੁਪਏ ਠੱਗੇ ਹਨ, ਜਿੰਨ੍ਹਾਂ ਨੇ ਨਾ ਤਾਂ ਉਨ੍ਹਾਂ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਉਸ ਪਾਸੋਂ ਠੱਗੇ ਰੁਪਏ ਵਾਪਸ ਕੀਤੇ। ਇਸ ਸਬੰਧੀ ਜਦੋਂ ਪੁਲਸ ਨਾਲ ਗੱਲ ਕੀਤੀ ਗਈ ਤੋਂ ਪੁਲਸ ਨੇ ਕਿਹਾ ਕਿ ਇਸ ਦੀ ਪਤਨੀ ਬਲਵੰਤ ਕੌਰ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।

468 ad